25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਮੀਟਿੰਗ ’ਚ ਬੰਗਾ-ਸੈਲਾ ਸੜਕ ਬਣਾਉਣ ਦੀ ਮੰਗ ਕਰਦੇ ਹੋਏ। ਪਠਲਾਵਾ ਸੰਸਥਾ ਨੇ ਬੰਗਾ-ਸੈਲਾ ਸੜਕ ਬਣਾਉਣ ਦੀ ਕੀਤੀ ਮੰਗ

ਬੰਗਾ, 25 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਇਥੋਂ ਕਸਥਾ ਸੈਲਾ ਨੂੰ ਵਾਇਆ ਪਿੰਡ ਲਧਾਣਾ ਝਿੱਕਾ, ਲਧਾਣਾ ਉੱਚਾ, ਪਠਲਾਵਾ, ਮੋਰਾਂਵਾਲੀ ਆਦਿ ਪਿੰਡਾਂ ਤੋਂ ਹੋ ਕੇ ਜਾਂਦੀ ਸੜਕ ਜੋ ਟਰੱਕ ਯੂਨੀਅਨ ਬੰਗਾ ਕੋਲੋਂ ਲੰਘਦੀ ਹੈ, ਇਸ ਵੇਲੇ ਡੂੰਘੇ ਟੋਇਆਂ ਨਾਲ ਭਰ ਚੁੱਕੀ ਹੈ। ਜਦੋਂ ਇੱਕ ਤਰਾਂ ਨਾਲ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ।

Ad Position 21
No active advertisement
ਬੰਗਾ-ਸੈਲਾ ਟੁੱਟੀ ਹੋਈ ਸੜਕ ਦਾ ਦ੍ਰਿਸ਼। ਤਸਵੀਰਾਂ : ਕਰਮ ਲਧਾਣਾ 26-08-2026
ਬੰਗਾ, 25 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ)-ਇਥੋਂ ਕਸਥਾ ਸੈਲਾ ਨੂੰ ਵਾਇਆ ਪਿੰਡ ਲਧਾਣਾ ਝਿੱਕਾ, ਲਧਾਣਾ ਉੱਚਾ, ਪਠਲਾਵਾ, ਮੋਰਾਂਵਾਲੀ ਆਦਿ ਪਿੰਡਾਂ ਤੋਂ ਹੋ ਕੇ ਜਾਂਦੀ ਸੜਕ ਜੋ ਟਰੱਕ ਯੂਨੀਅਨ ਬੰਗਾ ਕੋਲੋਂ ਲੰਘਦੀ ਹੈ, ਇਸ ਵੇਲੇ ਡੂੰਘੇ ਟੋਇਆਂ ਨਾਲ ਭਰ ਚੁੱਕੀ ਹੈ। ਜਦੋਂ ਇੱਕ ਤਰਾਂ ਨਾਲ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ। ਬਰਸਾਤ ਦੇ ਮੌਸਮ ਵਿੱਚ ਇਸ ਸੜਕ ਤੋਂ ਗੁਜ਼ਰਨਾ ਮੁਸ਼ਕਿਲ ਹੀ ਨਹੀਂ ਸਗੋਂ ਵੱਡੇ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਸੰਦਰਭ ਵਿੱਚ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ-ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ ਅਤੇ ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ ਨੇ ਆਖਿਆ ਕਿ ਇਸ ਰੋਡ ਦੇ ਉਪਰ ਤਹਿਸੀਲ ਕੰਪਲੈਕਸ ਅਤੇ ਐਸ.ਡੀ.ਐਮ ਦਫਤਰ ਹੋਣ ਕਰਕੇ ਪੂਰੇ ਬੰਗਾ ਸਬ-ਡਵੀਜ਼ਨ ਦੇ ਲੋਕਾਂ ਦਾ ਖਾਸ ਕਰਕੇ ਦਫ਼ਤਰੀ ਕੰਮ ਲਈ ਬੀਬੀਆਂ ਅਤੇ ਬਜ਼ੁਰਗਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਕੁੱਝ ਅੱਖੀ ਵੇਖੀਆਂ ਦੁਰਘਟਨਾਵਾਂ ਦਾ ਜ਼ਿਕਰ ਕਰਦਿਆਂ ਉਪਰੋਕਤ ਸਮਾਜ ਸੇਵੀ ਲੋਕਾਂ ਨੇ ਦੱਸਿਆ ਕਿ ਇਸ ਸੜਕ ਤੋਂ ਲੰਘਦਿਆਂ ਮੋਟਰਸਾਈਕਲ ਦੇ ਪਿਛੇ ਬੈਠੀਆਂ ਬਜ਼ੁਰਗ ਬੀਬੀਆਂ ਅਤੇ ਬੱਚੇ ਇਸ ਪ੍ਰਕਾਰ ਹੱਟਕੋਲੇ ਖਾਂਦੇ ਹਨ ਜਿਵੇਂ ਕਿਸੇ ਸਰਕਸ ਦਾ ਦ੍ਰਿਸ਼ ਹੋਵੇ। ਅਕਸਰ ਵੇਖਣ ਵਿਚ ਆਇਆ ਹੈ ਬੁਹਤ ਸਾਰੇ ਲੋਕ ਸੜਕ ‘ਤੇ ਪਏ ਖੱਡਿਆਂ ਤੋਂ ਡਿਗਣ ਨਾਲ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਚੁੱਕੇ ਹਨ। ਨਿਰਮਲਜੀਤ ਸਿੰਘ ਸੋਨੂੰ ਝਿੱਕਾ ਅਤੇ ਇੰਦਰਪ੍ਰੀਤ ਸਿੰਘ ਝਿੱਕਾ ਨੇ ਵੀ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਇਹ ਰੋਡ ਦੋ ਜ਼ਿਲਿਆਂ ਨੂੰ ਆਪਸ ਵਿੱਚ ਜੋੜਦਾ ਹੈ ਪਰ ਇਸਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਆਮ ਲੋਕਾਂ ਦਾ ਇਸ ਸੜਕ ਤੋਂ ਲੰਘਣਾ ਦੁੱਭਰ ਬਣ ਚੁੱਕਾ ਹੈ। ਇਲਾਕੇ ਦੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਆਖਿਆ ਕਿ ਤਹਿਸੀਲਦਾਰ ਅਤੇ ਐਸ.ਡੀ.ਐਮ ਸਾਹਿਬ ਦੀ ਗੱਡੀ ਰੋਜ਼ ਇਸ ਸੜਕ ਉੱਪਰ ਦੀ ਗੁਜ਼ਰਦੀ ਹੈ ਪਰ ਕੋਈ ਕੁੱਝ ਨਹੀਂ ਕਰਦਾ। ਇਹਨਾਂ ਸਮਾਜ ਸੇਵੀ ਲੋਕਾਂ ਨੇ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨਾਲ ਇਸ ਵਿਸ਼ੇ ਤੋਂ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਭਰੋਸਾ ਦਵਾਇਆ ਕਿ ਜਲਦੀ ਹੀ ਇਲਾਕੇ ਦੇ ਲੋਕਾਂ ਨੂੰ ਇਸ ਦਿੱਕਤ ਤੋਂ ਨਿਜਾਤ ਦਵਾਉਣ ਲਈ ਕੰਮ ਸ਼ੁਰੂ ਹੋ ਜਾਵੇਗਾ। ਇਸ ਅਵਸਰ ‘ਤੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਵਾਈਸ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ, ਪ੍ਰਭਜੋਤ ਸਿੰਘ ਪਠਲਾਵਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਏਪੁਰ ਡੱਬਾ ਵਿਖੇ ਵਿਧਾਇਕ ਡਾ. ਸੁੱਖੀ ਵਲੋਂ ਖੇਡ ਮੈਦਾਨ ਦਾ ਉਦਘਾਟਨ ਅਗਲੀ ਖ਼ਬਰ ਬੀ.ਡੀ.ਪੀ.ਓ ਦਫ਼ਤਰ ਨਵਾਂਸ਼ਹਿਰ ਵਿਖੇ ਕੈਂਪ 12 ਸਤੰਬਰ ਤੱਕ ਲਗਾਏ ਜਾਣਗੇ
Ad Position 24