13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਬੰਗਾ ’ਚ ਹੋਇਆ ਦੂਜਾ ਯਾਦਗਾਰੀ ਸਾਹਿਤਕ ਸਮਾਗਮ

ਬੰਗਾ, 13 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸ਼ਹੀਦ ਭਗਤ ਸਿੰਘ ਕਾਲਜ ਹੱਪੋਵਾਲ ਰੋਡ ਬੰਗਾ ਵਿਖੇ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵਲੋਂ ਕਰਾਏ ਇਸ ਸਮਾਗਮ ਦੀ ਸੰਚਾਲਨਾ ਤੇ ਪ੍ਰਧਾਨਗੀ ਡਾ: ਸੋਮਾ ਸਬਲੋਕ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 14-08-2026
ਬੰਗਾ, 13 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸ਼ਹੀਦ ਭਗਤ ਸਿੰਘ ਕਾਲਜ ਹੱਪੋਵਾਲ ਰੋਡ ਬੰਗਾ ਵਿਖੇ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਵਲੋਂ ਕਰਾਏ ਇਸ ਸਮਾਗਮ ਦੀ ਸੰਚਾਲਨਾ ਤੇ ਪ੍ਰਧਾਨਗੀ ਡਾ: ਸੋਮਾ ਸਬਲੋਕ ਨੇ ਕੀਤੀ। ਇਸ ਸਮਾਗਮ ਦੀ ਪ੍ਰਮੁੱਖ ਖਿੱਚ ਗੁਰਪ੍ਰੀਤ ਸਿੰਘ ਪਸੌਰੀਆ ਸਨ ਜਿਹੜੇ ਇਕ ਘੁਮੱਕੜ ਦੇ ਤੌਰ ’ਤੇ ਜਾਣੇ ਜਾਂਦੇ ਹਨ। ਉਹ ਦਰਸ਼ਕਾਂ ਦੇ ਰੂ-ਬ-ਰੂ ਹੋਏ। ਉਹਨਾਂ ਦਰਸ਼ਕਾਂ ਨਾਲ ਇਤਿਹਾਸਕ, ਪੁਰਾਤੱਤਵ, ਵਿਰਾਸਤੀ ਇਮਾਰਤਾਂ ਬਾਰੇ ਆਪਣੀਆਂ ਖੋਜ ਯਾਤਰਾਵਾਂ ਬਾਰੇ ਸਾਂਝ ਪਾਈ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਬਾਵਾ ਦੇ ਸਫ਼ਰਨਾਮਿਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਇਹ ਖੇਤਰ ਚੁਣਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਹੁਣ ਤੱਕ ਦੇ ਸਫ਼ਰ ਦੌਰਾਨ ਪ੍ਰਾਪਤ ਕੀਤੀਆਂ ਜਾਣਕਾਰੀਆਂ ਅਤੇ ਨਿੱਜੀ ਤਜ਼ਰਬੇ ਉਹ ਇਕ ਪੁਸਤਕ ਦੇ ਰੂਪ ’ਚ ਛਪਵਾ ਰਹੇ ਹਨ। ਉਨ੍ਹਾਂ ਸਾਥੀਆਂ ਨਾਲ ਮਿਲ ਕੇ ‘ਘੁਮੱਕੜਨਾਮਾ’ ਨਾਂ ਦੇ ਇਕ ਰਸਾਲੇ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਸ ਮੌਕੇ ਸ. ਪਸ਼ੌਰੀਆ ਨੇ ਰਾਜਸਥਾਨ ਦੇ ਪਿੰਡ ਪਿਪਲਾਂਤਰੀ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਜਿੱਥੇ ਕੁੜੀ ਪੈਦਾ ਹੋਣ ’ਤੇ 111 ਰੁੱਖ ਲਾਏ ਜਾਂਦੇ ਹਨ। ਉਨ੍ਹਾਂ ਦੇ ਸੈਰ ਸਫ਼ਰ ਸਬੰਧੀ ਹੋਈ ਚਰਚਾ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਕਰਨਾਣਾ ਭਾਰਤ ਵਿਭੂਸ਼ਣ, ਗੁਰਦੀਪ ਸੈਣੀ, ਪ੍ਰੋ. ਹਰਜਿੰਦਰ ਗਾਖਲ, ਗੁਰਨਾਮ ਬਾਵਾ, ਪ੍ਰੋ. ਸਾਹਿਬਾ ਜੀਟਨ ਕੌਰ, ਲੈਕ: ਸਾਮ ਸੁੰਦਰ, ਸ਼੍ਰੇਸ਼ਟ ਚੌਹਾਨ ਆਦਿ ਨੇ ਭਾਗ ਲਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਲਵਿੰਦਰ ਕੁੱਲਾ, ਸੁਖਦੇਵ ਗੰਢਵਾਂ, ਦੀਪ ਜਗਤਪੁਰੀ, ਮਾ: ਸੁੱਚਾ ਰਾਮ, ਅਮਰਜੀਤ ਅਮਰੀ, ਗੁਰਦੀਪ ਸਿੰਘ ਮੁਕੱਦਮ, ਵਿਨੇ ਸ਼ਰਮਾ, ਗਗਨ ਜੋਸੀ, ਅਨੰਦ ਬਾਲਿਆਂਵਾਲੀ, ਸੁਖਜਿੰਦਰ ਖੋਖਰ, ਗੁਰਮੀਤ ਸੇਖੂਵਾਲ, ਗਗਨ ਆਦਿ ਸ਼ਾਮਲ ਸਨ। ਇਸ ਮੌਕੇ ਸੋਢੀ ਰਾਣਾ, ਮੈਡਮ ਰਜਨੀ ਸ਼ਰਮਾ, ਰਣਜੀਤ ਪੋਸੀ, ਹਰਜਿੰਦਰ ਜਿੰਦੀ ਆਦਿ ਨੇ ਆਪਣੀਆਂ ਭਾਵਪੂਰਤ ਰਚਨਾਵਾਂ ਪੇਸ਼ ਕੀਤੀਆਂ। ਮੈਡਮ ਡਾ: ਸੋਮਾ ਸਬਲੋਕ ਨੇ ਸਭ ਦਾ ਧੰਨਵਾਦ ਕੀਤਾ। ਇੰਜੀ. ਜਸਵੀਰ ਸਿੰਘ ਮੋਰੋਂ ਵੱਲੋਂ ਮੰਚ ਸੰਚਾਲਕ ਦੇ ਫਰਜ਼ ਬਾਖੂਬੀ ਨਿਭਾਏ ਗਏ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਬਲਾਚੌਰ ਵੱਲੋਂ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਲੋੜਵੰਦਾਂ ਦੀ ਸੇਵਾ ਕੀਤੀ ਕਦੇ ਵਿਅਰਥ ਨਹੀਂ ਜਾਂਦੀ - ਡਾ. ਸੁਖਵਿੰਦਰ ਸਿੰਘ, ਡਾ. ਗੌਰਵਦੀਪ ਸਿੰਘ
Ad Position 24