08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਮਨਾਇਆ ਨਵੋਦਿਆ ਸਥਾਪਨਾ ਦਿਵਸ

ਪੋਜੇਵਾਲ ਸਰਾਂ, 7 ਅਗਸਤ (ਨਵਾਂਗਰਾਈਂ) - ਪੀ. ਐੱਮ.

Ad Position 21
No active advertisement
ਪੀ.ਐੱਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਪੋਜੇਵਾਲ ਵਿਖੇ ਨਵੋਦਿਆ ਸਥਾਪਨਾ ਦਿਵਸ ਸਬੰਧੀ ਕਰਵਾਏ ਸਮਾਗਮ ਦੇ ਦ੍ਰਿਸ਼। ਤਸਵੀਰ : ਨਵਾਂਗਰਾਈਂ 08-08-2026
ਪੋਜੇਵਾਲ ਸਰਾਂ, 7 ਅਗਸਤ (ਨਵਾਂਗਰਾਈਂ) - ਪੀ.ਐੱਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਪੋਜੇਵਾਲ ਵਿਖੇ ਨਵੋਦਿਆ ਸਥਾਪਨਾ ਦਿਵਸ ਬੜੇ ਹਰਸ਼- ਉੱਲਾਸ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੋਜੇਵਾਲ ਪਿੰਡ ਦੇ ਸਰਪੰਚ ਪਵਨ ਕੁਮਾਰ ਅਤੇ ਸਿੰਘਪੁਰ ਪਿੰਡ ਦੇ ਸਰਪੰਚ ਰੂਪ ਲਾਲ ਸਨ। ਇਸ ਦੇ ਨਾਲ ਹੀ ਨਵੋਦਿਆ ਦੇ ਸਾਬਕਾ ਵਿਦਿਆਰਥੀ ਡਾ. ਰਾਜ ਕੁਮਾਰ ਅਤੇ ਹਰਮਨਜੀਤ ਵੀ ਹਾਜ਼ਰ ਸਨ। ਸਕੂਲ ਦੇ ਸਮੂਹ ਵਿਦਿਆਰਥੀ- ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਹਾਜ਼ਰੀ ਵਿੱਚ ਸਭ ਤੋਂ ਪਹਿਲਾਂ ਮੁੱਖ ਮਹਿਮਾਨਾਂ, ਪ੍ਰਿੰਸੀਪਲ, ਉਪ-ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਮਾਂ ਸਰਸਵਤੀ ਦੀ ਵੰਦਨਾ ਕੀਤੀ ਗਈ ਤੇ ਮਹਿਮਾਨਾਂ ਦੇ ਸਵਾਗਤ-ਗੀਤ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਪ੍ਰਿੰਸੀਪਲ ਰਵਿੰਦਰ ਕੁਮਾਰ ਨੇ ਸਵਾਗਤ ਭਾਸ਼ਣ ਦਿੱਤਾ ਤੇ ਨਵੋਦਿਆ ਦੀ ਸਥਾਪਨਾ ਕਦੋਂ, ਕਿਸਨੇ ਤੇ ਕਿਹੜੀਆਂ ਸਥਿਤੀਆਂ ਨੂੰ ਦੇਖ ਕੇ ਕੀਤੀ, ਇਨ੍ਹਾਂ ਸਾਰੀਆਂ ਗੱਲਾਂ ’ਤੇ ਚਾਨਣਾ ਪਾਇਆ। ਵਿਦਿਆਰਥੀ-ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਵਿੱਚ ਪੰਜਾਬੀ ਲੋਕ ਗੀਤ, ਨਵੋਦਯ ਗੀਤ, ਪੰਜਾਬੀ ਨਾਚ ਆਦਿ ਸ਼ਾਮਲ ਸਨ। ਸਾਬਕਾ ਨਵੋਦਿਆ ਵਿਦਿਆਰਥੀ ਰਾਜਕੁਮਾਰ ਨੇ ਵੀ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਬੱਚਿਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਰਾਜ ਕੁਮਾਰ ਪੇਸ਼ੇ ਤੋਂ ਡਾਕਟਰ ਹਨ ਇਸ ਲਈ ਉਨ੍ਹਾਂ ਨੇ ਬੱਚਿਆਂ ਨੂੰ ਸਿਹਤ ਸਬੰਧੀ ਸੁਝਾਅ ਦਿੰਦੇ ਹੋਏ ਸਿਹਤ ਪ੍ਰਤੀ ਸੁਚੇਤ ਰਹਿਣ ਦਾ ਸੰਦੇਸ਼ ਵੀ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਉਪ-ਪ੍ਰਿੰਸੀਪਲ ਸਮੀਮ ਅੰਸਾਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਪ- ਪ੍ਰਿੰਸੀਪਲ ਨੇ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਕੁਝ ਸੁੰਦਰ ਕਵਿਤਾਵਾਂ ਵੀ ਸੁਣਾਈਆਂ। ਸਮੁੱਚੇ ਪ੍ਰੋਗਰਾਮ ਦਾ ਮੰਚ-ਸੰਚਾਲਨ ਹਿੰਦੀ ਅਧਿਆਪਕ ਮਨੋਜ ਕੁਮਾਰ ਨੇ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤੀ ਤੋਂ ਬਾਅਦ ਵੀ ਜਸਪਾਲ ਸਿੰਘ ਸ਼ੌਂਕੀ ਨਿਭਾ ਰਹੇ ਹਨ ਸਿੱਖਿਆ ਸੇਵਾ ਦਾ ਫ਼ਰਜ਼ ਅਗਲੀ ਖ਼ਬਰ ਜਨਮ ਦਿਨ ਮੌਕੇ ਬੂਟਾ ਲਗਾ ਕੇ ਪੱਤਰਕਾਰਾਂ ਨੇ ਦਿੱਤਾ ਏਕਤਾ ਤੇ ਵਾਤਾਵਰਨ ਸੰਭਾਲ ਦਾ ਸੁਨੇਹਾ
Ad Position 24