ਆਪਣੇ ਕੋਚਾਂ ਨਾਲ ਲੜਕੀਆਂ ਦੀ ਜੇਤੂ ਕਬੱਡੀ ਟੀਮ ਤਗਮੇ ਦਿਖਾਉਂਦੀ ਹੋਈ।
ਨਿਰਮਲ ਸਾਗਰ ਸਕੂਲ ਲਸਾੜਾ ਦੀਆਂ ਲੜਕੀਆਂ ਨੇ ਕਬੱਡੀ ’ਚ ਮਾਰੀਆਂ ਮੱਲਾਂ
ਉੜਾਪੜ/ਲਸਾੜਾ, 4 ਸਤੰਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜ਼ਿਲ੍ਹਾ ਪੱਧਰੀ ਕਬੱਡੀ ਟੂਰਨਾਮੈਂਟ ਵਿਚ ਸਕੂਲ ਦੀਆਂ ਅੰਡਰ-14 ਤੇ ਅੰਡਰ-17 ਲੜਕੀਆਂ ਦੀਆਂ ਟੀਮਾਂ ਨੇ ਆਪਣੇ-ਆਪਣੇ ਵਰਗ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਜਿੱਤ ਦਾ ਪਰਚਮ ਲਹਿਰਾਇਆ।
ਉੜਾਪੜ/ਲਸਾੜਾ, 4 ਸਤੰਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ। ਜ਼ਿਲ੍ਹਾ ਪੱਧਰੀ ਕਬੱਡੀ ਟੂਰਨਾਮੈਂਟ ਵਿਚ ਸਕੂਲ ਦੀਆਂ ਅੰਡਰ-14 ਤੇ ਅੰਡਰ-17 ਲੜਕੀਆਂ ਦੀਆਂ ਟੀਮਾਂ ਨੇ ਆਪਣੇ-ਆਪਣੇ ਵਰਗ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਜਿੱਤ ਦਾ ਪਰਚਮ ਲਹਿਰਾਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਦੇ ਸੀਨੀਅਰ ਕੋਚ ਰਣਜੀਤ ਸਿੰਘ ਤੇ ਨਾਨਕ ਸਿੰਘ ਦੀ ਅਗਵਾਈ ਹੇਠ ਦੋਵੇਂ ਟੀਮਾਂ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-14 ਟੀਮ ਦੀ ਕਪਤਾਨ ਜੋਤਪ੍ਰੀਤ ਕੌਰ ਨੇ ਟੀਮਾਂ ਨ ੂੰ ਸਫਲਤਾ ਦੇ ਸਿਖਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਟੂਰਨਾਮੈਂਟ ਦੌਰਾਨ ਅੰਡਰ-14 ਵਰਗ ਦੀ ਖਿਡਾਰਣ ਹਰਕਮਲ ਕੌਰ ਨੇ ਅਤੇ ਅੰਡਰ-17 ਵਰਗ ਦੀ ਮਨਵੀਰ ਕੌਰ ਨੇ ਆਪਣੀ ਸ਼ਾਨਦਾਰ ਅਤੇ ਦਮਦਾਰ ਖੇਡ ਦਿਖਾਉਣ ਲਈ ਬੈਸਟ ਰੇਡਰ ਦਾ ਖਿਤਾਬ ਹਾਸਲ ਕੀਤਾ। ਦੂਜੇ ਪਾਸੇ ਬਾਕਸਿੰਗ ਮੁਕਾਬਲਿਆਂ ਵਿਚ ਕੋਚ ਸੂਰਜ ਸਿੰਘ ਦੀ ਰਹਿਨੁਮਾਈ ਹੇਠ ਅੰਡਰ-19 ਵਰਗ ਵਿਚ ਕਰਨਵੀਰ ਸਿੰਘ ਅਤੇ ਪ੍ਰੀਤ ਨਿੱਝਰ ਨੇ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦੀ ਝੋਲੀ ਵਿਚ ਇਕ ਹੋਰ ਉਪਲਬੱਧੀ ਪਾਈ। ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੇ ਡਾਇਰੈਕਟਰ ਸੰਜੈ ਪਾਸੀ, ਪ੍ਰਿੰਸੀਪਲ ਮੀਨਾਕਸ਼ੀ ਚੱਢਾ ਅਤੇ ਸਟਾਫ ਨੇ ਸਾਰੇ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੰਦਿਆ ਉਨ੍ਹਾਂ ਦੀ ਮਿਹਨਤ, ਲਗਨ ਤੇ ਖੇਡ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਵਿੱਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਅੱਗੇ ਵਧਣ ਲਈ ਹਰ ਸੰਭਵ ਮੌਕਾ ਪ੍ਰਦਾਨ ਕਰਦਾ ਰਹੇਗਾ।