23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਡਾ. ਨਛੱਤਰ ਪਾਲ ਨੇ ਵਿਧਾਨ ਸਭਾ ’ਚ ਰਾਹੋਂ ਤੋਂ ਮੱਤੇਵਾੜਾ ਰੋਡ ਨੂੰ ਬਣਾਉਣ ਦਾ ਚੁੱਕਿਆ ਮੁੱਦਾ

ਨਵਾਂਸ਼ਹਿਰ, 23 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਵਿਚ ਜਦੋਂ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ. ਨਛੱਤਰ ਪਾਲ ਵਲੋਂ ਰਾਹੋਂ ਮੱਤੇਵਾੜਾ ਸੜਕ ਦੀ ਮੰਦੀ ਹਾਲਤ ਦਾ ਮੁੱਦਾ ਚੁੱਕਿਆ ਗਿਆ ਤਾਂ ਜਵਾਬ ’ਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਰਾਹੋਂ ਤੋਂ ਮੱਤੇਵਾੜਾ ਰੋਡ ਸੜਕ ਦੀ ਸਪੈਸ਼ਲ ਰਿਪੇਅਰ ਦਾ ਕੰਮ 2021 ’ਚ ਕੀਤਾ ਗਿਆ ਸੀ ਇਹ ਸੜਕ ਹੁਣ ਸਪੈਸ਼ਲ ਰਿਪੇਅਰ ਬਣਨ ਵਾਸਤੇ ਰਹਿੰਦੀ ਹੈ।

Ad Position 21
No active advertisement
ਸੜਕ ਦੇ ਟੁੱਟਣ ਦਾ ਮੁੱਖ ਕਾਰਨ ਦੱਸਿਆ ਮਾਇਨਿੰਗ 24-10-2026
ਨਵਾਂਸ਼ਹਿਰ, 23 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਵਿਚ ਜਦੋਂ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ. ਨਛੱਤਰ ਪਾਲ ਵਲੋਂ ਰਾਹੋਂ ਮੱਤੇਵਾੜਾ ਸੜਕ ਦੀ ਮੰਦੀ ਹਾਲਤ ਦਾ ਮੁੱਦਾ ਚੁੱਕਿਆ ਗਿਆ ਤਾਂ ਜਵਾਬ ’ਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਰਾਹੋਂ ਤੋਂ ਮੱਤੇਵਾੜਾ ਰੋਡ ਸੜਕ ਦੀ ਸਪੈਸ਼ਲ ਰਿਪੇਅਰ ਦਾ ਕੰਮ 2021 ’ਚ ਕੀਤਾ ਗਿਆ ਸੀ ਇਹ ਸੜਕ ਹੁਣ ਸਪੈਸ਼ਲ ਰਿਪੇਅਰ ਬਣਨ ਵਾਸਤੇ ਰਹਿੰਦੀ ਹੈ। ਇਸ ਸੜਕ ਤੋਂ ਮਾਈਨਿੰਗ ਦਾ ਭਾਰੀ ਟ੍ਰੈਫਿਕ ਲੰਘਦਾ ਹੈ, ਜਿਸ ਕਾਰਨ ਟੁੱਟੀ ਹੈ। ਇਸ ਸੜਕ ਦੀ ਤਰਸ ਡਿਜ਼ਾਇਨ ਲਈ ਡਿਪਟੀਡਰ ਐਕਟਰ ਰਿਸਰਚ ਲੈਬ ਪਟਿਆਲਾ ਨੂੰ ਪਹੁੰਚ ਕੀਤੀ ਗਈ ਸੀ ਇਸ ਸੜਕ ਦੇ ਤਰਸ ਡਿਜ਼ਾਇਨ ਤੇ ਮੌਕੇ ’ਤੇ ਲੋੜੀਦੀ ਰਿਟੇਨਿੰਗ ਦੀਵਾਰ ਨੂੰ ਸ਼ਾਮਿਲ ਕਰਦੇ ਹੋਏ ਇਸ ਸੜਕ ਦਾ ਐਸਟੀਮੇਟ 33 ਕਰੋੜ 88 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ। ਜਿਸ ਦੇ ਫੰਡ ਦੀ ਪ੍ਰਾਪਤੀ ਲਈ ਕੇਸ ਭੇਜ ਦਿੱਤਾ ਅਤੇ ਫੰਡਸ ਉੱਪਲਬਧ ਹੋਣ ’ਤੇ ਸਪੈਸ਼ਲ ਰਿਪੇਅਰ ਦਾ ਕੰਮ ਕਰਵਾ ਦਿੱਤਾ ਜਾਵੇਗਾ। ਇਸ ਤੋਂ ਉਪਰੰਤ ਜਦੋਂ ਵਿਧਾਇਕ ਡਾ. ਨੱਛਤਰ ਪਾਲ ਵਲੋ ਲੋਕ ਨਿਰਮਾਣ ਮੰਤਰੀ ਸਰਦਾਰ ਹਰਭਜਨ ਸਿੰਘ ਈ. ਟੀ. ਓ. ਨੂੰ ਇਹ ਪੁੱਛਿਆ ਕਿ ਰਾਹੋਂ ਤੋਂ ਮੱਤੇਵਾੜਾ ਸੜਕ ਜਿਸ ਦੀ ਲੰਬਾਈ ਕਰੀਬ 12 ਕਿਲੋਮੀਟਰ ਹੈ। ਇਸ ਸੜਕ ਤੋਂ 50 ਪਿੰਡਾਂ ਦੇ ਲੋਕਾਂ ਜਿਸ ਵਿਚ ਰਾਹੋਂ ਨਵਾਂਸ਼ਹਿਰ ਬਲਾਚੌਰ ਗੜ੍ਹਸ਼ੰਕਰ ਤੇ ਨਾਲ ਲਗਦੇ ਪਿੰਡ ਦੇ ਲੋਕ ਲੁਧਿਆਣੇ ਨੂੰ ਜਾਣ ਵਾਸਤੇ ਸਤਲੁਜ ਦਰਿਆ ਦਾ ਪੁੱਲ ਪਾਰ ਕਰਕੇ ਜਾਂਦੇ ਹਨ। ਇਹ ਸੜਕ ਬਰਨਾਲਾ ਖੁਰਦ ਤੇ ਗੜੀ ਭਾਰਟਾ ਕੋਲੋ ਲਗਪਗ 10-10 ਫੁੱਟ ਡੂੰਘੇ ਟੋਏ ਪਏ ਹਨ ਉਥੇ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਤਾਜਪੁਰ ਤੋਂ ਸਤਲੁਜ ਦਰਿਆ ਤੱਕ ਡੂੰਘੇ ਟੋਏ ਪਏ ਹੋਏ ਹਨ ਇਹ ਸੜਕ ਦੇ ਟੁੱਟਣ ਦਾ ਮੇਨ ਕਾਰਨ ਮਾਈਨਿੰਗ ਵੀ ਹੈ। ਜਿਸ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਮੈਂ ਮੈਂਬਰ ਦੀ ਗੱਲ ਨਾਲ ਸਹਿਮਤ ਆ ਕਿ ਇਸ ਰੋਡ ਦੇ ਉੱਤੇ ਮਾਈਨਿੰਗ ਦੀ ਟ੍ਰੈਫਿਕ ਜਿਹੜੀ ਬਹੁਤ ਜ਼ਿਆਦਾ ਭਾਰੀ ਟ੍ਰੈਫਿਕ ਲੰਘਦੀ ਆ ਇਸ ਕਰਕੇ ਇਸ ਕਰਕੇ ਇਸ ਸੜਕ ਵਿਚ ਬਹੁਤ ਟੋਏ ਪਏ ਹਨ ਵੈਸੇ ਤਾਂ 21 ਵਿਚ ਹੀ ਜੇ ਅਸੀਂ ਇਸ ਸੜਕ ਦਾ ਰਿਸਰਚ ਲਿਆ ਹੁੰਦਾ ਤਾਂ ਲੈਬ ਤੋਂ ਕਰਸਟ ਡਿਜ਼ਾਇਨ ਤਿਆਰ ਕਰਕੇ ਅਸੀਂ ਇਸ ਸੜਕ ਨੂੰ ਬਣਾ ਲੈਂਦੇ ਤਾਂ ਅੱਜ ਇਹ ਸਮੱਸਿਆ ਪੈਣੀ ਨਹੀਂ ਸੀ ਇਸੇ ਕਰਕੇ ਹੀ ਮੈਂਬਰ ਸਾਹਿਬ ਇਸ ਸੜਕ ਦੀ ਅਸੀਂ ਇਸ ਵੇਲੇ ਪੂਰਾ ਜਿਹੜਾ ਕਰਸਟ ਡਿਜ਼ਾਇਨ ਕਰਾ ਕੇ ਤੇ ਰਿਟੇਨਿੰਗ ਵਾਲ ਨਾਲ ਬਣਾ ਕੇ ਇਹਨੂੰ ਅਸੀਂ ਬਣਾ ਰਹੇ ਆਂ ਤਾਂ ਕਿ ਮੈਨੂੰ ਪਤਾ ਹੈ ਕਿ ਜਿਹੜਾ ਇਹਦੇ ’ਤੇ ਪਿੰਡ ਪੈਂਦਾ ਬਰਨਾਲਾ ਖੁਰਦ ਤੇ ਭਾਰਟਾ ਕਲਾ ਇੱਥੇ 800 ਮੀਟਰ ਸੜਕ ਆ ਜੀ ਜਿੱਥੇ ਜ਼ਿਆਦਾ ਇਨ੍ਹਾਂ ਦੋ ਪਿੰਡਾਂ ’ਚ ਸਮੱਸਿਆ ਹੈ ਅਸੀਂ ਇਥੇ ਦੋ ਕਿਲੋਮੀਟਰ ਜਿਹੜਾ ਇਥੇ ਏਰੀਆ ਪੈਂਦਾ ਆ ਉਹਦੇ ਵਿਚ ਅਸੀਂ ਸੀ. ਸੀ. ਸੜਕ ਬਣਾ ਰਹੇ ਆ ਤੇ ਪੂਰੀ ਮਜ਼ਬੂਤੀ ਨਾਲ ਇਹ ਸੜਕ ਬਣਾ ਕੇ ਦਵਾਂਗੇ ਤਾਂ ਕਿ ਭਾਵੇਂ ਭਾਰੀ ਮਾਈਨਿੰਗ ਦਾ ਭਾਰੀ ਟ੍ਰੈਫਿਕ ਹੈ ਤੇ ਆਉਣ ਵਾਲੇ ਸਮੇਂ ਵਿਚ ਇਸ ਸੜਕ ’ਤੇ ਕੋਈ ਮੁਸ਼ਕਿਲ ਨਾ ਆਵੇ। ਇਸ ਲਈ ਇਸ ਸੜਕ ਨੂੰ ਪੂਰੀ ਡਿਜ਼ਾਇਨਿੰਗ ਦੇ ਨਾਲ ਤੇ ਰਿਸਰਚ ਟੈਸਟਿੰਗ ਪ੍ਰਵਾਨਗੀ ਮਿਲ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਹਲੋਂ ’ਚ ਹਲਕਾ ਇੰਚਾਰਜ ਡਾ. ਬਿੱਟੂ ਦਾ ਸਨਮਾਨ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਬੰਗਾ ਹਲਕੇ ਤੋਂ ‘ਵੋਟ ਬਚਾਓ- ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ-ਕਮਲਜੀਤ ਬੰਗਾ
Ad Position 24