02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮੋਹਨ ਸਿੰਘ ਮਾਨ ਵਲੋਂ ਲੋੜਵੰਦਾਂ ਨੂੰ ਵ੍ਹੀਲਚੇਅਰਾਂ ਵੰਡੀਆਂ

ਬੰਗਾ, 2 ਅਕਤੂਬਰ (ਧਰਮਵੀਰ ਪਾਲ)-ਬੰਗਾ ਸ਼ਹਿਰ ਦੇ ਜੰਮਪਲ ਮੋਹਨ ਸਿੰਘ ਮਾਨ ਜੋ ਲੋੜਵੰਦਾਂ ਦੀ ਸੇਵਾ ਲਈ ਕਰ ਵਕਤ ਤਿਆਰ ਰਹਿੰਦੇ ਹਨ। ਉਹ ਹਰ ਮਹੀਨੇ ਆਪਣੀ ਨੇਕ ਕਮਾਈ ਵਿਚੋਂ ਲੋੜਵੰਦਾਂ ਲਈ ਸੇਵਾ ਯੋਗਦਾਨ ਪਾਉਂਦੇ ਰਹਿੰਦੇ ਹਨ।

Ad Position 21
No active advertisement
ਅਜੀਤ ਡੈਸਕ 03-10-2026
ਬੰਗਾ, 2 ਅਕਤੂਬਰ (ਧਰਮਵੀਰ ਪਾਲ)-ਬੰਗਾ ਸ਼ਹਿਰ ਦੇ ਜੰਮਪਲ ਮੋਹਨ ਸਿੰਘ ਮਾਨ ਜੋ ਲੋੜਵੰਦਾਂ ਦੀ ਸੇਵਾ ਲਈ ਕਰ ਵਕਤ ਤਿਆਰ ਰਹਿੰਦੇ ਹਨ। ਉਹ ਹਰ ਮਹੀਨੇ ਆਪਣੀ ਨੇਕ ਕਮਾਈ ਵਿਚੋਂ ਲੋੜਵੰਦਾਂ ਲਈ ਸੇਵਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸੇ ਲੜੀ ਤਹਿਤ ਮੈਡਮ ਬਲਦੀਸ਼ ਕੌਰ ਦੇ ਯਤਨਾ ਸਦਕਾ ਪਹਿਲੀ ਵ੍ਹੀਲਚੇਅਰ ਮਨਜੀਤ ਕੌਰ ਪਤਨੀ ਗੋਪਾਲ ਰਾਮ ਪਿੰਡ ਕਰਨਾਣਾ ਤੇ ਦੂਸਰੀ ਵ੍ਹੀਲਚੇਅਰ ਹਰਬੰਸ ਰਾਮ ਪੁੱਤਰ ਮਦਨ ਲਾਲ ਦੇ ਘਰ ਜਾ ਕੇ ਲੋੜਵੰਦਾਂ ਨੂੰ ਵ੍ਹੀਲਚੇਅਰਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਮੋਹਨ ਸਿੰਘ ਮਾਨ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਗਰੀਬ ਬੱਚਿਆਂ ਨੂੰ ਬੂਟ, ਵਰਦੀਆਂ ਦੀ ਸੇਵਾ ਸਕੂਲ ਵਿਚ ਹੋਰ ਲੋੜੀਂਦੀਆਂ ਵਸਤਾਂ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਲਈ ਮੋਹਰੇ ਹੋ ਕੇ ਯੋਗਦਾਨ ਪਾਉਂਦੇ ਹਨ। ਇਸ ਮੌਕੇ ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਮੈਡਮ ਬਲਦੀਸ਼ ਕੌਰ ਬੰਗਾ, ਸਤਨਾਮ ਸਿੰਘ ਖਟਕੜ, ਸੁਰਿੰਦਰ ਸਿੰਘ, ਮਲਕੀਤ ਸਿੰਘ, ਰਾਜ ਕੁਮਾਰ ਖਾਨਖਾਨਾ, ਸੱਤਪਾਲ ਖਾਨਪੁਰੀ, ਭੁਪਿੰਦਰ ਸਿੰਘ ਝਿੱਕਾ ਅਤੇ ਚੰਦਰ ਕਾਂਤਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਹੈਡੋਂ ਬੇਟ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਸਿਹਤ ਕਾਰਡ ਵੰਡੇ
Ad Position 24