23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮਾਊਂਟ ਕਾਰਮਲ ਸਕੂਲ ਬਲਾਚੌਰ ਦੀ ਵਿਦਿਆਰਥਣ ਜਸਲੀਨ ਦੀ ਦੂਜੀ ਪੁਸਤਕ ‘ਆਰਟ ਆਫ ਬਾਊਂਡਰੀਜ਼’ ਲੋਕ ਅਰਪਣ

ਬਲਾਚੌਰ, 23 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਮਾਊਂਟ ਕਾਰਮਲ ਸਕੂਲ ਗੜ੍ਹਸ਼ੰਕਰ ਰੋਡ, ਬਲਾਚੌਰ ਦੀ 11ਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ ਮਹਿਤਪੁਰ ਦੁਆਰਾ ਲਿਖਤ ਦੂਜੀ ਪੁਸਤਕ ਆਰਟ ਆਫ ਬਾਊਂਡਰੀਜ਼ (ਕਵਿਤਾ ਤੇ ਵਾਰਤਕ ਸੰਗ੍ਰਹਿ) ਸਕੂਲ ਦੇ ਨਿਰਦੇਸ਼ਕ ਰੇਵ ਫਰ ਜੌਰਜ ਵੇਆਇਲੀ ਅਤੇ ਪ੍ਰਿੰਸੀਪਲ ਸਰ ਫਿਜੀ ਜੋਸ਼ਫ ਤੇ ਸਟਾਫ ਵਲੋਂ ਰਸਮੀ ਤੌਰ ’ਤੇ ਜਾਰੀ ਕੀਤੀ। ਜ਼ਿਲ੍ਹੇ ਦੀ ਸਭ ਤੋਂ ਛੋਟੀ ਉਮਰ ਦੀ ਹੋਣਹਾਰ ਕਵਿਤਰੀ/ ਲੇਖਿਕਾ ਜਸਲੀਨ ਨੂੰ ਵਧਾਈ ਤੇ ਸ਼ੁੱਭਇਛਾਵਾਂ ਭੇਟ ਕੀਤੀਆਂ ਅਤੇ ਭਵਿੱਖ ਵਿਚ ਹੋਰ ਪੁਸਤਕਾਂ ਲਿਖਣ ਦੀ ਪ੍ਰੇਰਨਾ ਦਿੱਤੀ।

Ad Position 21
No active advertisement
ਅਜੀਤ ਡੈਸਕ 24-10-2026
ਬਲਾਚੌਰ, 23 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਮਾਊਂਟ ਕਾਰਮਲ ਸਕੂਲ ਗੜ੍ਹਸ਼ੰਕਰ ਰੋਡ, ਬਲਾਚੌਰ ਦੀ 11ਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਕੌਰ ਮਹਿਤਪੁਰ ਦੁਆਰਾ ਲਿਖਤ ਦੂਜੀ ਪੁਸਤਕ ਆਰਟ ਆਫ ਬਾਊਂਡਰੀਜ਼ (ਕਵਿਤਾ ਤੇ ਵਾਰਤਕ ਸੰਗ੍ਰਹਿ) ਸਕੂਲ ਦੇ ਨਿਰਦੇਸ਼ਕ ਰੇਵ ਫਰ ਜੌਰਜ ਵੇਆਇਲੀ ਅਤੇ ਪ੍ਰਿੰਸੀਪਲ ਸਰ ਫਿਜੀ ਜੋਸ਼ਫ ਤੇ ਸਟਾਫ ਵਲੋਂ ਰਸਮੀ ਤੌਰ ’ਤੇ ਜਾਰੀ ਕੀਤੀ। ਜ਼ਿਲ੍ਹੇ ਦੀ ਸਭ ਤੋਂ ਛੋਟੀ ਉਮਰ ਦੀ ਹੋਣਹਾਰ ਕਵਿਤਰੀ/ ਲੇਖਿਕਾ ਜਸਲੀਨ ਨੂੰ ਵਧਾਈ ਤੇ ਸ਼ੁੱਭਇਛਾਵਾਂ ਭੇਟ ਕੀਤੀਆਂ ਅਤੇ ਭਵਿੱਖ ਵਿਚ ਹੋਰ ਪੁਸਤਕਾਂ ਲਿਖਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਜਸਲੀਨ ਕੌਰ ਨੇ ‘ਮੈਂ ਸਕੂਲ ਆਵਾਂਗਾ ’ ਪੁਤਸਕ ਲਿਖੀ ਸੀ, ਜਿਸ ਨੂੰ ਪਾਠਕਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਸਮਾਜ ਸੇਵੀ ਦਵਿੰਦਰ ਸੈਣੀ ਨੇ ਬਾਲ ਲੇਖਿਕਾ ਜਸਲੀਨ ਕੌਰ ਨੂੰ ਕਿਤਾਬ ਲਿਖਣ ਹਿੱਤ ਵਧਾਈ ਦਿੱਤੀ, ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਸਰਮਾਇਆ ਹੁੰਦੇ ਹਨ ਤੇ ਛੋਟੇ ਪੰਛੀਆਂ ਨੂੰ ਉੱਡਣ ਲਈ ਖੁੱਲ਼੍ਹਾ ਅਸਮਾਨ ਦੇਣਾ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸੇ ਤਰ੍ਹਾਂ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ ਨੇ ਜਸਲੀਨ ਕੌਰ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ 11ਵੀਂ ਜਮਾਤ ਦੀ ਵਿਦਿਆਰਥਣ ਜਸਲੀਨ ਛੋਟੀ ਉਮਰ ਵਿਚ ਲੇਖਕਾਂ ਵੱਜੋਂ ਅਦਬੀ/ਸਾਹਿਤਕ ਸੰਸਾਰ ਵਿਚ ਆਪਣੀ ਵਿਲਖਣ ਪਛਾਣ ਬਣਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਹਲਕਾ ਬੰਗਾ ਤੋਂ ਕਾਂਗਰਸੀ ਆਗੂ ਹੁਸਨ ਲਾਲ ਨੇ ਸੰਤਾਂ ਦੀ ਕੁਟੀਆ ਪਠਲਾਵਾ ਵਿਖੇ ਕੀਤਾ ਸਿਜਦਾ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ
Ad Position 24