22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪੜ੍ਹਾਈ ’ਚ ਉੱਚੀਆਂ ਮੰਜ਼ਿਲਾਂ ਸਰ ਕਰਕੇ ਵੀ ਵਿਦਿਆਰਥੀ ਬਣੇ ਰਹਿਣਾ ਮਾਣ ਵਾਲੀ ਗੱਲ- ਪ੍ਰੋ. ਟਿਵਾਣਾ ਕੈਨੇਡਾ ’ਚ ਜੀ. ਐੱਚ. ਜੀ. ਕਾਲਜ ਗੁਰੂਸਰ ਸੁਧਾਰ ਦੇ ਪੁਰਾਣੇ ਵਿਦਿਆਰਥੀਆਂ ਦੀ ਹੋਈ ਇਕੱਤਰਤਾ

ਗੁਰੂਸਰ ਸੁਧਾਰ/ਲੋਹਟਬੱਦੀ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਡਾਂਗੋਂ)- ਲੁਧਿਆਣਾ ਜ਼ਿਲ੍ਹੇ ਦੀ ਨਾਮਵਰ ਪੇਂਡੂ ਸੰਸਥਾ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਜੋ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਸੰਸਥਾ ’ਚ ਉੱਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀ ਦੇਸ਼ਾਂ/ਵਿਦੇਸ਼ਾਂ ’ਚ ਰੁਜ਼ਗਾਰ ਦੇ ਚੰਗੇ ਮੌਕੇ ਹਾਸਲ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 23-11-2026
ਗੁਰੂਸਰ ਸੁਧਾਰ/ਲੋਹਟਬੱਦੀ, 22 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਡਾਂਗੋਂ)- ਲੁਧਿਆਣਾ ਜ਼ਿਲ੍ਹੇ ਦੀ ਨਾਮਵਰ ਪੇਂਡੂ ਸੰਸਥਾ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਜੋ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸ ਸੰਸਥਾ ’ਚ ਉੱਚ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀ ਦੇਸ਼ਾਂ/ਵਿਦੇਸ਼ਾਂ ’ਚ ਰੁਜ਼ਗਾਰ ਦੇ ਚੰਗੇ ਮੌਕੇ ਹਾਸਲ ਕਰ ਰਹੇ ਹਨ। ਇਸ ਦੇ ਚੱਲਦਿਆਂ ਕੈਨੇਡਾ ’ਚ ਵੱਖ-ਵੱਖ ਸ਼ਹਿਰਾਂ ’ਚ ਰਹਿੰਦੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਪਿਆਰਾ ਸਿੰਘ ਨੱਤ, ਕੁਲਤਾਰ ਸਿੰਘ ਸਿੱਧੂ, ਉੱਘੇ ਲੇਖਕ ਤੇ ਪੱਤਰਕਾਰ ਮਾ: ਮਨਜੀਤ ਸਿੰਘ ਦਿਓਲ ਡਾਂਗੋਂ, ਪ੍ਰੇਮਪ੍ਰਕਾਸ਼ ਕੌਰ ਧਾਲੀਵਾਲ, ਸੁਰਜੀਤ ਕੌਰ ਸਿੱਧੂ, ਬੇਬੀ ਸੇਖੋਂ ਰੰਗਵਾਲ, ਹਰਬੰਸ ਸਿੰਘ ਤਾਜਪੁਰ, ਬਲਦੇਵ ਸਿੰਘ ਸਹੌਲੀ, ਨਵਤੇਜ ਸਿੰਘ ਬੜਿੰਗ, ਭੁਪਿੰਦਰ ਧਾਲੀਵਾਲ, ਮੋਹਨ ਸਿੰਘ ਗਿੱਲ, ਵਿਸਾਖਾ ਸਿੰਘ ਵਿਲੀਆਨ ਲੇਕ, ਪ੍ਰੋ: ਹਰਿੰਦਰਜੀਤ ਸਿੰਘ ਸੰਧੂ, ਬਲਵੀਰ ਸਿੰਘ ਸਿੱਧੂ, ਸਮਿੰਦਰ ਰਾਏ, ਪਰਮਿੰਦਰ ਸਿੰਘ ਪੱਖੋਵਾਲ, ਗੁਰਮੀਤ ਸਿੰਘ ਕੁਲਾਰ, ਅਜੀਤ ਸਿੰਘ ਸਿੱਧੂ ਰਕਬਾ ਅਤੇ ਭੋਲਾ ਤਾਜਪੁਰ ਆਦਿ ਵਲੋਂ ਆਦਿ ਵੱਲੋਂ ਕੈਨੇਡਾ ’ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਕਾਲਜ ਦੇ ਪ੍ਰੋਫੈਸਰ ਹਰਪ੍ਰੀਤ ਕੌਰ ਟਿਵਾਣਾ ਮੁੱਖ ਮਹਿਮਾਨ ਤੌਰ ’ਤੇ ਕੈਨੇਡਾ ਪੁੱਜੇ। ਜਸਵੀਰ ਕੌਰ ਤੇ ਕੁਲਤਾਰ ਸਿੰਘ ਸਿੱਧੂ ਨੇ ਸਟੇਜ਼ ਦਾ ਸੰਚਾਲਨ ਵਧੀਆ ਢੰਗ ਨਾਲ ਕੀਤਾ। ਸਮਾਗਮ ਦੀ ਆਰੰਭਤਾ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਚੁੱਕੇ ਮੈਡਮ ਰਣਜੀਤ ਕੌਰ ਬੈਂਸ, ਦਲਜਿੰਦਰ ਸਿੰਘ ਜੌਹਲ (ਭੰਗੜਾ ਕੋਚ), ਜੋਗਿੰਦਰ ਸਿੰਘ ਗਿੱਲ, ਖੁਸ਼ਪਾਲ ਸਿੰਘ ਗਿੱਲ, ਗਿਆਨ ਸਿੰਘ ਮਨਤਾਨਾ, ਦੇਵਿੰਦਰਪਾਲ ਸਿੰਘ ਸ਼ਰਮਾ ਅਤੇ ਪ੍ਰੋ: ਰਾਮ ਸਿੰਘ ਭੁੱਲਰ ਆਦਿ ਵਿਛੜੀਆਂ ਰੂਹਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।ਕੁੜੀਆਂ ਨੇ ਗਿੱਧੇ ਪਾ ਕੇ ਵਿਆਹ ਅਤੇ ਖੁਸ਼ੀ ਦੇ ਸਮਾਗਮਾਂ ’ਚ ਗਾਈਆਂ ਜਾਂਦੀਆਂ ਘੋੜੀਆਂ/ਬੋਲੀਆਂ ਦੀ ਝੜੀ ਲਾਈ। ਪਿਆਰਾ ਸਿੰਘ ਨੱਤ ਅਤੇ ਲੱਕੀ ਤੱਖਰ ਨੇ ਵਿਅੰਗਮਾਈ ਕਲਾਕਾਰੀ ਕੀਤੀ। ਕੁੜੀਆਂ ਦੇ ਗਿੱਧੇ ਦੀ ਆਈਟਮ (ਕੋਹੇਨੂਰ ਆਰਟਸ ਕਲੱਬ) ਵੱਲੋਂ ਪੇਸ਼ ਕੀਤੀ ਗਈ ਜਦਕਿ ਜੇਤੂ ਅਤੇ ਉਪ ਜੇਤੂ ਟੀਮਾਂ ਦੇ ਡਰਾਅ ਵੀ ਕੱਢੇ ਗਏ।
Ad Position 22
No active advertisement
ਪਿਛਲੀ ਖ਼ਬਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਮੀਟਿੰਗ ਕਰਕੇ ਵਰਕਰਾਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ‘ਪੰਜਾਬ ਮੰਗਦਾ ਇਨਸਾਫ਼’ ਲੁਧਿਆਣਾ ਵਿਖੇ ਪੈਦਲ ਰੋਸ ਮਾਰਚ ਲਈ ਜਗਰਾਉਂ ਤੋਂ ਜੱਗਾ ਹਿੱਸੋਵਾਲ ਦੀ ਅਗਵਾਈ ’ਚ ਵੱਡਾ ਜਥਾ ਰਵਾ...
Ad Position 24