04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਅਲੀਪੁਰ ਛਿੰਝ ਮੇਲੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਸਮੁੰਦੜਾ, 3 ਸਤੰਬਰ (ਤੀਰਥ ਸਿੰਘ ਰੱਕੜ)-ਪਿੰਡ ਅਲੀਪੁਰ ਵਿਖੇ ਛਿੰਝ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 13 ਸਤੰਬਰ ਨੂੰ ਕਰਵਾਏ ਜਾ ਰਹੇ ਛਿੰਝ ਮੇਲੇ ਦੀਆਂ ਤਿਆਰੀਆਂ ਸੰਬੰਧੀ ਪ੍ਰਬੰਧਕਾਂ ਵਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਮੁੱਖ ਪ੍ਰਬੰਧਕ ਬਲਵੀਰ ਸਿੰਘ ਸਾਬਕਾ ਸਰਪੰਚ, ਜਥੇਦਾਰ ਬੂਟਾ ਸਿੰਘ ਅਲੀਪੁਰ, ਦਵਿੰਦਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ ਬਿੰਦਾ ਆਦਿ ਨੇ ਦੱਸਿਆ ਕਿ ਛਿੰਝ ਮੇਲੇ ‘ਚ ਝੰਡੀ ਦੀਆਂ ਕੁਸ਼ਤੀਆਂ ਵਿਚ ਜੇਤੂ ਪਹਿਲਵਾਨਾਂ ਨੂੰ ਇਨਾਮ ਵਜੋਂ ਦੋ ਝੋਟੀਆਂ, ਇਕ ਘੋੜੀ, ਇਕ ਸੋਨੇ ਦੀ ਮੁੰਦਰੀ ਤੋਂ ਇਲਾਵਾ 25 ਹਜਾਰ, 21 ਤੇ 11 ਹਜ਼ਾਰ ਦੀਆਂ ਇਨਾਮੀ ਘੋਲਾਂ ਵੀ ਕਰਵਾਈਆਂ ਜਾਣਗੀਆਂ।

Ad Position 21
repet_subhas-goyals [Copy P29]
ਅਲੀਪੁਰ ਵਿਖੇ ਛਿੰਝ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਜਥੇਦਾਰ ਬੂਟਾ ਸਿੰਘ ਅਲੀਪੁਰ, ਬਲਵੀਰ ਸਿੰਘ ਸਾਬਕਾ ਸਰਪੰਚ ਤੇ ਹੋਰ। ਤਸਵੀਰ : ਤੀਰਥ ਸਿੰਘ ਰੱਕੜ 04-09-2026
ਸਮੁੰਦੜਾ, 3 ਸਤੰਬਰ (ਤੀਰਥ ਸਿੰਘ ਰੱਕੜ)-ਪਿੰਡ ਅਲੀਪੁਰ ਵਿਖੇ ਛਿੰਝ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 13 ਸਤੰਬਰ ਨੂੰ ਕਰਵਾਏ ਜਾ ਰਹੇ ਛਿੰਝ ਮੇਲੇ ਦੀਆਂ ਤਿਆਰੀਆਂ ਸੰਬੰਧੀ ਪ੍ਰਬੰਧਕਾਂ ਵਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਮੁੱਖ ਪ੍ਰਬੰਧਕ ਬਲਵੀਰ ਸਿੰਘ ਸਾਬਕਾ ਸਰਪੰਚ, ਜਥੇਦਾਰ ਬੂਟਾ ਸਿੰਘ ਅਲੀਪੁਰ, ਦਵਿੰਦਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ ਬਿੰਦਾ ਆਦਿ ਨੇ ਦੱਸਿਆ ਕਿ ਛਿੰਝ ਮੇਲੇ ‘ਚ ਝੰਡੀ ਦੀਆਂ ਕੁਸ਼ਤੀਆਂ ਵਿਚ ਜੇਤੂ ਪਹਿਲਵਾਨਾਂ ਨੂੰ ਇਨਾਮ ਵਜੋਂ ਦੋ ਝੋਟੀਆਂ, ਇਕ ਘੋੜੀ, ਇਕ ਸੋਨੇ ਦੀ ਮੁੰਦਰੀ ਤੋਂ ਇਲਾਵਾ 25 ਹਜਾਰ, 21 ਤੇ 11 ਹਜ਼ਾਰ ਦੀਆਂ ਇਨਾਮੀ ਘੋਲਾਂ ਵੀ ਕਰਵਾਈਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵੱਖ-ਵੱਖ ਨਾਮੀ ਅਖਾੜਿਆਂ ਦੇ ਪਹਿਲਵਾਨ ਜਿਨ੍ਹਾਂ ਵਿਚ ਕਲਵਾ ਗੁੱਜਰ, ਚਿਰਾਗ ਮਿਰਜ਼ਾਪੁਰ, ਪਰਮਿੰਦਰ ਪੱਟੀ, ਲੱਕੀ ਕੁਹਾਲੀ, ਭੋਲਾ ਵਾਰਨ, ਸ਼ੇਰਾ ਲੱਲੀਆਂ, ਲਾਲੀ ਫਗਵਾੜਾ, ਰੋਹਿਤ ਫੌਜੀ, ਸ਼ਰੀਫ ਨਵਾਂ ਪਿੰਡ ਅਕਾਲੀਆਂ, ਸਦੀਕ ਰੋੜ ਮੁਜ਼ਾਰਾ ਆਦਿ ਪਹਿਲਵਾਨ ਆਪੋ-ਆਪਣੀਆਂ ਘੋਲਾਂ ਦੇ ਜੌਹਰ ਦਿਖਾਉਣਗੇ। ਇਸ ਮੌਕੇ ਪ੍ਰਬੰਧਕਾਂ ਵਲੋਂ ਪਿੰਡ ਦੇ ਨੌਜਵਾਨਾਂ ਦੀਆਂ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਮੱਖਣ ਸਿੰਘ, ਨਛੱਤਰ ਸਿੰਘ, ਨੇਕਪਾਲ ਸਿੰਘ, ਲਖਵਿੰਦਰ ਸਿੰਘ ਲੱਖਾ ਕੋਚ, ਸੋਹਣ ਸਿੰਘ ਸੈਕਟਰੀ, ਸੋਢੀ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਰਾਗੜ੍ਹੀ ਦਿਵਸ ਸਮਾਗਮ 12 ਨੂੰ ਅਗਲੀ ਖ਼ਬਰ ਇੰਟਰ ਸਕੂਲ ਦਸਤਾਰ ਮੁਕਾਬਲੇ ’ਚੋਂ ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀ ਗੁਰਫਤਿਹ ਸਿੰਘ ਨੇ ਜਿੱਤਿਆ ਇਨਾ...
Ad Position 24