04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬੀ. ਐੱਲ. ਐਮ. ਕਾਲਜ ਨਵਾਂਸ਼ਹਿਰ ਦਾ ਬੀ. ਕਾਮ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀ. ਕਾਮ ਸਮੈਸਟਰ ਚੌਥੇ ਦੇ ਨਤੀਜੇ ’ਚੋਂ ਬੀ.

Ad Position 21
repet_subhas-goyals [Copy P29]
ਬੀ. ਐੱਲ. ਐਮ. ਕਾਲਜ ਦੀਆਂ ਬੀ. ਕਾਮ ਸਮੈਸਟਰ ਚੌਥੇ ਦੀਆਂ ਹੋਣਹਾਰ ਵਿਦਿਆਰਥਣਾਂ। 04-09-2026
ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਐਲਾਨੇ ਬੀ. ਕਾਮ ਸਮੈਸਟਰ ਚੌਥੇ ਦੇ ਨਤੀਜੇ ’ਚੋਂ ਬੀ. ਐੱਲ. ਐੱਮ ਗਰਲਜ਼ ਕਾਲਜ ਨਵਾਂਸ਼ਹਿਰ ਦੀਆਂ ਵਿਦਿਆਰਥਣਾਂ ਨੇ ਸੌ ਫ਼ੀਸਦੀ ਨਤੀਜਾ ਦਿੱਤਾ। ਕਾਲਜ ਪ੍ਰਿੰਸੀਪਲ ਤਰਨਪ੍ਰੀਤ ਕੌਰ ਵਾਲਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ. ਕਾਮ ਸਮੈਸਟਰ ਚੌਥੇ ਦੀ ਸੁਖਪ੍ਰੀਤ ਕੌਰ ਨੇ 8.21 ਸੀ. ਜੀ. ਪੀ. ਏ. ਅੰਕ ਪ੍ਰਾਪਤ ਕਰਕੇ ਗਿਆਰਵੀਂ ਯੂਨੀਵਰਸਿਟੀ ਮੈਰਿਟ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ, ਜੀਆ ਸ਼ਰਮਾ ਤੇ ਸੀਆ ਸ਼ਰਮਾ ਨੇ ਐੱਸ. ਜੀ. ਪੀ. ਏ. 7.82 ਅੰਕ ਪ੍ਰਾਪਤ ਕਰਕੇ ਕਾਲਜ ਵਿਚ ਦੂਸਰਾ ਤੇ ਕਾਜਲ ਨੇ ਐੱਸ. ਜੀ . ਪੀ. ਏ. 7.73 ਅੰਕ ਪ੍ਰਾਪਤ ਕਰਕੇ ਕਾਲਜ ਵਿਚ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇਸ਼ ਬੰਧੂ ਭੱਲਾ, ਸਕੱਤਰ ਵਿਨੋਦ ਭਾਰਦਵਾਜ ਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਦਿਆਰਥਣਾਂ ਦੇ ਸ਼ਾਨਦਾਰ ਨਤੀਜੇ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਪਟਵਾਰੀ/ਕਾਨੂੰਗੋ ਯੂਨੀਅਨ ਤਹਿਸੀਲ ਬਲਾਚੌਰ ਦੀ ਮੀਟਿੰਗ 8 ਨੂੰ ਅਗਲੀ ਖ਼ਬਰ 18 ਫੁੱਟੀ ਸੜਕ ਸਾਹਦੜਾ ਤੋਂ ਸਾਹਿਬਾ ਦਾਣਾ ਮੰਡੀ ਤੱਕ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਮੰਗ
Ad Position 24