22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਮਾਮਲਾ ਹਲਕਾ ਦਾਖਾ ਦਾ: ਸ਼੍ਰੋ. ਅ. ਦਲ ਹਲਕਾ ਇੰਚਾਰਜ ਬਨਾਮ ਮੁੱਖ ਸੇਵਾਦਾਰ ਮਾਮਲੇ ’ਚ ਚੰਦ ਸਿੰਘ ਡੱਲਾ ਨੇ ਕੀਤਾ ਸਪੱਸ਼ਟ

ਮੁੱਲਾਂਪੁਰ-ਦਾਖਾ, 22 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ ਪੰਜਾਬ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਜ ਦੇ 117 ਵਿਧਾਨ ਸਭਾ ਹਲਕਿਆਂ ’ਚ ਮੁੱਖ ਸੇਵਾਦਾਰ ਵਜੋਂ ਹਲਕੇ ਦੀ ਅਗਵਾਈ ਵਾਲੇ ਆਗੂ ਦ੍ਰਿੜਤਾ ਨਾਲ ਪਾਰਟੀ ਦੇ ਪ੍ਰਚਾਰ ਪ੍ਰਸਾਰ ਵਿੱਚ ਜੁਟੇ ਹੋਏ ਹਨ, ਪਰ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਰਹਿ ਕੇ ਕੁਝ ਵਿਅਕਤੀ ਵਿਸ਼ੇਸ਼ ਹਲਕਾ ਇੰਚਾਰਜ ਦੇ ਮੁਕਾਬਲੇ ਆਪਣੇ ਆਪ ਨੂੰ ਮੁੱਖ ਸੇਵਾਦਾਰ ਆਖ ਕੇ ਪਾਰਟੀ ਮਜ਼ਬੂਤੀ ਦੀ ਥਾਂ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਇਸ ਦੀ ਮਿਸਾਲ ਬਣਿਆ ਹੈ ਹਲਕਾ ਦਾਖਾ, ਜਿੱਥੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੇ ਮੁਕਾਬਲੇ ਕੁਝ ਹੋਰ ਹੀ ਲੋਕ ਭੰਬਲਭੂਸਾ ਖੜ੍ਹਾ ਕਰਨ ਲੱਗ ਪਏ, ਅਜਿਹਾ ਬਰਦਾਸ਼ਤ ਨਹੀਂ ਹੋਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ ਮੰਡੀ ਮੁੱਲਾਂਪੁਰ ਹਲਕਾ ਦਾਖਾ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਸਪੱਸ਼ਟ ਕੀਤਾ।

Ad Position 21
No active advertisement
ਅਜੀਤ ਡੈਸਕ 23-11-2026
ਮੁੱਲਾਂਪੁਰ-ਦਾਖਾ, 22 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ ਪੰਜਾਬ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਜ ਦੇ 117 ਵਿਧਾਨ ਸਭਾ ਹਲਕਿਆਂ ’ਚ ਮੁੱਖ ਸੇਵਾਦਾਰ ਵਜੋਂ ਹਲਕੇ ਦੀ ਅਗਵਾਈ ਵਾਲੇ ਆਗੂ ਦ੍ਰਿੜਤਾ ਨਾਲ ਪਾਰਟੀ ਦੇ ਪ੍ਰਚਾਰ ਪ੍ਰਸਾਰ ਵਿੱਚ ਜੁਟੇ ਹੋਏ ਹਨ, ਪਰ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਰਹਿ ਕੇ ਕੁਝ ਵਿਅਕਤੀ ਵਿਸ਼ੇਸ਼ ਹਲਕਾ ਇੰਚਾਰਜ ਦੇ ਮੁਕਾਬਲੇ ਆਪਣੇ ਆਪ ਨੂੰ ਮੁੱਖ ਸੇਵਾਦਾਰ ਆਖ ਕੇ ਪਾਰਟੀ ਮਜ਼ਬੂਤੀ ਦੀ ਥਾਂ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਇਸ ਦੀ ਮਿਸਾਲ ਬਣਿਆ ਹੈ ਹਲਕਾ ਦਾਖਾ, ਜਿੱਥੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਦੇ ਮੁਕਾਬਲੇ ਕੁਝ ਹੋਰ ਹੀ ਲੋਕ ਭੰਬਲਭੂਸਾ ਖੜ੍ਹਾ ਕਰਨ ਲੱਗ ਪਏ, ਅਜਿਹਾ ਬਰਦਾਸ਼ਤ ਨਹੀਂ ਹੋਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨੇ ਮੰਡੀ ਮੁੱਲਾਂਪੁਰ ਹਲਕਾ ਦਾਖਾ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਸਪੱਸ਼ਟ ਕੀਤਾ। ਚੰਦ ਸਿੰਘ ਡੱਲਾ ਨੇ ਕਿਹਾ ਕਿ ਜਿੱਥੇ ਪੂਰੇ ਪੰਜਾਬ ਵਿੱਚ ‘ਆਪ’ ਪਾਰਟੀ ਵਿਰੋਧੀ ਲਹਿਰ ਖੜ੍ਹੀ ਹੋ ਗਈ ਉੱਥੇ ਹਲਕਾ ਦਾਖਾ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਪਿਛਲੇ ਸਮਿਆਂ ਵਿੱਚ ਡਿੱਗਿਆ ਵੱਕਾਰ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਥਾਪੜੇ ਬਾਅਦ ਜਸਕਰਨ ਸਿੰਘ ਦਿਓਲ ਦੀ ਟੀਮ ਵੱਲੋਂ ਮਿਹਨਤ ਸਦਕਾ ਬਹਾਲ ਹੀ ਨਹੀਂ ਹੋਇਆ ਸਗੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ’ਚ ਜਿੱਤ ਦੇ ਨਜ਼ਦੀਕ ਹੈ। ਚੰਦ ਸਿੰਘ ਡੱਲਾ ਨੇ ਕਿਹਾ ਕਿ ਸਾਲ ਪਹਿਲਾਂ ਵੀ ਪਾਰਟੀ ਦੇ ਇੱਕ ਆਗੂ ਵੱਲੋਂ ਹਲਕਾ ਦਾਖਾ ’ਚ ਸੇਵਾਦਾਰ ਦੇ ਬੋਰਡ ਲਗਵਾ ਦਿੱਤੇ ਸੀ ਪ੍ਰੰਤੂ ਪ੍ਰਧਾਨ ਸਾਹਿਬ ਵੱਲੋਂ ਸਮਝਾਉਣ ਬਾਅਦ ਉਹ ਆਗੂ ਟਲ ਗਿਆ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦੀ ਬਿਨਾਂ ਸਹਿਮਤੀ ਹਲਕਾ ਦਾਖਾ ’ਚ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਤੋਂ ਇਲਾਵਾ ਕਿਸੇ ਵਿਅਕਤੀ ਵਿਸ਼ੇਸ਼ ਨੇ ਫਲੈਕਸੀ ਬੋਰਡ ਵੀ ਲਗਾਉਣੇ ਸ਼ੁਰੂ ਕਰ ਦਿੱਤੇ ਜੋ ਉਚਿਤ ਨਹੀਂ। ਚੰਦ ਸਿੰਘ ਡੱਲਾ ਨੇ ਕਿਹਾ ਕਿ ਹਲਕਾ ਦਾਖਾ ’ਚ ਕਿਸੇ ਹੋਰ ਹਲਕੇ ਦੇ ਆਗੂ ਦੀ ਦਖ਼ਲਅੰਦਾਜ਼ੀ ਬਿਨਾਂ ਕਿਸੇ ਸਹਿਮਤੀ ਪ੍ਰਵਾਨ ਨਹੀਂ ਹੋਵੇਗੀ। ਚੰਦ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਵਲੋਂ ਪ੍ਰੈਸ ਕਾਨਫ਼ਰੰਸ ਸਮੇਂ ਨਾਲ ਬੈਠੇ ਸੀਨੀਅਰ ਅਕਾਲੀ ਆਗੂਆਂ ਅਮਨਦੀਪ ਸਿੰਘ ਸਵੱਦੀ, ਸਵਰਨ ਸਿੰਘ ਛੱਜਾਵਾਲ, ਜਸਵਿੰਦਰ ਸਿੰਘ, ਹਰਿੰਦਰ ਸਿੰਘ ਈਸੇਵਾਲ, ਚਮਕੌਰ ਸਿੰਘ ਭਰੋਵਾਲ ਹੋਰਨਾਂ ਕਿਹਾ ਕਿ ਚੰਦ ਕੁ ਲੋਕ ਪਾਰਟੀ ਅੰਦਰ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਚਾਲਾਂ ਚੱਲ ਰਹੇ ਹਨ ਇੰਨ੍ਹਾਂ ਨੂੰ ਹਲਕਾ ਵਿਧਾਇਕ ਦੀ ਸ਼ੈਅ ਹੈ। ਉਨ੍ਹਾਂ ਉਪਰੋਕਤ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨੀ ਤੈਅ ਹੈ, ਕਿਸੇ ਦੇ ਇਸ਼ਾਰੇ ’ਤੇ ਆਪਣੀ ਹੀ ਪਾਰਟੀ ਦੇ ਵਿਰੁੱਧ ਨਾ ਜਾਈਏ। ਹਲਕਾ ਇੰਚਾਰਜ ਬਨਾਮ ਸੇਵਾਦਾਰ ਦੀ ਛਿੜੀ ਜੰਗ ਰੋਕਣ ਲਈ ਜ਼ਿਲ੍ਹਾ ਪ੍ਰਧਾਨ ਨੂੰ ਦਖ਼ਲ ਦੇਣਾ ਪਿਆ। ਚੰਦ ਸਿੰਘ ਡੱਲਾ ਇਹ ਰਿਪੋਰਟ ਆਪਣੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੇਣਗੇ। 22Jag02
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਝੱਮਟ ਦਾ ਦੀਦਾਰ ਸੰਧੂ ਮੇਲੇ ’ਤੇ ਵਿਸ਼ੇਸ਼ ਸਨਮਾਨ ਦੀਦਾਰ ਸਿੰਘ ਸੰਧੂ ਨੇ ਗਾਇਕੀ ਵਿਚ ਹਲਕਾ ਦਾਖਾ ਦਾ ਨਾਂਅ... ਅਗਲੀ ਖ਼ਬਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਮੀਟਿੰਗ ਕਰਕੇ ਵਰਕਰਾਂ ਨੂੰ ਕੀਤਾ ਲਾਮਬੰਦ
Ad Position 24