02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬੀ. ਐਸ. ਭਾਗ- ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸੰਧੂ ਇੰਸਟੀਚਿਊਟ ਆਫ ਨਰਸਿੰਗ ਮਹਾਲੋਂ ਨਵਾਂਸ਼ਹਿਰ ਦਾ ਬੀ. ਐਸ.

Ad Position 21
No active advertisement
ਅਜੀਤ ਡੈਸਕ 03-10-2026
ਨਵਾਂਸ਼ਹਿਰ, 2 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸੰਧੂ ਇੰਸਟੀਚਿਊਟ ਆਫ ਨਰਸਿੰਗ ਮਹਾਲੋਂ ਨਵਾਂਸ਼ਹਿਰ ਦਾ ਬੀ. ਐਸ. ਸੀ ਭਾਗ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਇਹ ਜਾਣਕਾਰੀ ਸੰਧੂ ਇੰਸਟੀਚਿਊਟ ਦੇ ਪ੍ਰਿੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਨੇ ਦਿੰਦੇ ਹੋਏ ਵਿਦਿਆਰਥੀਆਂ ਤੇ ਅਧਿਆਪਕਾਂ ’ਤੇ ਮਾਣ ਮਹਿਸੂਸ ਕੀਤਾ। ਪ੍ਰਿੰਸੀਪਲ ਮੈਡਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਲਜ ਵਿਚ ਨਵਦੀਪ ਕੌਰ ਸਪੁੱਤਰੀ ਜਸਪਾਲ ਸਿੰਘ ਨੇ 10 ਵਿਚੋਂ 8 ਗਰੇਡ ਲੈ ਕੇ ਪਹਿਲਾ, ਮਨਪ੍ਰੀਤ ਕੌਰ ਸਪੁੱਤਰੀ ਪਰਮਜੀਤ ਸਿੰਘ, ਕਰਨਜੋਤ ਕੌਰ ਸਪੁੱਤਰੀ ਤਰਲੋਚਨ ਸਿੰਘ ਨੇ 10 ਵਿਜੋਂ 7.5 ਗ੍ਰੇਡ ਲੈ ਕੇ ਦੂਜਾ ਸਥਾਨ ਹਾਸਿਲ ਕੀਤਾ। 22 ਵਿਦਿਆਰਥੀਆਂ ਨੇ 1 0 ਵਿਜੋਂ 7 ਗਰੇਡ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਦੇ ਡਾਇਰੈਕਟਰ ਡਾ. ਦਵਿੰਦਰਪਾਲ ਸਿੰਘ ਤੇ ਡਾਇਰੈਕਟਰ ਮੈਡਮ ਸਿਲਵੀਆ ਕੇ ਸੰਧੂ ਨੇ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਸ਼ਾਨਦਾਰ ਨਤੀਜੇ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੇ. ਸੀ. ਕਾਲਜ ਵਿਖੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸਤਨਾਮ ਜਲਾਲਪੁਰ ਵਲੋਂ ਫਤਿਹਪੁਰ ਵਿਖੇ ਲੋਕ ਮਿਲਣੀ
Ad Position 24