ਰਾਏਪੁਰ ਡੱਬਾ ਵਿਖੇ ਵਿਧਾਇਕ ਡਾ. ਸੁੱਖੀ ਵਲੋਂ ਖੇਡ ਮੈਦਾਨ ਦਾ ਉਦਘਾਟਨ
ਬੰਗਾ, 25 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਮੁੱਖ ਮੰਤਰੀ ਖੇਡ ਮੈਦਾਨ ਯੋਜਨਾ ਤਹਿਤ ਪਿੰਡ ਰਾਏਪੁਰ ਡੱਬਾ ਵਿਖੇ ਖੇਡ ਮੈਦਾਨ ਦਾ ਉਦਘਾਟਨ ਵਿਧਾਇਕ ਹਲਕਾ ਬੰਗਾ ਡਾ. ਸੁਖਵਿੰਦਰ ਸੁੱਖੀ ਨੇ ਕੀਤਾ।
ਬੰਗਾ, 25 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਮੁੱਖ ਮੰਤਰੀ ਖੇਡ ਮੈਦਾਨ ਯੋਜਨਾ ਤਹਿਤ ਪਿੰਡ ਰਾਏਪੁਰ ਡੱਬਾ ਵਿਖੇ ਖੇਡ ਮੈਦਾਨ ਦਾ ਉਦਘਾਟਨ ਵਿਧਾਇਕ ਹਲਕਾ ਬੰਗਾ ਡਾ. ਸੁਖਵਿੰਦਰ ਸੁੱਖੀ ਨੇ ਕੀਤਾ। ਪੰਜਾਬ ਸਰਕਾਰ ਦੇ ਮਿਸ਼ਨ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਇਹ ਸ਼ੁਭ ਕਾਰਜ ਨੇਪਰੇ ਚੜ੍ਹਿਆ। ਡਾ. ਸੁੱਖੀ ਨੇ ਕਿਹਾ ਕਿ ਪਿੰਡ ਰਾਏਪੁਰ ਡੱਬਾ ਦੇ ਖੇਡ ਮੈਦਾਨ ‘ਚ ਕੰਮ ਬਹੁਤ ਜੰਗੀ ਪੱਧਰ ‘ਤੇ ਮੁਕੰਮਲ ਹੋਇਆ ਹੈ। ਜਿਸ ਕਾਰਨ ਪਿੰਡ ਦੇ ਸਰਪੰਚ ਕੌਸ਼ੱਲਿਆ ਖਾਸ ਵਧਾਈ ਦੇ ਹੱਕਦਾਰ ਹਨ। ਸਰਪੰਚ ਕੌਸ਼ੱਲਿਆ ਨੇ ਅੱਗੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਇਸ ਖੇਡ ਮੈਦਾਨ ਦਾ ਕੰਮ ਨੇਪਰੇ ਚਾੜਨ ਵਿੱਚ ਹੈਰੀ, ਸੈਕਟਰੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ, ਹਰਨੀਸ਼ ਬੰਗੜ, ਬਲਾਕ ਪ੍ਰਧਾਨ ਯੂਥ ਵਿੰਗ, ਵੀ.ਡੀ.ਸੀ ਮੈਂਬਰ ਮੁਕੇਸ਼ ਭਾਟੀਆ, ਬਲਵਿੰਦਰ ਰਾਮ, ਨਰੇਗਾ ਮੇਹਟ ਕਮਲਜੀਤ ਸਿੰਘ ਅਤੇ ਸਮੂਹ ਵਰਕਰਾਂ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਅਖ਼ਾੜਾ ਰਾਏਪੁਰ ਡੱਬਾ ਦੇ ਪਹਿਲਵਾਨਾਂ ਅਤੇ ਖਿਡਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ । ਇਹਨਾਂ ਤੋਂ ਇਲਾਵਾ ਐੱਸ.ਡੀ.ਓ ਮਦਨ ਲਾਲ, ਜੇ.ਈ ਲਕਸ਼ਦੀਪ ਅਤੇ ਪੰਚਾਇਤ ਸੈਕਟਰੀ ਰਾਕੇਸ਼ ਕੁਮਾਰ ਹੁਰਾਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ। ਇਸ ਮੌਕੇ ਹਾਜ਼ਰੀਨ ਵਿੱਚ ਹਰਮਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਕੋਅਪਰੇਟਿਵ ਕਮੇਟੀ ਪ੍ਰਧਾਨ ਬਿਕਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਰੂਬੀ ਦੁਆਰਾ ਬਾਖ਼ੂਬੀ ਨਿਭਾਈ ਗਈ।