04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਕੇ. ਸੀ. ਸਕੂਲ ਵਿਖੇ ਕਰਵਾਇਆ ਸਮਾਗਮ

ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕੇ. ਸੀ. ਪਬਲਿਕ ਸਕੂਲ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਸਕੂਲ ’ਚ ਸੀ. ਈ. ਓ. (ਗਰੁੱਪ ਕੈਪਟਨ) ਅਸ਼ਵਨੀ ਦੱਤਾ ਦੀ ਦੇਖ-ਰੇਖ ’ਚ ਜਨਮ ਅਸ਼ਟਮੀ ਦਾ ਮਹੱਤਵ ਦਰਸਾਉਂਦਾ ਸਮਾਗਮ ਕਰਵਾਇਆ। ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਰੰਜਨਾ ਖੰਨਾ, ਪ੍ਰੋਗਰਾਮ ਕੋਆਰਡੀਨੇਟਰ ਮੀਨੂੰ ਕੰਡਾ, ਕਿਰਨ ਸੋਬਤੀ, ਮੋਨਿਕਾ ਰਾਣੀ, ਨੀਰਜ, ਗੁਰਪ੍ਰੀਤ ਸਿੰਘ ਤੇ ਰਜਨੀ ਨੇ ਵਿਦਿਆਰਥੀਆਂ ਦੇ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਭੋਗ ਲਗਾਉਣ ਤੋਂ ਬਾਅਦ ਮਹਾਂਮੰਤਰ ਦਾ ਜਾਪ ਕੀਤਾ, ਉਸ ਦੇ ਬਾਅਦ ਭਗਵਾਨ ਦਾ ਝੂਲਾ ਝੁਲਾਇਆ, ਦਹੀਂ ਮੱਖਣ ਦਾ ਭੋਗ ਲਗਾਇਆ। ਸਕੂਲ ’ਚ ਕਰੀਬ 1 50 ਨੰਨ੍ਹੇ ਮੁੰਨੇ ਸ੍ਰੀ ਰਾਧਾ-ਕ੍ਰਿਸ਼ਨ, ਗੋਪੀਆਂ, ਗੋਪਾਲਾਂ ਦਾ ਪਹਿਰਾਵਾ ਪਾ ਕੇ ਹੱਥ ’ਚ ਬੰਸਰੀ, ਮਟਕਾ, ਮੋਰ ਖੰਬ, ਮੁਕੁਟ ਤੇ ਹੋਰ ਸਾਮਾਨ ਲੈ ਕੇ ਪੀਲੇ, ਲਾਲ, ਨੀਲੇ ਰੰਗਾਂ ਦੇ ਕੱਪੜੇ ਪਾ ਪਹੁੰਚੇ ਹੋਏ ਸਨ। ਵਿਦਿਆਰਥੀਆਂ ਨੇ ਭਜਨਾਂ ’ਤੇ ਕੋਰਿਓਗ੍ਰਾਫੀ ਪੇਸ਼ ਕਰਦੇ ਹੋਏ ਡਾਂਸ ਕੀਤਾ। ਮੈਡਮ ਰੰਜਨਾ ਖੰਨਾ ਤੇ ਮੀਨੂੰ ਕੰਡਾ ਨੇ ਦੱਸਿਆ ਕਿ ਭਗਵਾਨ ਕ੍ਰਿਸ਼ਨ 16 ਕਲਾਵਾਂ ’ਚ ਸੰਪੂਰਨ ਸਨ। ਬੱਚਿਆਂ ਨੂੰ ਉਨ੍ਹਾਂ ਦੇ ਸੰਸਕਾਰਾਂ ਨਾਲ ਜੋੜੀ ਰੱਖਣ ਲਈ ਅਜਿਹੇ ਪ੍ਰੋਗਰਾਮ ਬਹੁਤ ਜਰੂਰੀ ਹਨ। ਸ੍ਰੀ ਕ੍ਰਿਸ਼ਨ ਜੀ ਦੀ ਜੀਵਨ ਲੀਲਾ ਇਨ੍ਹਾਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ 11 ਨੂੰ ਅਗਲੀ ਖ਼ਬਰ ਬਾਗੋਵਾਲ ਵਿਖੇ ਹੋਵੇਗਾ ਛਿੰਝ ਮੇਲਾ 6 ਨੂੰ
Ad Position 24