08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੇਵਾ-ਮੁਕਤੀ ਤੋਂ ਬਾਅਦ ਵੀ ਜਸਪਾਲ ਸਿੰਘ ਸ਼ੌਂਕੀ ਨਿਭਾ ਰਹੇ ਹਨ ਸਿੱਖਿਆ ਸੇਵਾ ਦਾ ਫ਼ਰਜ਼

ਨਵਾਂਸ਼ਹਿਰ, 7 ਅਗਸਤ (ਜਸਬੀਰ ਸਿੰਘ ਨੂਰਪੁਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਦੇ ਸਰਪ੍ਰਸਤ ਸ. ਹਰਦੇਵ ਸਿੰਘ ਕਾਹਮਾ ਨੇ ਗੱਲਬਾਤ ਕਰਦਿਆਂ ਸਾਬਕਾ ਅਧਿਆਪਕ ਸ.

Ad Position 21
No active advertisement
ਸ. ਜਸਪਾਲ ਸਿੰਘ ਸ਼ੌਂਕੀ ਨੂੰ ਸਨਮਾਨਿਤ ਕਰਨ ਸਮੇਂ ਹਰਦੇਵ ਸਿੰਘ ਕਾਹਮਾ ਅਤੇ ਹੋਰ। 08-08-2026
ਨਵਾਂਸ਼ਹਿਰ, 7 ਅਗਸਤ (ਜਸਬੀਰ ਸਿੰਘ ਨੂਰਪੁਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਦੇ ਸਰਪ੍ਰਸਤ ਸ. ਹਰਦੇਵ ਸਿੰਘ ਕਾਹਮਾ ਨੇ ਗੱਲਬਾਤ ਕਰਦਿਆਂ ਸਾਬਕਾ ਅਧਿਆਪਕ ਸ. ਜਸਪਾਲ ਸਿੰਘ ਸ਼ੌਂਕੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਬਹੁਤੇ ਕਰਮਚਾਰੀ ਸੇਵਾ ਮੁਕਤੀ ਤੋਂ ਬਾਅਦ ਆਰਾਮਦਾਇਕ ਜੀਵਨ ਨੂੰ ਤਰਜੀਹ ਦਿੰਦੇ ਹਨ ਉੱਥੇ ਜਸਪਾਲ ਸਿੰਘ ਸ਼ੌਂਕੀ ਸੇਵਾਮੁਕਤੀ ਤੋਂ ਬਾਅਦ ਵੀ ਉਸੇ ਸਮਰਪਣ ਅਤੇ ਜਜ਼ਬੇ ਨਾਲ ਸਿੱਖਿਆ ਸੇਵਾ ਨਿਭਾ ਰਹੇ ਹਨ। ਉਹ ਨਿਯਮਿਤ ਤੌਰ ’ਤੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਆਪਣਾ ਕੀਮਤੀ ਗਿਆਨ ਅਤੇ ਲੰਬੇ ਅਧਿਆਪਨ ਅਨੁਭਵ ਦਾ ਲਾਭ ਦੇ ਰਹੇ ਹਨ ਜਿਸ ਨਾਲ ਵਿਦਿਆਰਥੀਆਂ ਦੇ ਬੌਧਿਕ ਅਤੇ ਨੈਤਿਕ ਵਿਕਾਸ ਨੂੰ ਬਲ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ. ਜਸਪਾਲ ਸਿੰਘ ਸ਼ੌਂਕੀ ਦੀ ਨਿਸ਼ਕਾਮ ਸੇਵਾ, ਸਾਦਗੀ, ਅਨੁਸ਼ਾਸਨ ਤੇ ਕਰਤੱਵ ਨਿਸ਼ਠਾ ਸਮੁੱਚੇ ਅਧਿਆਪਕ ਵਰਗ ਤੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਸਕੂਲ ਦਾ ਸਮੂਹ ਸਟਾਫ਼ ਉਨ੍ਹਾਂ ਦੀਆਂ ਸੇਵਾਵਾਂ ਅਤੇ ਸਿੱਖਿਆ ਪ੍ਰਤੀ ਸਮਰਪਣ ਨੂੰ ਦਿਲੋਂ ਸਲਾਮ ਕਰਦਾ ਹੈ। ਸਕੂਲ ਮੁਖੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਹਰ ਵਿੱਦਿਅਕ, ਸੱਭਿਆਚਾਰਕ ਤੇ ਸਮਾਜਿਕ ਸਮਾਗਮ ਵਿੱਚ ਸ. ਜਸਪਾਲ ਸਿੰਘ ਸ਼ੌਂਕੀ ਦੀ ਪ੍ਰਭਾਵਸ਼ਾਲੀ ਸਟੇਜ ਸੰਚਾਲਨ ਸ਼ੈਲੀ ਪ੍ਰੋਗਰਾਮ ਨੂੰ ਵਿਸ਼ੇਸ਼ ਬਣਾਉਂਦੀ ਹੈ। ਉਨ੍ਹਾਂ ਦੀ ਮਿੱਠੀ ਬੋਲਚਾਲ, ਸਪਸ਼ਟ ਉਚਾਰਨ, ਪ੍ਰਭਾਵਸ਼ਾਲੀ ਪੇਸ਼ਕਾਰੀ ਤੇ ਵਿਸ਼ਾਲ ਤਜ਼ਰਬੇ ਸਦਕਾ ਸਕੂਲ ਦੇ ਸਮਾਗਮ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸ. ਜਸਪਾਲ ਸਿੰਘ ਸ਼ੌਂਕੀ ਦਾ ਸਕੂਲ ਨਾਲ ਅਤੁੱਟ ਲਗਾਅ ਅਤੇ ਵਿਦਿਆਰਥੀਆਂ ਪ੍ਰਤੀ ਪਿਆਰ ਇਹ ਦਰਸਾਉਂਦਾ ਹੈ ਕਿ ਇੱਕ ਸਮਰਪਿਤ ਅਧਿਆਪਕ ਕਦੇ ਵੀ ਆਪਣੇ ਫ਼ਰਜ਼ ਤੋਂ ਸੇਵਾ-ਮੁਕਤ ਨਹੀਂ ਹੁੰਦਾ। ਸਰਪੰਚ ਸੁਰਿੰਦਰ ਦੁੱਗਲ ਬੀਰਮਪੁਰ ਤੇ ਨਾਲ ਲਗਦੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ, ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਉਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ 1936 ਦੇ ਬਰਲਿਨ ਓਲੰਪਿਕ ’ਚ ਭਾਰਤੀ ਹਾਕੀ ਟੀਮ ਵਲੋਂ ਮੇਜ਼ਬਾਨ ਜਰਮਨੀ ਅਗਲੀ ਖ਼ਬਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਮਨਾਇਆ ਨਵੋਦਿਆ ਸਥਾਪਨਾ ਦਿਵਸ
Ad Position 24