04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਤਲੋਕ ਧਾਮ ਨੂੰ ਜਾਣ ਵਾਲੀ ਪੁੱਟੀ ਹੋਈ ਸੜਕ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ

ਰੱਤੇਵਾਲ, 3 ਸਤੰਬਰ (ਅਸ਼ੋਕ ਕੁਮਾਰ ਲੀਲ)-ਸਤਲੋਕ ਧਾਮ ਨੂੰ ਜਾਣ ਵਾਲੀ ਸੜਕ ’ਚ ਪਿਛਲੇ ਦੋ ਮਹੀਨਿਆਂ ਤੋਂ ਗ੍ਰਾਮ ਪੰਚਾਇਤ ਡਾ. ਅੰਬੇਡਕਰ ਨਗਰ ਰੱਤੇਵਾਲ ਵਲੋਂ ਸੀਵਰੇਜ ਦੇ ਪਾਈਪ ਅਤੇ ਵਾਟਰ ਸਪਲਾਈ ਦੀ ਪਾਈਪ ਲਾਈਨ ਪਾਉਣ ਕਾਰਨ ਪੁੱਟੀ ਗਈ ਸੀ, ਪਰ ਦੋ ਮਹੀਨੇ ਤੋਂ ਨਾ ਹੀ ਵਾਟਰ ਸਪਲਾਈ ਦੇ ਅਤੇ ਨਾ ਹੀ ਸੀਵਰੇਜ ਦੀ ਪਾਈਪ ਲਾਈਨ ਦਾ ਕੰਮ ਸਿਰੇ ਚੜ੍ਹ ਸਕਿਆ ਸਤਲੋਕ ਧਾਮ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਰੱਤੇਵਾਲ, 3 ਸਤੰਬਰ (ਅਸ਼ੋਕ ਕੁਮਾਰ ਲੀਲ)-ਸਤਲੋਕ ਧਾਮ ਨੂੰ ਜਾਣ ਵਾਲੀ ਸੜਕ ’ਚ ਪਿਛਲੇ ਦੋ ਮਹੀਨਿਆਂ ਤੋਂ ਗ੍ਰਾਮ ਪੰਚਾਇਤ ਡਾ. ਅੰਬੇਡਕਰ ਨਗਰ ਰੱਤੇਵਾਲ ਵਲੋਂ ਸੀਵਰੇਜ ਦੇ ਪਾਈਪ ਅਤੇ ਵਾਟਰ ਸਪਲਾਈ ਦੀ ਪਾਈਪ ਲਾਈਨ ਪਾਉਣ ਕਾਰਨ ਪੁੱਟੀ ਗਈ ਸੀ, ਪਰ ਦੋ ਮਹੀਨੇ ਤੋਂ ਨਾ ਹੀ ਵਾਟਰ ਸਪਲਾਈ ਦੇ ਅਤੇ ਨਾ ਹੀ ਸੀਵਰੇਜ ਦੀ ਪਾਈਪ ਲਾਈਨ ਦਾ ਕੰਮ ਸਿਰੇ ਚੜ੍ਹ ਸਕਿਆ ਸਤਲੋਕ ਧਾਮ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁੱਝ ਸੰਗਤਾਂ ਇਸ ਰੋਡ ’ਤੇ ਪੁੱਟੇ ਟੋਇਆਂ ’ਚੋਂ ਡੰਡੌਤ ਕਰਕੇ ਲੰਘ ਰਹੀਆਂ ਸਨ ਪਰ ਗ੍ਰਾਮ ਪੰਚਾਇਤ ਡਾ. ਅੰਬੇਡਕਰ ਨਗਰ ਦੇ ਸਿਰ ’ਤੇ ਜੂੰ ਤੱਕ ਨਹੀਂ ਸਰਕੀ, ਜਿਸ ਕਾਰਨ ਸਮੂਹ ਪਿੰਡ ਨਿਵਾਸੀਆਂ ਵਲੋਂ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਉਣ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ। ਪਿੰਡ ਵਾਸੀਆਂ ਵਲੋਂ ਇਸ ਸੜਕ ਦਾ ਕੰਮ ਨਾ ਹੋਣ ਕਾਰਨ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਰੋਡ ਤੋਂ ਕੋਈ ਵੀ ਵਾਹਨ ਨਹੀਂ ਲੰਘ ਸਕਦਾ, ਜਿਸ ਕਾਰਨ ਸਾਰੀ ਟ੍ਰੈਫਿਕ ਪਿੰਡ ਦੀ ਹੋਰ ਫਿਰਨੀ ਤੋਂ ਹੋ ਕੇ ਲੰਘਦੀ ਸੀ। ਜਿਥੇ ਇਕ ਨਾਲੀ ’ਤੇ ਰੈਂਪ ਨਾ ਹੋਣ ਕਾਰਨ ਵਾਹਨਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗ੍ਰਾਮ ਪੰਚਾਇਤ ਵਲੋਂ ਇਸ ਸੰਬੰਧੀ ਕੋਈ ਕੰਮ ਨਹੀਂ ਕੀਤਾ ਪਰ ਇਕ ਸਮਾਜ ਸੇਵੀ ਰਿਟਾਇਰ ਥਾਣੇਦਾਰ ਰਾਮਸ਼ਰਨ ਵਲੋਂ ਲੋਹੇ ਦਾ ਰੈਂਪ ਬਣਾ ਕੇ ਉਸ ਰੋਡ ਨੂੰ ਚਾਲੂ ਕੀਤਾ, ਜਿਸ ਕਾਰਨ ਆਉਣ ਵਾਲੇ ਵਾਹਨਾਂ ਨੂੰ ਕੁਝ ਰਾਹਤ ਮਿਲੀ। ਕੁਝ ਵਿਅਕਤੀਆਂ ਨੇ ਦੱਸਿਆ ਕਿ ਸਰਪੰਚ ਗ੍ਰਾਮ ਪੰਚਾਇਤ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਪਰ ਉਨ੍ਹਾਂ ਵਲੋਂ ਸੜਕ ਬਣਾਉਣ ਸੰਬੰਧੀ ਕੋਈ ਭਰੋਸੇਯੋਗ ਜਵਾਬ ਨਹੀਂ ਦਿੱਤਾ ਗਿਆ। ਇਸ ਮਸਲੇ ਸੰਬੰਧੀ ਜਦੋਂ ਬੀ. ਡੀ. ਪੀ. ਓ. ਬਲਾਚੌਰ ਨੇ ਤੁਰੰਤ ਸੰਬੰਧਤ ਪੰਚਾਇਤ ਅਧਿਕਾਰੀਆਂ ਤੋਂ ਜਾਣਕਾਰੀ ਲੈ ਕੇ ਕੰਮ ਨੂੰ ਸ਼ੁਰੂ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਨਾਲ ਹੀ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਉਹ ਇਸ ਕੰਮ ਨੂੰ ਵਿਭਾਗੀ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਸ਼ੁਰੂ ਕਰਵਾ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਸਹੂੰਗੜਾ ਵਿਖੇ ਛਿੰਝ ਮੇਲਾ ਕੱਲ੍ਹ ਅਗਲੀ ਖ਼ਬਰ ਝਿੰਗੜਾਂ ਵਿਖੇ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ’ਤੇ ਤਿੰਨ ਦਿਨਾਂ ਮੈਡੀਕਲ ਕੈਂਪ ਲਗਾਇਆ
Ad Position 24