26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਇੰਦਰਜੀਤ ਭਨੋਟ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ

ਮੁਕੰਦਪੁਰ, 26 ਨਵੰਬਰ (ਅਮਰੀਕ ਸਿੰਘ ਢੀਂਡਸਾ)-ਪੱਤਰਕਾਰ ਸੰਜੀਵ ਭਨੋਟ ਦੇ ਪਿਤਾ ਉੱਘੇ ਸਮਾਜ ਸੇਵੀ ਇੰਦਰਜੀਤ ਭਨੋਟ ਜੋ ਪਿਛਲੇ ਦਿਨੀਂ ਪਰਲੋਕ ਗਵਨ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਸੰਬੰਧੀ ਸਮਾਗਮ ਪੁਰਾਤਨ ਸ਼ਿਵ ਮੰਦਰ ਮੁਕੰਦਪੁਰ ਵਿਖੇ ਹੋਇਆ। ਜਿਸ ਦੌਰਾਨ ਸੰਤ ਬਾਬਾ ਤਰਲੋਕ ਸਿੰਘ ਹਰ ਨਰਾਇਣ ਪੁਰੀ ਵਾਲਿਆਂ ਵਲੋਂ ਜਥੇ ਸਮੇਤ ਕੀਰਤਨ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 27-11-2026
ਮੁਕੰਦਪੁਰ, 26 ਨਵੰਬਰ (ਅਮਰੀਕ ਸਿੰਘ ਢੀਂਡਸਾ)-ਪੱਤਰਕਾਰ ਸੰਜੀਵ ਭਨੋਟ ਦੇ ਪਿਤਾ ਉੱਘੇ ਸਮਾਜ ਸੇਵੀ ਇੰਦਰਜੀਤ ਭਨੋਟ ਜੋ ਪਿਛਲੇ ਦਿਨੀਂ ਪਰਲੋਕ ਗਵਨ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਸੰਬੰਧੀ ਸਮਾਗਮ ਪੁਰਾਤਨ ਸ਼ਿਵ ਮੰਦਰ ਮੁਕੰਦਪੁਰ ਵਿਖੇ ਹੋਇਆ। ਜਿਸ ਦੌਰਾਨ ਸੰਤ ਬਾਬਾ ਤਰਲੋਕ ਸਿੰਘ ਹਰ ਨਰਾਇਣ ਪੁਰੀ ਵਾਲਿਆਂ ਵਲੋਂ ਜਥੇ ਸਮੇਤ ਕੀਰਤਨ ਕੀਤਾ ਗਿਆ । ਹਿੰਦੂ ਰਸਮਾ ਅਨੁਸਾਰ ਰਮਾਇਣ ਦੇ ਸਲੋਕ ਪੜ੍ਹੇ ਗਏ ਅਤੇ ਭੋਗ ਪਾਏ ਗਏ। ਵੱਖ-ਵੱਖ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਇੰਦਰਜੀਤ ਭਨੋਟ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਮਿਲਾਪੜੇ ਤੇ ਹੱਸਮੁਖ ਸੁਭਾਅ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹਨਾਂ ਦੇ ਪਾਏ ਪੂਰਨਿਆਂ ‘ਤੇ ਉਹਨਾ ਦੇ ਫਰਜੰਦ ਸੰਜੀਵ ਭਨੋਟ ਜੋ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਨਾਮ ਸਥਾਪਿਤ ਕਰ ਚੁੱਕੇ ਹਨ। ਸਮਾਗਮ ਦੌਰਾਨ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਕੁਲਜੀਤ ਸਿੰਘ ਸਰਹਾਲ, ਸਤਬੀਰ ਸਿੰਘ ਪੱਲੀ-ਝਿਕੀ, ਦਰਬਜੀਤ ਸਿੰਘ ਪੂਨੀਆ, ਸੋਹਣ ਲਾਲ ਢੰਡਾ, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ, ਰਣਜੀਤ ਸਿੰਘ ਝਿੰਗੜ, ਕਾਂਗਰਸੀ ਆਗੂ ਹੁਸਨ ਲਾਲ, ਡਾ. ਨਿਰੰਜਨ ਪਾਲ, ਰਾਮਦਾਸ ਸਿੰਘ, ਐਸ.ਪੀ ਸਰਬਜੀਤ ਸਿੰਘ ਦਾਈਆ, ਕਾਂਗਰਸੀ ਆਗੂ ਕਮਲਜੀਤ ਬੰਗਾ, ਡਾ. ਬਖਸ਼ੀਸ਼ ਕਰਨ ਹਸਪਤਾਲ, ਅਮਰਜੀਤ ਖਟਕੜ ਤੇ ਧਾਰਮਿਕ ਸ਼ਖਸ਼ੀਅਤ ਵਿਜੇ ਭਨੋਟ ਤੋਂ ਇਲਾਵਾ ਪਿੰਡ ਅਤੇ ਇਲਾਕੇ ਭਰ ਤੋਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ ਬਲਾਚੌਰ ਵਲੋਂ ਰਾਮਗੜ੍ਹੀਆਂ ਵੈੱਲਫੇਅਰ ਬੋਰਡ ਦੇ ਮੈਂਬਰਾਂ ਨਾਲ ਮੀਟਿੰਗ ਅਗਲੀ ਖ਼ਬਰ ਰੈਲਮਾਜਰਾ ’ਚ 16ਵੇਂ ਖੂਨਦਾਨ ਕੈਂਪ ’ਚ ਕਰਮਚਾਰੀਆਂ ਨੇ ਵਧ-ਚੜ੍ਹ ਕੇ ਕੀਤਾ ਖ਼ੂਨਦਾਨ
Ad Position 24