ਲੰਗੜੋਆ ਦੇ ਵਿਕਾਸ ਲਈ ਕੁਲਵਿੰਦਰ ਸਿੰਘ ਪਾਬਲਾ ਨੇ ਅਮਰੀਕਾ ਤੋਂ ਭੇਜੇ ਸਾਢੇ ਚਾਰ ਲੱਖ ਰੁਪਏ
ਨਵਾਂਸ਼ਹਿਰ, 25 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਵਿਦੇਸ਼ਾਂ ’ਚ ਵੱਸੇ ਪਿੰਡ ਦੇ ਵਸਨੀਕ ਕੁਲਵਿੰਦਰ ਸਿੰਘ ਪਾਬਲਾ ਸੈਨਹੋਜੇ ਵਲੋਂ ਆਪਣੇ ਸਵਰਗਵਾਸੀ ਮਾਤਾ ਪਿਤਾ ਗਿਆਨ ਕੌਰ ਅਤੇ ਸੋਹਣ ਸਿੰਘ ਹੱਟੀ ਵਾਲਿਆਂ ਦੀ ਯਾਦ ’ਚ ਪਿੰਡ ਦੇ ਵਿਕਾਸ ਕਾਰਜਾਂ ਲਈ 2500 ਯੂ. ਐਸ ਡਾਲਰ ਲਗਭਗ 2 ਲੱਖ 40 ਹਜ਼ਾਰ ਰੁਪਏ ਅਤੇ ਗੁਰਦੁਆਰਾ ਸਿੰਘ ਸਭਾ ਸੜਕ ਵਾਲਾ ਲਈ 2000 ਯੂ.
ਨਵਾਂਸ਼ਹਿਰ, 25 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਪਿੰਡ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਵਿਦੇਸ਼ਾਂ ’ਚ ਵੱਸੇ ਪਿੰਡ ਦੇ ਵਸਨੀਕ ਕੁਲਵਿੰਦਰ ਸਿੰਘ ਪਾਬਲਾ ਸੈਨਹੋਜੇ ਵਲੋਂ ਆਪਣੇ ਸਵਰਗਵਾਸੀ ਮਾਤਾ ਪਿਤਾ ਗਿਆਨ ਕੌਰ ਅਤੇ ਸੋਹਣ ਸਿੰਘ ਹੱਟੀ ਵਾਲਿਆਂ ਦੀ ਯਾਦ ’ਚ ਪਿੰਡ ਦੇ ਵਿਕਾਸ ਕਾਰਜਾਂ ਲਈ 2500 ਯੂ.ਐਸ ਡਾਲਰ ਲਗਭਗ 2 ਲੱਖ 40 ਹਜ਼ਾਰ ਰੁਪਏ ਅਤੇ ਗੁਰਦੁਆਰਾ ਸਿੰਘ ਸਭਾ ਸੜਕ ਵਾਲਾ ਲਈ 2000 ਯੂ.ਐਸ ਡਾਲਰ ਲਗਭਗ 1 ਲੱਖ 92 ਹਜ਼ਾਰ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਭੇਜੀ ਗਈ ਇਸ ਰਾਸ਼ੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਅਤੇ ਗੁਰਦੁਆਰਾ ਸਾਹਿਬ ਉਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਵਿਦੇਸ਼ਾਂ ਵਿੱਚ ਵੱਸੇ ਵੀਰਾਂ ਦਾ ਇਹ ਯੋਗਦਾਨ ਸ਼ਲਾਘਾਯੋਗ ਹੈ। ਇਸ ਮੌਕੇ ਸੋਹਣ ਸਿੰਘ ਦੀ ਛੋਟੀ ਲੜਕੀ ਤਰਲੋਚਨ ਕੌਰ, ਸੁਰਿੰਦਰ ਕੌਰ, ਰੇਸ਼ਮ ਕੌਰ, ਸਰਬਜੀਤ ਕੌਰ, ਜਰਨੈਲ ਸਿੰਘ ਅਤੇ ਮਹਿੰਦਰ ਸਿੰਘ ਆਦਿ ਪਿੰਡ ਵਾਸੀ ਵੀ ਹਾਜ਼ਰ ਸਨ। ਉਨ੍ਹਾਂ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਪ੍ਰਵਾਸੀ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਸਹਿਯੋਗ ਸਦਕਾ ਪਿੰਡ ਲੰਗੜੋਆ ਵਿਕਾਸ ਦੀਆਂ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।