ਲੁਟੇਰਿਆਂ ਵਲੋਂ ਪਰਸ ਖੋਹਣ ਦੀ ਅਸਫ਼ਲ ਕੋਸ਼ਿਸ਼ ਦੌਰਾਨ ਮਹਿਲਾ ਗੰਭੀਰ ਜ਼ਖ਼ਮੀ
ਗੁਰੂਸਰ ਸੁਧਾਰ, 13 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਕਸਬੇ ਦੇ ਗਾਰਡਰੂਮ ਵਿਖੇ ਵਾਪਰੀ ਇਕ ਲੁੱਟ ਖੋਹ ਦੀ ਅਸਫ਼ਲ ਕੋਸ਼ਿਸ਼ ਦੌਰਾਨ ਪੱਖੋਵਾਲ ਨਿਵਾਸੀ ਮਹਿਲਾ ਹਰਬੰਸ ਕੌਰ (47 ਸਾਲ) ਪਤਨੀ ਰਾਮਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਕੌਰ ਆਪਣੀ ਭਾਣਜੀ ਪਵਨਜੋਤ ਕੌਰ (30 ਸਾਲ) ਪਤਨੀ ਰਘਵੀਰ ਸਿੰਘ ਤੇ ਪਵਨਜੋਤ ਕੌਰ ਦੀ ਦੋ ਸਾਲਾ ਬੇਟੀ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਬੁਰਜ ਲਿੱਟਾਂ ਸਥਿਤ ਇਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਤਾਂ ਗਾਰਡਰੂਮ ਨਜ਼ਦੀਕ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਰਬੰਸ ਕੌਰ ਕੋਲੋਂ ਬਾਂਹ ਵਿਚ ਪਾਇਆ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਾਫ਼ੀ ਜੱਦੋ ਜਹਿਦ ਬਾਅਦ ਅਸਫ਼ਲ ਰਹਿਣ ’ਤੇ ਤੇ ਰੌਲਾ ਪੈ ਜਾਣ ਕਾਰਨ ਕਥਿਤ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।
ਲ
ਲੁਟੇਰਿਆਂ ਵਲੋਂ ਲੁੱਟ ਦੀ ਕੋਸ਼ਿਸ਼ ਦੌਰਾਨ ਗੰਭੀਰ ਜ਼ਖ਼ਮੀ ਹੋਈ ਹਰਬੰਸ ਕੌਰ ਜੇਰੇ ਇਲਾਜ। ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ
14-11-2026
ਗੁਰੂਸਰ ਸੁਧਾਰ, 13 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਕਸਬੇ ਦੇ ਗਾਰਡਰੂਮ ਵਿਖੇ ਵਾਪਰੀ ਇਕ ਲੁੱਟ ਖੋਹ ਦੀ ਅਸਫ਼ਲ ਕੋਸ਼ਿਸ਼ ਦੌਰਾਨ ਪੱਖੋਵਾਲ ਨਿਵਾਸੀ ਮਹਿਲਾ ਹਰਬੰਸ ਕੌਰ (47 ਸਾਲ) ਪਤਨੀ ਰਾਮਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਬੰਸ ਕੌਰ ਆਪਣੀ ਭਾਣਜੀ ਪਵਨਜੋਤ ਕੌਰ (30 ਸਾਲ) ਪਤਨੀ ਰਘਵੀਰ ਸਿੰਘ ਤੇ ਪਵਨਜੋਤ ਕੌਰ ਦੀ ਦੋ ਸਾਲਾ ਬੇਟੀ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਬੁਰਜ ਲਿੱਟਾਂ ਸਥਿਤ ਇਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ ਤਾਂ ਗਾਰਡਰੂਮ ਨਜ਼ਦੀਕ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਰਬੰਸ ਕੌਰ ਕੋਲੋਂ ਬਾਂਹ ਵਿਚ ਪਾਇਆ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਕਾਫ਼ੀ ਜੱਦੋ ਜਹਿਦ ਬਾਅਦ ਅਸਫ਼ਲ ਰਹਿਣ ’ਤੇ ਤੇ ਰੌਲਾ ਪੈ ਜਾਣ ਕਾਰਨ ਕਥਿਤ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਦੌਰਾਨ ਐਕਟਿਵਾ ਸਵਾਰ ਹਰਬੰਸ ਕੌਰ ਤੇ ਪਵਨਜੋਤ ਕੌਰ, ਦੋ ਸਾਲਾ ਬੇਟੀ ਸੜਕ ’ਤੇ ਡਿੱਗ ਪਈਆਂ ਸਿੱਟੇ ਵਜੋਂ ਹਰਬੰਸ ਕੌਰ ਵਾਸੀ ਪੱਖੋਵਾਲ ਦੇ ਸਿਰ ਉਪਰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਸੁਧਾਰ ਦੇ ਨਾਮੀ ਡਾਕਟਰ ਸੰਜੀਵ ਚੋਪੜਾ ਕੋਲ ਇਲਾਜ਼ ਲਈ ਲਿਆਂਦਾ ਗਿਆ ਤੇ ਸੱਟ ਨੂੰ ਦੇਖਦਿਆਂ ਸਿਰ ਦੀ ਸਕੈਨ ਕਰਵਾਉਣ ਲਈ ਰੈਫਰ ਕੀਤਾ ਗਿਆ। ਇਸ ਘਟਨਾ ਨੇ ਇਲਾਕੇ ਅਤੇ ਕਸਬੇ ਵਿਚ ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਦਹਿਸ਼ਤ ਵਿਚ ਹੋਰ ਵਾਧਾ ਕਰ ਦਿੱਤਾ ਹੈ। ਪੀੜਤ ਪਰਿਵਾਰ ਅਨੁਸਾਰ ਅਜੇ ਘਟਨਾ ਦੀ ਸੂਚਨਾ ਥਾਣਾ ਸੁਧਾਰ ਵਿਖੇ ਨਹੀਂ ਦਿੱਤੀ ਗਈ ਹੈ ਤੇ ਕੱਲ੍ਹ ਇਸ ਸਬੰਧੀ ਬਿਆਨ ਦਰਜ ਕਰਵਾਏ ਜਾਣਗੇ। ਹਰਬੰਸ ਕੌਰ ਦੇ ਨਾਲ ਹੀ ਉਸ ਦੀ ਭਾਣਜੀ ਪਵਨਜੋਤ ਕੌਰ ਤੇ ਉਸ ਦੀ ਦੋ ਸਾਲਾ ਬੇਟੀ ਦੇ ਵੀ ਸੜਕ ਉਤੇ ਡਿਗਣ ਕਾਰਨ ਸੱਟਾਂ ਲੱਗੀਆਂ ਹਨ।