19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਿਸਤ ਦੁਆਬ ਨਹਿਰ ਪਿੰਡ ਸੋਇਤਾ ਲਾਗੇ ਨਵਜੰਮੀ ਬੱਚੀ ਦੀ ਲਾਸ਼ ਮਿਲੀ

ਨਵਾਂਸ਼ਹਿਰ/ਉਸਮਾਨਪੁਰ, 18 ਅਗਸਤ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ) - ਬਿਸਤ ਦੁਆਬ ਨਹਿਰ ਪਿੰਡ ਸੋਇਤਾ ਲਾਗੇ ਇਕ ਨਵਜੰਮੀ ਬੱਚੀ ਦੀ ਤੈਰਦੀ ਹੋਈ ਲਾਸ਼ ਮਿਲਣ ਨਾਲ ਮਾਹੌਲ ਗਮਗੀਨ ਹੋ ਗਿਆ ਕਿ ਆਖਰ ਕੁਝ ਕੂ ਲੋਕਾਂ ਦੀ ਕੁੜੀਆਂ ਪ੍ਰਤੀ ਨਕਾਰਾਤਮਕ ਸੋਚ ਕਦੋਂ ਬਦਲੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਜਦੋਂ ਉਕਤ ਬੱਚੀ ਦੀ ਤੈਰਦੀ ਹੋਈ ਲਾਸ਼ ਕੁਝ ਰਾਹਗੀਰਾਂ ਨੇ ਦੇਖੀ ਤਾਂ ਪਿੰਡ ਰਾਮਗੜ੍ਹ ਦੇ ਇਕ ਨੌਜਵਾਨ ਮਨੋਜ ਕੁਮਾਰ ਨੇ ਹਿੰਮਤ ਕਰਦਿਆਂ ਨਹਿਰ ਵਿੱਚ ਛਾਲ ਮਾਰ ਕੇ ਉਕਤ ਬੱਚੀ ਦੀ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢਿਆ ਅਤੇ ਆਪਣੀ ਕਮੀਜ਼ ਵਿਚ ਲਪੇਟ ਕੇ ਭਾਵੁਕ ਹੋ ਗਿਆ ਕਿ ਆਖਰ ਇਨਸਾਨ ਏਨਾ ਬੇਰਹਿਮ ਕਿਵੇਂ ਹੋ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 19-08-2026
ਨਵਾਂਸ਼ਹਿਰ/ਉਸਮਾਨਪੁਰ, 18 ਅਗਸਤ (ਜਸਬੀਰ ਸਿੰਘ ਨੂਰਪੁਰ, ਸੰਦੀਪ ਮਝੂਰ) - ਬਿਸਤ ਦੁਆਬ ਨਹਿਰ ਪਿੰਡ ਸੋਇਤਾ ਲਾਗੇ ਇਕ ਨਵਜੰਮੀ ਬੱਚੀ ਦੀ ਤੈਰਦੀ ਹੋਈ ਲਾਸ਼ ਮਿਲਣ ਨਾਲ ਮਾਹੌਲ ਗਮਗੀਨ ਹੋ ਗਿਆ ਕਿ ਆਖਰ ਕੁਝ ਕੂ ਲੋਕਾਂ ਦੀ ਕੁੜੀਆਂ ਪ੍ਰਤੀ ਨਕਾਰਾਤਮਕ ਸੋਚ ਕਦੋਂ ਬਦਲੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ ਜਦੋਂ ਉਕਤ ਬੱਚੀ ਦੀ ਤੈਰਦੀ ਹੋਈ ਲਾਸ਼ ਕੁਝ ਰਾਹਗੀਰਾਂ ਨੇ ਦੇਖੀ ਤਾਂ ਪਿੰਡ ਰਾਮਗੜ੍ਹ ਦੇ ਇਕ ਨੌਜਵਾਨ ਮਨੋਜ ਕੁਮਾਰ ਨੇ ਹਿੰਮਤ ਕਰਦਿਆਂ ਨਹਿਰ ਵਿੱਚ ਛਾਲ ਮਾਰ ਕੇ ਉਕਤ ਬੱਚੀ ਦੀ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢਿਆ ਅਤੇ ਆਪਣੀ ਕਮੀਜ਼ ਵਿਚ ਲਪੇਟ ਕੇ ਭਾਵੁਕ ਹੋ ਗਿਆ ਕਿ ਆਖਰ ਇਨਸਾਨ ਏਨਾ ਬੇਰਹਿਮ ਕਿਵੇਂ ਹੋ ਸਕਦਾ ਹੈ। ਬੱਚੀ ਦੀ ਲਾਸ਼ ਦੇ ਨਾਲ ਨਾੜੂਆ ਵੀ ਲਟਕਿਆ ਹੋਇਆ ਸੀ। ਜਿਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਬੱਚੀ ਅਜੇ ਨਵਜੰਮੀ ਸੀ। ਇਸ ਸਬੰਧੀ ਉਕਤ ਨੌਜਵਾਨ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਤੋਂ ਪਿੰਡ ਰਾਮਗੜ੍ਹ ਨੂੰ ਆ ਰਿਹਾ ਸੀ ਤਾਂ ਜਦੋਂ ਉਸਨੇ ਬੱਚੀ ਦੀ ਲਾਸ਼ ਤੈਰਦੀ ਦੇਖੀ ਤਾਂ ਉਥੇ ਮੌਜੂਦ ਕੁਝ ਲੋਕਾਂ ਵਲੋਂ ਕਹਿਣ ਤੇ ਓਸਨੇ ਨਹਿਰ ਵਿਚ ਛਾਲ ਮਾਰ ਕੇ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਇਸ ਘਟਨਾ ਨੂੰ ਲੈ ਕੇ ਉਥੇ ਮੌਜੂਦ ਲੋਕਾਂ ਵਿਚ ਖ਼ਾਸਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਗੈਰ ਮਨੁੱਖੀ ਕਾਰਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਫੋਰੈਂਸਿਕ ਟੀਮ ਨੇ ਆ ਕੇ ਜਾਂਚ ਸ਼ੁਰੂ ਕੀਤੀ ਅਤੇ ਥਾਣਾ ਰਾਹੋਂ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਅਗੇਲਰੀ ਕਰਵਾਈ ਆਰੰਭ ਦਿੱਤੀ ਹੈ। ਪੁਲਿਸ ਮੁਤਾਬਿਕ ਬੱਚੀ ਨੂੰ ਕਿਸੇ ਵਲੋਂ ਨਹਿਰ ਵਿੱਚ ਸੁੱਟਣ ਤੋਂ ਪਹਿਲਾਂ ਮਾਰਿਆ ਗਿਆ ਜਾਂ ਬੱਚੀ ਦੀ ਮੌਤ ਡੁੱਬਣ ਨਾਲ ਹੋਈ ਇਹ ਜਾਂਚ ਦਾ ਵਿਸ਼ਾ ਹੈ। ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਕਥਿਤ ਦੋਸ਼ੀ ਸੰਬੰਧੀ ਜਾਣਕਾਰੀ ਦਿੰਦੀ ਪੁਲਿਸ ਪਾਰਟੀ। 30 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਹੱਕ ਪ੍ਰਾਪਤੀ ਤੱਕ ਸੰਘਰਸ਼ ਰਹੇਗਾ ਜਾਰੀ - ਅਮਿਤ ਕੁਮਾਰ
Ad Position 24