19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਗਰ ਕੌਂਸਲ ਬਲਾਚੌਰ ਵਲੋਂ ਲਗਾਇਆ ਗਿਆ ਹਰਿਤ ਜੈਵਿਕ ਖਾਦ ਦਾ ਸਟਾਲ

ਬਲਾਚੌਰ, 18 ਅਗਸਤ (ਨਰੇਸ਼ ਧੌਲ) - ਹਰ ਘਰ ਤਿਰੰਗਾ ਅਤੇ 80ਵੇਂ ਸੁਤੰਤਰਤਾ ਦਿਵਸ ਵਰ੍ਹੇਗੰਢ ਨੂੰ ਸਮਰਪਿਤ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਤੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਦੀ ਅਗਵਾਈ ਹੇਠ ਸਵੱਛ ਭਾਰਤ ਟੀਮ ਵਲੋਂ ਹਰਿਤ ਜੈਵਿਕ ਖਾਦ ਦਾ ਸਟਾਲ ਲਗਾਇਆ ਗਿਆ। ਜਿਸ ਵਿੱਚ ਆਮ ਪਬਲਿਕ ਨੂੰ ਮੁਫ਼ਤ ਵਿੱਚ ਖਾਦ ਵੰਡੀ ਗਈ, ਨਾਲ ਹੀ ਉਨ੍ਹਾਂ ਨੂੰ ਸੋਲਿਡ ਵੇਸਟ ਰੂਲਜ਼ 2026 ਤਹਿਤ ਘਰਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ, ਸੇਨੈਟਰੀ ਵੇਸਟ ਅਤੇ ਘਰੇਲੂ ਖ਼ਤਰਨਾਕ ਕੂੜਾ ਜਿਵੇਂ ਕਿ ਫਰਨਾਇਲ, ਹਾਰਪਿਕ ਦੀਆਂ ਬੋਤਲਾਂ, ਪੇਂਟ ਦੇ ਡੱਬੇ ਆਦਿ ਨੂੰ ਅਲੱਗ ਅਲੱਗ ਡਸਟਬਿਨਾਂ ਵਿੱਚ ਰੱਖਣ ਲਈ ਜਾਗਰੂਕ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-08-2026
ਬਲਾਚੌਰ, 18 ਅਗਸਤ (ਨਰੇਸ਼ ਧੌਲ) - ਹਰ ਘਰ ਤਿਰੰਗਾ ਅਤੇ 80ਵੇਂ ਸੁਤੰਤਰਤਾ ਦਿਵਸ ਵਰ੍ਹੇਗੰਢ ਨੂੰ ਸਮਰਪਿਤ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਤੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਦੀ ਅਗਵਾਈ ਹੇਠ ਸਵੱਛ ਭਾਰਤ ਟੀਮ ਵਲੋਂ ਹਰਿਤ ਜੈਵਿਕ ਖਾਦ ਦਾ ਸਟਾਲ ਲਗਾਇਆ ਗਿਆ। ਜਿਸ ਵਿੱਚ ਆਮ ਪਬਲਿਕ ਨੂੰ ਮੁਫ਼ਤ ਵਿੱਚ ਖਾਦ ਵੰਡੀ ਗਈ, ਨਾਲ ਹੀ ਉਨ੍ਹਾਂ ਨੂੰ ਸੋਲਿਡ ਵੇਸਟ ਰੂਲਜ਼ 2026 ਤਹਿਤ ਘਰਾਂ ਵਿੱਚ ਗਿੱਲੇ ਤੇ ਸੁੱਕੇ ਕੂੜੇ, ਸੇਨੈਟਰੀ ਵੇਸਟ ਅਤੇ ਘਰੇਲੂ ਖ਼ਤਰਨਾਕ ਕੂੜਾ ਜਿਵੇਂ ਕਿ ਫਰਨਾਇਲ, ਹਾਰਪਿਕ ਦੀਆਂ ਬੋਤਲਾਂ, ਪੇਂਟ ਦੇ ਡੱਬੇ ਆਦਿ ਨੂੰ ਅਲੱਗ ਅਲੱਗ ਡਸਟਬਿਨਾਂ ਵਿੱਚ ਰੱਖਣ ਲਈ ਜਾਗਰੂਕ ਕੀਤਾ ਗਿਆ। ਸਵੱਛ ਭਾਰਤ ਟੀਮ ਦੀ ਸੀ. ਐਫ ਮਨਿੰਦਰ ਕੌਰ ਵਲੋਂ ਲੋਕਾਂ ਨੂੰ ਪਲਾਸਟਿਕ ਤੇ ਸਿੰਗਲ ਯੂਜ ਪਲਾਸਟਿਕ ਦੀਆਂ ਚੀਜ਼ਾਂ ਨੂੰ ਨਾ ਵਰਤਣ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਬਦਲੇ ਸਟੀਲ ਦੇ ਭਾਂਡਿਆਂ, ਪੇਪਰ ਪਲੇਟਾਂ, ਡੂਨੇ ਆਦਿ ਨੂੰ ਕਿਸੇ ਵੀ ਸਮਾਗਮ ਵਿੱਚ ਵਰਤਣ ਲਈ ਪ੍ਰੇਰਿਤ ਕੀਤਾ ਗਿਆ। ਸੈਨੇਟਰੀ ਇੰਸਪੈਕਟਰ ਪ੍ਰੀਤਮ ਸਿੰਘ, ਵਿਜੇ ਕੁਮਾਰ ਕਲਰਕ, ਸੰਤੋਖ ਸਿੰਘ ਸੇਨੈਟਰੀ ਇੰਚਾਰਜ, ਮੋਟੀਵੇਟਰ ਅਲਕਾ, ਮੋਟੀਵੇਟਰ ਅਮੈਦ ਸਿੰਘ, ਸੂਰਜ ਕੋਸ਼ਲ ਅਤੇ ਸਮੂਹ ਸਫਾਈ ਸੇਵਕਾਂ ਨਾਲ ਮਿਲ ਕੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਮੌਜੋਵਾਲ ਮਜਾਰਾ ਵਿਖੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਪੰਜਾਬ ਦਿਲਾਵਰ ਸਿੰਘ ਦਿਲੀ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸ਼ੇਰੇ-ਏ-ਪੰਜਾਬ ਟੋਲ ਪਲਾਜ਼ਾ ਬੱਛੂਆਂ ਵਰਕਰ ਯੂਨੀਅਨ ਵੱਲੋਂ ਚੇਅਰਮੈਨ ਜਿੰਦਰ ਧੌਲ ਨੂੰ ਕੀਤਾ ਸਨਮਾਨਿਤ
Ad Position 24