ਬਿਜਲੀ ਦੀਆਂ ਤਾਰਾਂ ’ਤੇ ਝੁਕੇ ਸਫੈਦੇ ਦੇ ਦਰੱਖਤ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਉਡੀਕ ’ਚ
ਮੁਕੰਦਪੁਰ, 6 ਸਤੰਬਰ (ਅਮਰੀਕ ਸਿੰਘ ਢੀਂਡਸਾ)-ਨਿਤ ਦਿਨ ਵਾਪਰਦੀਆਂ ਦੁਰਘਟਨਾਵਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ, ਲੰਘਣ ਵਾਲੇ ਤੇ ਸਥਾਨਕ ਵਸਨੀਕ ਵੱਡੀਆਂ ਦੁਰਘਟਨਾਵਾਂ ਵਾਪਰ ਜਾਣ ਤੋਂ ਬਾਅਦ ਤਾਂ ਚਿੰਤਤ ਹੋਈਆਂ ਦਿਖਾਈ ਦਿੰਦੇ ਹਨ ਪਰ ਸੱਪ ਦੇ ਲੰਘ ਜਾਣ ਬਾਅਦ ਲੀਕ ਪਿੱਟਣ ਦਾ ਜਿਵੇਂ ਕੋਈ ਫਾਇਦਾ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਵੱਡੀਆਂ ਦੁਰਘਟਨਾਵਾਂ ਵਾਪਰ ਜਾਣ ਤੋਂ ਬਾਅਦ ਇਨਕਲਾਬੀ ਬਿਆਨ ਦੇਣ ਨਾਲ ਮੁਸੀਬਤਾਂ ਨਹੀਂ ਟਲਦੀਆਂ। ਆਮ ਦੇਖਿਆ ਜਾਂਦਾ ਹੈ ਕਿ ਨਹਿਰਾਂ ਤੇ ਸੜਕਾਂ ਦੇ ਕਿਨਾਰੇ ਲੱਗੇ ਦਰੱਖਤ ਭਾਵੇਂ ਉਹ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਵਿਚ ਹੋਣ ਭਾਵੇਂ ਕਿਸੇ ਦੀ ਨਿੱਜੀ ਪ੍ਰਾਪਰਟੀ ਹੋਵੇ ਉਹ ਕਦੇ ਵੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਅਜਿਹੀ ਮਿਸਾਲ ਮੁਕੰਦਪੁਰ ਫਗਵਾੜਾ ਰੋਡ ਤੋਂ ਪਿੰਡ ਰਹਿਪਾ ਨੂੰ ਜਾਂਦੀ ਲਿੰਕ ਰੋਡ ਤੋਂ ਮਿਲਦੀ ਹੈ ਜਿਥੇ ਇਕ ਕਿਸਾਨ ਦੀ ਨਿੱਜੀ ਜਾਇਦਾਦ ਵਿਚ ਲਗਾਏ ਗਏ ਸਫੈਦੇ ਦੇ ਦਰੱਖਤ ਬਿਜਲੀ ਦੀਆਂ ਤਾਰਾਂ ਉਪਰੋਂ ਝੁਕਦੇ ਹੋਏ ਲਿੰਕ ਸੜਕ ਦੇ ਦੂਸਰੇ ਪਾਸੇ ਸੜਕ ਤੋਂ ਅੱਗੇ ਝੁਕੇ ਹੋਏ ਹਨ ਜੋ ਕਿਸੇ ਵੇਲੇ ਵੀ ਖੌਫਨਾਕ ਹਾਦਸੇ ਨੂੰ ਅੰਜਾਮ ਦੇਣ ਦੀ ਉਡੀਕ ਵਿਚ ਪ੍ਰਤੀਤ ਹੁੰਦੇ ਹਨ।
ਮੁਕੰਦਪੁਰ, 6 ਸਤੰਬਰ (ਅਮਰੀਕ ਸਿੰਘ ਢੀਂਡਸਾ)-ਨਿਤ ਦਿਨ ਵਾਪਰਦੀਆਂ ਦੁਰਘਟਨਾਵਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ, ਲੰਘਣ ਵਾਲੇ ਤੇ ਸਥਾਨਕ ਵਸਨੀਕ ਵੱਡੀਆਂ ਦੁਰਘਟਨਾਵਾਂ ਵਾਪਰ ਜਾਣ ਤੋਂ ਬਾਅਦ ਤਾਂ ਚਿੰਤਤ ਹੋਈਆਂ ਦਿਖਾਈ ਦਿੰਦੇ ਹਨ ਪਰ ਸੱਪ ਦੇ ਲੰਘ ਜਾਣ ਬਾਅਦ ਲੀਕ ਪਿੱਟਣ ਦਾ ਜਿਵੇਂ ਕੋਈ ਫਾਇਦਾ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਵੱਡੀਆਂ ਦੁਰਘਟਨਾਵਾਂ ਵਾਪਰ ਜਾਣ ਤੋਂ ਬਾਅਦ ਇਨਕਲਾਬੀ ਬਿਆਨ ਦੇਣ ਨਾਲ ਮੁਸੀਬਤਾਂ ਨਹੀਂ ਟਲਦੀਆਂ। ਆਮ ਦੇਖਿਆ ਜਾਂਦਾ ਹੈ ਕਿ ਨਹਿਰਾਂ ਤੇ ਸੜਕਾਂ ਦੇ ਕਿਨਾਰੇ ਲੱਗੇ ਦਰੱਖਤ ਭਾਵੇਂ ਉਹ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਵਿਚ ਹੋਣ ਭਾਵੇਂ ਕਿਸੇ ਦੀ ਨਿੱਜੀ ਪ੍ਰਾਪਰਟੀ ਹੋਵੇ ਉਹ ਕਦੇ ਵੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਅਜਿਹੀ ਮਿਸਾਲ ਮੁਕੰਦਪੁਰ ਫਗਵਾੜਾ ਰੋਡ ਤੋਂ ਪਿੰਡ ਰਹਿਪਾ ਨੂੰ ਜਾਂਦੀ ਲਿੰਕ ਰੋਡ ਤੋਂ ਮਿਲਦੀ ਹੈ ਜਿਥੇ ਇਕ ਕਿਸਾਨ ਦੀ ਨਿੱਜੀ ਜਾਇਦਾਦ ਵਿਚ ਲਗਾਏ ਗਏ ਸਫੈਦੇ ਦੇ ਦਰੱਖਤ ਬਿਜਲੀ ਦੀਆਂ ਤਾਰਾਂ ਉਪਰੋਂ ਝੁਕਦੇ ਹੋਏ ਲਿੰਕ ਸੜਕ ਦੇ ਦੂਸਰੇ ਪਾਸੇ ਸੜਕ ਤੋਂ ਅੱਗੇ ਝੁਕੇ ਹੋਏ ਹਨ ਜੋ ਕਿਸੇ ਵੇਲੇ ਵੀ ਖੌਫਨਾਕ ਹਾਦਸੇ ਨੂੰ ਅੰਜਾਮ ਦੇਣ ਦੀ ਉਡੀਕ ਵਿਚ ਪ੍ਰਤੀਤ ਹੁੰਦੇ ਹਨ। ਪਰ ਇਸ ਪ੍ਰਤੀ ਖੇਤ ਦੇ ਮਾਲਕ ਕਿਸਾਨ ਤਾਂ ਅਵੇਸਲੇ ਹਨ ਹੀ ਬਿਜਲੀ ਸਪਲਾਈ ਕਰਦਾ ਪਾਵਰਕਾਮ ਮਹਿਕਮਾ ਵੀ ਇਸ ਬਾਰੇ ਚਿੰਤਤ ਨਹੀਂ ਲੱਗਦਾ। ਅਗਰ ਇਨ੍ਹਾਂ ਝੁਕੇ ਹੋਏ ਸਫੈਦਿਆਂ ਨੂੰ ਕੱਟ ਕੇ ਨਾ ਹਟਾਇਆ ਗਿਆ ਤਾਂ ਬੇਕਸੂਰੇ ਅਨਭੋਲ ਰਾਹਗੀਰ ਕਿਸੇ ਸਮੇਂ ਵੀ ਇਨ੍ਹਾਂ ਦੀ ਲਪੇਟ ਵਿਚ ਆ ਕੇ ਵੱਡੇ ਦੁਖਾਂਤ ਦਾ ਸੰਤਾਪ ਭੁਗਤਣ ਲਈ ਮਜਬੂਰ ਹੋਣਗੇ।