ਕੈਂਸਰ ਅਵੇਅਰਨੈੱਸ ਟਰੱਸਟ ਨੇ 15 ਵੇਂ ਸਥਾਪਨਾ ਦਿਵਸ ਮੌਕੇ ਬੂਟੇ ਵੰਡੇ
ਮੁਕੇਰੀਆਂ, 5 ਅਗਸਤ (ਰਾਮਗੜ੍ਹੀਆ)- ਕੈਂਸਰ ਅਵੇਅਰਨੈੱਸ ਟਰੱਸਟ (ਸੀ. ਏ.
ਇ
ਇਕ ਲੱਖ ਬੂਟੇ ਮੁਫ਼ਤ ਵੰਡਣ ਦਾ ਟੀਚਾ
06-08-2026
ਮੁਕੇਰੀਆਂ, 5 ਅਗਸਤ (ਰਾਮਗੜ੍ਹੀਆ)- ਕੈਂਸਰ ਅਵੇਅਰਨੈੱਸ ਟਰੱਸਟ (ਸੀ.ਏ.ਟੀ.) ਵਲੋਂ ਆਪਣੇ 15ਵੇਂ ਸਥਾਪਨਾ ਦਿਵਸ ਦੇ ਮੌਕੇ ਵਾਤਾਵਰਨ ਦੀ ਸੰਭਾਲ ਅਤੇ ਹਰਿਆਲੀ ਨੂੰ ਸਮਰਪਿਤ 7 ਰੋਜ਼ਾ ਬੂਟੇ ਵੰਡਣ ਮੁਹਿੰਮ ਦੀ ਸ਼ੁਰੂਆਤ ਟਾਂਡਾ ਦੇ ਗਲੈਕਸੀ ਹੋਟਲ ਵਿਖੇ ਕੀਤੀ ਗਈ। ਟਰੱਸਟ ਦੇ ਪ੍ਰਧਾਨ ਮਨਜਿੰਦਰ ਸਿੰਘ ਸੈਣੀ (ਗੋਲਡੀ) ਦੀ ਅਗਵਾਈ ਹੇਠ ਇਸ ਸਮਾਗਮ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਸ਼ਮੂਲੀਅਤ ਕਰਕੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਟਰੱਸਟ ਵਲੋਂ ਟਾਹਲੀ, ਨਿਮ, ਕਚਨਾਰ, ਸਿਲਬਰੋਕ, ਅਰਜਨ, ਕਿੱਕਰ, ਟੈਕੋਮਾ, ਅਮਲਤਾ, ਗੁਲਾਬੀ, ਟਰੰਪੇਟ ਤੇ ਸਦਾ ਵਹਾਰ ਵਰਗੇ ਛਾਂਦਾਰ ਬੂਟਿਆਂ ਦੇ ਨਾਲ-ਨਾਲ ਦੇਸੀ ਅੰਬ, ਜਾਮਣ, ਆਂਵਲਾ, ਹਰੜ, ਸੀਤਾ ਫਲ, ਬੇਲ, ਮਰੂਦ ਤੇ ਬੇਰੀ ਦੇ ਫਲਦਾਰ ਬੂਟੇ ਵੰਡਦਿਆਂ ਹੋਇਆਂ ਸਮਾਗਮ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸੈਣੀ (ਗੋਲਡੀ) ਨੇ ਕਿਹਾ ਕਿ ਟਰੱਸਟ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਲੱਖ ਬੂਟੇ ਮੁਫ਼ਤ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਕਰਨਾ ਵੀ ਹਰ ਨਾਗਰਿਕ ਦਾ ਫ਼ਰਜ਼ ਹੈ। ਜੇਕਰ ਹਰ ਵਿਅਕਤੀ ਆਪਣੇ ਜੀਵਨ ਵਿਚ ਘੱਟੋ-ਘੱਟ ਇਕ ਬੂਟਾ ਲਗਾ ਕੇ ਉਸ ਨੂੰ ਦਰਖ਼ਤ ਬਣਨ ਤੱਕ ਸੰਭਾਲੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਇੱਕ ਰੁੱਖ–ਇਕ ਜ਼ਿੰਦਗੀ’ ਦੇ ਸੰਦੇਸ਼ ਨਾਲ ਸ਼ੁਰੂ ਕੀਤੀ ਗਈ ਇਹ ਮੁਹਿੰਮ ਲੋਕਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਵੀ ਸਾਫ਼ ਹਵਾ ਅਤੇ ਹਰਿਆਲੀ ਦੇ ਮਹੱਤਵ ਨੂੰ ਉਜਾਗਰ ਕਰੇਗੀ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਜਸਪ੍ਰੀਤ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਸੈਣੀ ਸੇਵਾ ਸਮਾਜ ਯੂਥ ਵਿੰਗ ਨੇ ਕਿਹਾ ਕਿ ਕੈਂਸਰ ਅਵੇਅਰਨੈੱਸ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਸਮਾਜ ਲਈ ਬਹੁਤ ਹੀ ਸ਼ਲਾਘਾਯੋਗ ਤੇ ਪ੍ਰੇਰਣਾਦਾਇਕ ਹੈ। ਇਸ ਮੌਕੇ ਭਗਵਾਨ ਸਿੰਘ ਸੈਣੀ ਸਟੇਟ ਕਾਰਜਕਾਰਨੀ ਮੈਂਬਰ ਆਲ ਇੰਡੀਆ ਸੈਣੀ ਸੇਵਾ ਸਮਾਜ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੇ ਪਤਵੰਤੇ ਵਿਅਕਤੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਟਰੱਸਟ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ। ਇਸ ਮੌਕੇ ਸਤਿੰਦਰਪਾਲ ਸਿੰਘ ਸੈਣੀ, ਮਨਜਿੰਦਰ ਸਿੰਘ ਸੈਣੀ, ਅਰਸ਼ਦੀਪ ਸਿੰਘ ਸੈਣੀ, ਹਰਸ਼ ਸਿੰਘ ਸੈਣੀ, ਜਸਪ੍ਰੀਤ ਸਿੰਘ ਸੈਣੀ, ਰੋਹਿਤ ਟੰਡਨ, ਮਨਦੀਪ ਸਿੰਘ ਖ਼ਾਲਸਾ, ਬੂਟਾ ਸਿੰਘ, ਗੁਰਪ੍ਰੀਤ ਸਿੰਘ ਸੈਣੀ, ਦਲਜੀਤ ਸਿੰਘ ਸੋਢੀ, ਨੰਬਰਦਾਰ ਅਮਰੀਕ ਸਿੰਘ, ਅਵਤਾਰ ਸਿੰਘ ਮਿੰਟੂ, ਮਨਜੀਤ ਸਿੰਘ ਕਾਕਾ ਸਮੇਤ ਹੋਰ ਸਮਾਜ ਸੇਵੀ ਹਾਜ਼ਰ ਸਨ।