ਨਵੋਦਿਆ ਵਿਦਿਆਲਿਆ ’ਚ ਛੇਵੀਂ ਦੇ ਦਾਖ਼ਲੇ ਦੀ ਦਾਖਲਾ ਪ੍ਰੀਖਿਆ ਭਲਕੇ
ਪੋਜੇਵਾਲ ਸਰਾਂ, 26 ਨਵੰਬਰ (ਨਵਾਂਗਰਾਈਂ)-ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਸੈਸ਼ਨ 2026-27 ਲਈ ਛੇਵੀਂ ਦੀ ਦਾਖਲਾ ਪ੍ਰੀਖਿਆ 28 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਹੋ ਰਹੀ ਹੈ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਪ
ਪ੍ਰਿੰਸੀਪਲ ਰਵਿੰਦਰ ਕੁਮਾਰ
27-11-2026
ਪੋਜੇਵਾਲ ਸਰਾਂ, 26 ਨਵੰਬਰ (ਨਵਾਂਗਰਾਈਂ)-ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਸੈਸ਼ਨ 2026-27 ਲਈ ਛੇਵੀਂ ਦੀ ਦਾਖਲਾ ਪ੍ਰੀਖਿਆ 28 ਨਵੰਬਰ ਦਿਨ ਸ਼ਨਿੱਚਰਵਾਰ ਨੂੰ ਹੋ ਰਹੀ ਹੈ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦੇ ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਦਾਖਲਾ ਪੀ੍ਰਖਿਆ ਵਿੱਚ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਪੰਜਵੀਂ ਵਿੱਚ ਪੜ੍ਹ ਰਹੇ 1718 ਵਿਦਿਆਰਥੀ ਭਾਗ ਲੈ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਲਾਕ ਔੜ ਦੀ ਪੀ੍ਰਖਿਆ ਪੀ.ਐਮ.ਸ੍ਰੀ ਸ.ਸ.ਸ.ਸ ਰਾਹੋਂ (ਕ) ਵਿਖੇ, ਬਲਾਕ ਬਲਾਚੌਰ 1 ਦੀ ਪੀ੍ਰਖਿਆ ਸ.ਸ.ਸ.ਸ ਬਲਾਚੌਰ (ਕ), ਬਲਾਕ ਬਲਾਚੌਰ-2 ਦੀ ਪ੍ਰੀਖਿਆ ਐਸ.ਓ.ਈ ਮਹਿੰਦੀਪੁਰ, ਬਲਾਕ ਬੰਗਾ ਦੀ ਬਾਬਾ ਗੋਲਾ ਸ.ਸ.ਸ.ਸ ਬੰਗਾ, ਬਲਾਕ ਨਵਾਂਸ਼ਹਿਰ ਦੀ ਪ੍ਰੀਖਿਆ ਪੀ.ਐਮ.ਸ੍ਰੀ ਸ.ਸ.ਸ.ਸ ਲੰਗੜੋਆ, ਬਲਾਕ ਸੜੋਆ ਦੀ ਪ੍ਰੀਖਿਆ ਸ.ਸ.ਸ.ਸ ਸੜੋਆ, ਬਲਾਕ ਮੁਕੰਦਪੁਰ ਦੀ ਪੀ੍ਰਖਿਆ ਪੀ.ਐਮ.ਸ੍ਰੀ ਸ.ਸ.ਸ.ਸ ਮੁਕੰਦਪੁਰ ਵਿਖੇ ਹੋਵੇਗੀ। ਵਿਦਿਆਰਥੀਆ ਦੇ ਰੋਲ ਨੰਬਰ ਬੀ.ਪੀ.ਈ.ਓ ਦਫਤਰਾਂ ’ਚ ਭੇਜ ਦਿੱਤੇ ਗਏ ਹਨ। ਜਿਨ੍ਹਾਂ ਵਿਦਿਆਰਥੀਆਂ ਨੂੰ ਰੋਲ ਨੰਬਰ ਨਹੀਂ ਮਿਲੇ ਹਨ ਉਹ ਨਵੋਦਿਆ ਵਿਦਿਆਲਿਆ ਵਿਖੇ ਸੰਪਰਕ ਕਰ ਸਕਦੇ ਹਨ।