09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਵਾਤਾਵਰਨ ਦਿਵਸ ਮਨਾਇਆ

ਕਾਠਗੜ੍ਹ, 8 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਰੈਲਮਾਜਰਾ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ.

Ad Position 21
No active advertisement
ਪੀ.ਐੱਨ.ਬੀ. ਬ੍ਰਾਂਚ ਰੈਲਮਾਜਰਾ ਵਿਖੇ ਬੂਟਾ ਲਗਾਉਣ ਸਮੇਂ ਬੈਂਕ ਸਟਾਫ਼। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ 09-08-2026
ਕਾਠਗੜ੍ਹ, 8 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਸਥਿਤ ਪਿੰਡ ਰੈਲਮਾਜਰਾ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਬ੍ਰਾਂਚ ਟੀਮ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਵਾਤਾਵਰਣ ਦਿਵਸ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਬੈਂਕ ਦੀ ਸਮੁੱਚੀ ਟੀਮ ਵੱਲੋਂ ਵਾਤਾਵਰਨ ਸੰਭਾਲ ਦਾ ਹੋਕਾ ਦਿੰਦਿਆਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਸਮਾਗਮ ਦਾ ਸ਼ੁੱਭ ਉਦਘਾਟਨ ਬੈਂਕ ਮੈਨੇਜਰ ਯੋਗੇਸ਼ ਸ਼ਰਮਾ ਨੇ ਆਪਣੇ ਕਰ ਕਮਲਾਂ ਨਾਲ ਬੂਟਾ ਲਗਾ ਕੇ ਕੀਤਾ ਜਿਸ ਦੌਰਾਨ ਵਣ ਵਿਭਾਗ ਦੇ ਅਧਿਕਾਰੀ ਅਤੇ ਬੈਂਕ ਦਾ ਸਮੁੱਚਾ ਸਟਾਫ਼ ਵੀ ਉਚੇਚੇ ਤੌਰ ’ਤੇ ਮੌਜੂਦ ਰਿਹਾ। ਇਸ ਮੌਕੇ ਬੂਟੇ ਲਗਾਉਣ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਬੈਂਕ ਮੈਨੇਜਰ ਯੋਗੇਸ਼ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਪਾਲ-ਪੋਸ ਕੇ ਵੱਡਾ ਕਰਨਾ ਤੇ ਉਨ੍ਹਾਂ ਦੀ ਨਿਰੰਤਰ ਸਾਂਭ-ਸੰਭਾਲ ਕਰਨਾ ਵੀ ਉਨਾ ਹੀ ਜ਼ਰੂਰੀ ਹੈ। ਉਨ੍ਹਾਂ ਆਪਣੀ ਬੈਂਕ ਦੀ ਟੀਮ ਤੇ ਇਲਾਕਾ ਨਿਵਾਸੀਆਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਹਰ ਇਨਸਾਨ ਨੂੰ ਆਪਣੇ ਜੀਵਨ ਦੇ ਖ਼ਾਸ ਮੌਕਿਆਂ, ਜਿਵੇਂ ਕਿ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ ’ਤੇ ਘੱਟੋ-ਘੱਟ ਇੱਕ-ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਸਮਾਗਮ ਦੌਰਾਨ ਪ੍ਰੇਰਨਾ ਲੈਂਦਿਆਂ ਬੈਂਕ ਟੀਮ ਦੇ ਹਰ ਇੱਕ ਮੈਂਬਰ ਨੇ ਇੱਕ-ਇੱਕ ਬੂਟਾ ਲਗਾ ਕੇ ਵਾਤਾਵਰਨ ਦਿਵਸ ਨੂੰ ਸਫ਼ਲ ਬਣਾਇਆ। ਇਸ ਸ਼ਾਨਦਾਰ ਉਪਰਾਲੇ ਸਮੇਂ ਬੈਂਕ ਮੈਨੇਜਰ ਯੋਗੇਸ਼ ਸ਼ਰਮਾ ਤੋਂ ਇਲਾਵਾ ਵਣ ਵਿਭਾਗ ਦੇ ਬਲਾਕ ਅਫ਼ਸਰ ਗੁਰਮੋਹਨ ਸਿੰਘ, ਬੈਂਕ ਸਟਾਫ਼ ਮੈਂਬਰ ਹਰਿੰਦਰ ਸਿੰਘ, ਜਰਨੈਲ ਸਿੰਘ, ਅਨੁਰੋਧ ਕੌਸ਼ਲ, ਤਮੰਨਾ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਵਿਧਾ ਸੈਂਟਰ ਸ਼ੁਰੂ ਕਰਨ ਦੀ ਮੰਗ ਅਗਲੀ ਖ਼ਬਰ ਵਾਤਾਵਰਨ ਬਚਾਓ ਮੁਹਿੰਮ ਤਹਿਤ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਨੇ ਬੂਟੇ ਲਗਾਏ
Ad Position 24