ਖਾਲਸਾ ਫੁੱਟਬਾਲ ਅਕੈਡਮੀ ਅੰਡਰ-14 ਪੰਜਾਬ ਸਟੇਟ ਪੱਧਰ ਦੇ ਟੂਰਨਾਮੈਂਟ ’ਚੋਂ ਤੀਜੇ ਸਥਾਨ ’ਤੇ ਰਹੀ
ਨਵਾਂਸ਼ਹਿਰ, 2 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਦੇ ਖਾਲਸਾ ਸਕੂਲ ਦੀਆਂ ਗਰਾਊਂਡਾਂ ਵਿਚ ਕਰਵਾਏ ਸੂਬਾ ਪੱਧਰੀ ਫੁੱਟਬਾਲ ਮੁਕਾਬਲਿਆਂ ਵਿਚ ਪੰਜਾਬ ਭਰ ਵਿਚੋਂ 33 ਟੀਮਾਂ ਨੇ ਭਾਗ ਲਿਆ। ਜੇ.
ਨਵਾਂਸ਼ਹਿਰ, 2 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਦੇ ਖਾਲਸਾ ਸਕੂਲ ਦੀਆਂ ਗਰਾਊਂਡਾਂ ਵਿਚ ਕਰਵਾਏ ਸੂਬਾ ਪੱਧਰੀ ਫੁੱਟਬਾਲ ਮੁਕਾਬਲਿਆਂ ਵਿਚ ਪੰਜਾਬ ਭਰ ਵਿਚੋਂ 33 ਟੀਮਾਂ ਨੇ ਭਾਗ ਲਿਆ। ਜੇ. ਐਸ. ਐਫ਼. ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ (ਸ. ਭ. ਸ. ਨਗਰ) ਦੀ ਗਰਾਊਂਡ ਵਿਚ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਖਾਲਸਾ ਫੁੱਟਬਾਲ ਅਕੈਡਮੀ ਦੀ ਅੰਡਰ-14 ਟੀਮ ਨੇ ਪੰਜਾਬ ਸਟੇਟ ਪੱਧਰ ’ਤੇ ਆਪਣੀ ਖੇਡ ਪ੍ਰਤਿਭਾ ਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਖਿਡਾਰੀਆਂ ਅਤੇ ਕੋਚ ਸਾਹਿਬਾਨ, ਟੀਮ ਇੰਚਾਰਜ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਉਨ੍ਹਾਂ ਵਲੋਂ ਕਰਵਾਈ ਸਖ਼ਤ ਮਿਹਨਤ, ਨਿਰੰਤਰ ਅਭਿਆਸ ਸ਼ਾਨਦਾਰ ਪਾਸਿੰਗ ਤੇ ਮਜ਼ਬੂਤ ਡਿਫੈਂਸ ਅਤੇ ਸਕੂਲ ਦੀ ਤਰੱਕੀ ਦੀ ਜਿੱਤ ਹੈ। ਆਉਣ ਵਾਲੇ ਸਮੇਂ ਵਿਚ ਵੀ ਅਸੀਂ ਹੋਰ ਵੀ ਵਧੀਆ ਪ੍ਰਦਰਸ਼ਨ ਕਰਾਂਗੇ।ਅਕੈਡਮੀ ਵਿਚ ਖਿਡਾਰੀਆਂ ਨੂੰ ਨਿਯਮਤ ਪ੍ਰੈਕਟਿਸ, ਸਿਖਲਾਈ, ਫਿਟਨੈੱਸ, ਟੀਮ ਵਰਕ ਤੇ ਅਨੁਸ਼ਾਸਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪੱਧਰ ’ਤੇ ਅੰਡਰ -14 ਟੀਮ ਦੀ ਸ਼ਾਨਦਾਰ ਪ੍ਰਾਪਤੀ ਨੌਜਵਾਨ ਖਿਡਾਰੀਆਂ ਲਈ ਅਕੈਡਮੀ ਦੀਆਂ ਖੇਡ ਸਹੂਲਤਾਂ ਤੇ ਸਿਖਲਾਈ ਦਾ ਉਤਸ਼ਾਹਜਨਕ ਪ੍ਰਦਰਸ਼ਨ ਹੈ। ਫੁੱਟਬਾਲ ਵਿਚ ਆਪਣਾ ਭਵਿੱਖ ਬਣਾਉਣ ਦੇ ਇੱਛੁਕ ਵਿਦਿਆਰਥੀ ਅਗਲੇ ਸੈਸ਼ਨ ਵਿਚ ਖਾਲਸਾ ਫੁੱਟਬਾਲ ਅਕੈਡਮੀ ਨਾਲ ਜੁੜ ਕੇ ਆਪਣੀ ਖੇਡ ਪ੍ਰਤਿਭਾ ਨੂੰ ਨਵੀਆਂ ਉਚਾਈਆਂ ਤੱਕ ਲੈ ਜਾ ਸਕਦੇ ਹਨ। ਉਨ੍ਹਾਂ ਅਗਲੇ ਸੈਸ਼ਨ ਲਈ ਦਾਖ਼ਲੇ ਸੰਬੰਧੀ ਜਾਣਕਾਰੀ ਲਈ ਜੇ. ਐਸ. ਐਫ. ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਨਾਲ ਸੰਪਰਕ ਕਰਨ ਲਈ ਕਿਹਾ। ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਇੰਦਰਜੀਤ ਮਾਹੀ, ਡੀ. ਪੀ. ਈ. ਮਨਜੀਤ ਸਿੰਘ, ਜਸਵਿੰਦਰ ਸਿੰਘ ਜੱਸੀ (ਕੋਚ), ਜਸਵੀਰ ਸਿੰਘ ਮੰਗੂਵਾਲ (ਕੋਚ), ਦਿਲਾਵਰ ਸਿੰਘ (ਕੋਚ), ਮਹਿੰਦਰ ਸਿੰਘ ਲੰਗੜੋਆ, ਕੁਲਦੀਪ ਸਿੰਘ, ਪ੍ਰੇਮ ਸਿੰਘ, ਬਲਜਿੰਦਰ ਸਿੰਘ, ਬਲਵੀਰ ਕੌਰ, ਪੂਜਾ ਸ਼ਰਮਾ, ਕੰਚਨ ਸੋਨੀ, ਹਰਮਨਦੀਪ, ਗਗਨਦੀਪ ਕੌਰ ਸ਼ਾਮਿਲ ਸਨ।