08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਵਾਂਸ਼ਹਿਰ ਦੀ ਸਿਆਸਤ ਵਿੱਚ ਨਿੱਤ ਨਵੇਂ ਦਿਨ ਸਿਰਜੇ ਜਾ ਰਹੇ ਹਨ ਨਵੇਂ ਸਮੀਕਰਨ ਸਰਪੰਚ ਨਿਸ਼ਾਨਬੀਰ ਸਿੰਘ ਭੀਣ ਦੇ ਵਧਦੇ ਕਦਮਾਂ ’ਤੇ ਸਿਆਸੀ ਨਜ਼ਰਾਂ

ਨਵਾਂਸ਼ਹਿਰ, 7 ਅਗਸਤ (ਦੀਦਾਰ ਸਿੰਘ ਸ਼ੇਤਰਾ) - ਨਵਾਂਸ਼ਹਿਰ ਹਲਕੇ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਨੌਜਵਾਨ ਚਿਹਰਾ ਸਰਪੰਚ ਨਿਸ਼ਾਨਬੀਰ ਸਿੰਘ ਭੀਣ ਪਿੰਡ ਪੱਧਰ ਦੀ ਸਿਆਸਤ ਤੋਂ ਤੁਰਦਿਆਂ ਅੱਜ ਜਨ ਸੰਪਰਕ, ਸਮਾਜਿਕ ਸਰਗਰਮੀਆਂ ਅਤੇ ਨੌਜਵਾਨਾਂ ਨਾਲ ਲਗਾਤਾਰ ਰਾਬਤੇ ਰਾਹੀਂ ਹਲਕੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ। ਸਿਆਸੀ ਹਲਕਿਆਂ ਅਨੁਸਾਰ ਉਹ ਆਉਣ ਵਾਲੇ ਸਮੇਂ ਵਿੱਚ ਨਵਾਂਸ਼ਹਿਰ ਦੀ ਰਾਜਨੀਤੀ ਦਾ ਇੱਕ ਪ੍ਰਭਾਵਸ਼ਾਲੀ ਚਿਹਰਾ ਬਣ ਸਕਦਾ ਹਨ।

Ad Position 21
No active advertisement
ਅਜੀਤ ਡੈਸਕ 08-08-2026
ਨਵਾਂਸ਼ਹਿਰ, 7 ਅਗਸਤ (ਦੀਦਾਰ ਸਿੰਘ ਸ਼ੇਤਰਾ) - ਨਵਾਂਸ਼ਹਿਰ ਹਲਕੇ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਨੌਜਵਾਨ ਚਿਹਰਾ ਸਰਪੰਚ ਨਿਸ਼ਾਨਬੀਰ ਸਿੰਘ ਭੀਣ ਪਿੰਡ ਪੱਧਰ ਦੀ ਸਿਆਸਤ ਤੋਂ ਤੁਰਦਿਆਂ ਅੱਜ ਜਨ ਸੰਪਰਕ, ਸਮਾਜਿਕ ਸਰਗਰਮੀਆਂ ਅਤੇ ਨੌਜਵਾਨਾਂ ਨਾਲ ਲਗਾਤਾਰ ਰਾਬਤੇ ਰਾਹੀਂ ਹਲਕੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਿਹਾ ਹੈ। ਸਿਆਸੀ ਹਲਕਿਆਂ ਅਨੁਸਾਰ ਉਹ ਆਉਣ ਵਾਲੇ ਸਮੇਂ ਵਿੱਚ ਨਵਾਂਸ਼ਹਿਰ ਦੀ ਰਾਜਨੀਤੀ ਦਾ ਇੱਕ ਪ੍ਰਭਾਵਸ਼ਾਲੀ ਚਿਹਰਾ ਬਣ ਸਕਦਾ ਹਨ। ਰਵਾਇਤੀ ਅਕਾਲੀ ਪਰਿਵਾਰ ਨਾਲ ਸਬੰਧਤ ਨਿਸ਼ਾਨਬੀਰ ਸਿੰਘ ਨੇ ਬਦਲਦੇ ਸਿਆਸੀ ਸਮੀਕਰਨਾਂ ਦੌਰਾਨ ਆਮ ਆਦਮੀ ਪਾਰਟੀ ਨਾਲ ਆਪਣੇ ਸਿਆਸੀ ਸਫ਼ਰ ਨਾਲ ਅੱਗੇ ਵਧਦਿਆਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਕੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਭਾਵੇਂ ਉਹ ਚੋਣ ਜਿੱਤ ਨਹੀਂ ਸਕੇ ਪਰ ਉਨ੍ਹਾਂ ਦੀ ਮੁਹਿੰਮ ਨੇ ਇਹ ਸੰਕੇਤ ਜ਼ਰੂਰ ਦਿੱਤਾ ਕਿ ਉਹ ਹਲਕੇ ਵਿੱਚ ਆਪਣਾ ਸਮਰਥਨ ਆਧਾਰ ਖੜ੍ਹਾ ਕਰਨ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਦੇ ਹਮਾਇਤੀਆਂ ਦਾ ਮੰਨਣਾ ਹੈ ਕਿ ਕੁਝ ਸਥਾਨਕ ਸਿਆਸੀ ਸਮੀਕਰਨ ਉਨ੍ਹਾਂ ਲਈ ਰੁਕਾਵਟ ਬਣੇ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅੱਜ ਦੀ ਸਿਆਸਤ ਵਿੱਚ ਸਿਰਫ਼ ਪਾਰਟੀ ਦਾ ਨਾਂਅ ਹੀ ਨਹੀਂ, ਸਗੋਂ ਲੋਕਾਂ ਵਿੱਚ ਲਗਾਤਾਰ ਮੌਜੂਦਗੀ ਵੀ ਵੱਡਾ ਅਸਰ ਪਾਉਂਦੀ ਹੈ। ਇਸ ਮਾਪਦੰਡ ’ਤੇ ਨਿਸ਼ਾਨਵੀਰ ਸਿੰਘ ਦੀਆਂ ਸਰਗਰਮੀਆਂ ਧਿਆਨ ਖਿੱਚਦੀਆਂ ਹਨ। ਉਹ ਵਿਕਾਸ ਕਾਰਜਾਂ, ਸਮਾਜਿਕ ਮਸਲਿਆਂ ਅਤੇ ਧਾਰਮਿਕ ਸਮਾਗਮਾਂ ਵਿੱਚ ਲਗਾਤਾਰ ਨਜ਼ਰ ਆ ਰਿਹਾ ਹੈ। ਨੌਜਵਾਨ ਵਰਗ ਵਿੱਚ ਉਨ੍ਹਾਂ ਦੀ ਪਛਾਣ ਮਜ਼ਬੂਤ ਹੋ ਰਹੀ ਹੈ। ਸਿਆਸੀ ਜਾਣਕਾਰ ਇਹ ਵੀ ਮੰਨਦੇ ਹਨ ਕਿ ਕਿਸੇ ਵੀ ਆਗੂ ਦੀ ਅਸਲ ਤਾਕਤ ਚੋਣ ਮੈਦਾਨ ਵਿੱਚ ਹੀ ਪਰਖੀ ਜਾਂਦੀ ਹੈ। ਲੋਕਪ੍ਰਿਯਤਾ ਨੂੰ ਵੋਟਾਂ ਵਿੱਚ ਬਦਲਣਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ। ਇਸ ਦੇ ਨਾਲ ਹੀ ਹਲਕੇ ਦੀਆਂ ਬਦਲਦੀਆਂ ਸਿਆਸੀ ਸਥਿਤੀਆਂ ਅਤੇ ਪਾਰਟੀਆਂ ਦੇ ਅੰਦਰੂਨੀ ਸਮੀਕਰਨ ਵੀ ਉਨ੍ਹਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਸਬੰਧੀ ਨਿਸ਼ਾਨਬੀਰ ਸਿੰਘ ਭੀਣ ਨਾਲ ਹੋਈ ਗੱਲਬਾਤ ਅਨੁਸਾਰ, ਉਨ੍ਹਾਂ ਲਈ ਅਹੁਦੇ ਨਾਲੋਂ ਲੋਕਾਂ ਦਾ ਭਰੋਸਾ ਵੱਧ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਹਲਕੇ ਦੀ ਸੰਗਤ ਅਤੇ ਲੋਕ ਜਿਹੜਾ ਫ਼ੈਸਲਾ ਕਰਨਗੇ, ਮੈਂ ਉਸ ਨੂੰ ਸਿਰ ਮੱਥੇ ਮੰਨਾਗਾ। ਮੇਰੀ ਪਹਿਲ ਲੋਕਾਂ ਦੀ ਸੇਵਾ ਹੈ ਅਤੇ ਅੱਗੇ ਦਾ ਹਰ ਕਦਮ ਵੀ ਲੋਕਾਂ ਦੀ ਇੱਛਾ ਅਨੁਸਾਰ ਹੀ ਚੁੱਕਿਆ ਜਾਵੇਗਾ। ਉਂਝ ਆਉਣ ਵਾਲਾ ਸਮਾਂ ਦੱਸੇਗਾ ਕਿ ਨਿਸ਼ਾਨਬੀਰ ਸਿੰਘ ਭੀਣ ਆਪਣੀ ਵਧ ਰਹੀ ਲੋਕਪ੍ਰਿਯਤਾ ਨੂੰ ਕਿਵੇਂ ਆਪਣੀ ਸਿਆਸੀ ਤਾਕਤ ਵਿੱਚ ਬਦਲ ਸਕਦੇ ਹਨ। ਉਂਝ ਨਵਾਂਸ਼ਹਿਰ ਦੀ ਸਿਆਸਤ ਵਿੱਚ ਉਨ੍ਹਾਂ ਦਾ ਨਾਂ ਹੁਣ ਗੰਭੀਰ ਚਰਚਾ ਦਾ ਹਿੱਸਾ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪੰਥ ਵਿਰੋਧੀ ਸ਼ਕਤੀਆਂ ਨਾਲ ਕੋਈ ਵੀ ਸਾਂਝ ਨਹੀਂ -ਗੁਰਚਰਨ ਸਿੰਘ ਗਰੇਵਾਲ ਅਗਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਵੱਡੇ ਸੰਘਰਸ਼ ਲਈ ਤਿਆਰ ਬਰ ਤਿਆਰ- ਭੁਪੇਸ਼ ਬਘੇਲ
Ad Position 24