25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਉੜਾਪੜ ਵਿਖੇ ਗੰਨਾ ਮਿੱਲ ਚਾਲੂ ਕਰਾਉਣ ਲਈ ਲਾਏ ਜਾ ਰਹੇ ਧਰਨੇ ਸੰਬੰਧੀ ਹੋਈ ਮੀਟਿੰਗ

ਉੜਾਪੜ/ਲਸਾੜਾ, 25 ਨਵੰਬਰ (ਲਖਵੀਰ ਸਿੰਘ ਖੁਰਦ)-ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਉੜਾਪੜ ਵਿਖੇ ਨਵਾਂਸ਼ਹਿਰ ਕੋਅਪਰੇਟਿਵ ਸ਼ੂਗਰ ਮਿਲ ਦੇ ਹਿੱਸੇਦਾਰਾਂ ਅਤੇ ਆਮ ਕਿਸਾਨਾਂ ਦਾ ਇਕੱਠ ਕਰਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਗੰਨਾ ਮਿੱਲ ਚਾਲੂ ਕਰਾਉਣ ਲਈ 27 ਨਵੰਬਰ ਨੂੰ ਲੰਗੜੋਆ ਬਾਈਪਾਸ ‘ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਲਈ ਧਰਨੇ ਵਿਚ ਸ਼ਮੂਲੀਅਤ ਯਕੀਨੀ ਬਨਾਉਣ ਲਈ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੇ ਮੋਰਚੇ ਦਾ ਡਟਕੇ ਸਾਥ ਦੇਣ ਦਾ ਭਰੋਸਾ ਦਿੱਤਾ।

Ad Position 21
No active advertisement
ਅਜੀਤ ਡੈਸਕ 26-11-2026
ਉੜਾਪੜ/ਲਸਾੜਾ, 25 ਨਵੰਬਰ (ਲਖਵੀਰ ਸਿੰਘ ਖੁਰਦ)-ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਉੜਾਪੜ ਵਿਖੇ ਨਵਾਂਸ਼ਹਿਰ ਕੋਅਪਰੇਟਿਵ ਸ਼ੂਗਰ ਮਿਲ ਦੇ ਹਿੱਸੇਦਾਰਾਂ ਅਤੇ ਆਮ ਕਿਸਾਨਾਂ ਦਾ ਇਕੱਠ ਕਰਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਗੰਨਾ ਮਿੱਲ ਚਾਲੂ ਕਰਾਉਣ ਲਈ 27 ਨਵੰਬਰ ਨੂੰ ਲੰਗੜੋਆ ਬਾਈਪਾਸ ‘ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਲਈ ਧਰਨੇ ਵਿਚ ਸ਼ਮੂਲੀਅਤ ਯਕੀਨੀ ਬਨਾਉਣ ਲਈ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੇ ਮੋਰਚੇ ਦਾ ਡਟਕੇ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਦਲਜੀਤ ਸਿੰਘ ਐਡਵੋਕੇਟ ਅਤੇ ਤਰਸੇਮ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਗੰਨਾ ਮਿੱਲ ਨੂੰ ਚਲਾਉਣ ਲਈ ਲਾਏ ਗਏ ਪ੍ਰਾਈਵੇਟ ਪਾਵਰ ਪਲਾਂਟ ਨੂੰ ਬਿਜਲੀ ਬੋਰਡ ਵਲੋਂ ਚਾਲੂ ਨਾ ਕਰਨ ਕਰਕੇ ਗੰਨਾ ਮਿੱਲ ਦੇ ਚੱਲਣ ਦੀ ਕੋਈ ਸੰਭਾਵਨਾ ਨਹੀ ਹੈ। ਉਹਨਾਂ ਦੱਸਿਆ ਕਿ ਬਿਜਲੀ ਬੋਰਡ ਇਹ ਕਹਿ ਰਿਹਾ ਹੈ ਕਿ ਉਹਨਾਂ ਦਾ ਗੰਨਾ ਮਿੱਲ ਵੱਲ 9 ਕਰੋੜ ਦੇ ਕਰੀਬ ਬਕਾਇਆ ਖੜਾ ਹੈ। ਜਦੋਂ ਕਿ ਮਿੱਲ ਵਾਲੇ ਇਹ ਦਲੀਲ ਦੇ ਰਹੇ ਹਨ ਕਿ ਜਦੋਂ ਪਾਵਰ ਪਲਾਂਟ ਪ੍ਰਾਈਵੇਟ ਸੀ ਤਾਂ ਮਿੱਲ ਬਕਾਇਆ ਰਾਸ਼ੀ ਉਹ ਕਿਉਂ ਦੇਵੇ। ਇਸ ਰਫੜ ਕਾਰਨ ਕਿਸਾਨਾਂ ਨੂੰ ਮਿੱਲ ਚੱਲਣ ਦੀ ਅਨਿੱਸਚਤਾ ਬਣੀ ਹੋਈ ਹੈ। ਉਹਨਾਂ ਵਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜੀਵਨ ਲਾਲ ਬੇਗੋਵਾਲ, ਬਹਾਦਰ ਸਿੰਘ ਗੜ੍ਹੀ ਅਜੀਤ ਸਿੰਘ, ਦੀਦਾਰ ਸਿੰਘ ਸ਼ੇਖੂਪੁਰ, ਸਤਨਾਮ ਸਿੰਘ ਬਡਵਾਲ, ਸੁਰਜੀਤ ਸਿੰਘ, ਚਰਨ ਸਿੰਘ, ਗੁਰਦੇਵ ਸਿੰਘ ਬਡਵਾਲ, ਗੁਰਮੀਤ ਸਿੰਘ, ਜਸਵੰਤ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ ਪ੍ਰਧਾਨ ਸਹਿਕਾਰੀ ਸਭਾ, ਕੁਲਵੰਤ ਸਿੰਘ, ਸਵਰਨਜੀਤ ਸਿੰਘ, ਜਸਪ੍ਰੀਤ ਸਿੰਘ ਸ਼ੇਖੂਪੁਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਹਮਾ ਦਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਅਗਲੀ ਖ਼ਬਰ 30 ਤੱਕ ਸਵੈ-ਗਣਨਾ ਜ਼ਰੂਰ ਮੁਕੰਮਲ ਕਰਨ ਜ਼ਿਲ੍ਹਾ ਵਾਸੀ-ਡਿਪਟੀ ਕਮਿਸ਼ਨਰ
Ad Position 24