13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਹਾਈਟੈੱਕ ਖੇਡ ਗਰਾਊਂਡ ਦਾਖਾ: ਅੰਤਰ ਜ਼ਿਲ੍ਹਾ ਸਕੂਲ ਫੁੱਟਬਾਲ ਅੰਡਰ-17 ਲੜਕੀਆਂ ਦਾ ਫਾਈਨਲ ਮੁਕਾਬਲਾ ਬਣਿਆ ਯਾਦਗਾਰੀ

ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਕੂਲ ਸਿੱਖਿਆ ਵਿਭਾਗ ਦੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਹਾਈਟੈਕ ਖੇਡ ਗਰਾਊਂਡ ਦਾਖਾ (ਲੁਧਿ:) ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਅਗਵਾਈ ਹੇਠ ਸੰਪੰਨ ਹੋਏ। ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਕਈ ਦਿਨਾਂ ਤੋਂ ਜਾਰੀ ਲੜਕੀਆਂ ਦਾ ਅੰਤਰ ਜ਼ਿਲ੍ਹਾ ਫੁੱਟਬਾਲ ਮੁਕਾਬਲਾ ਜਿੱਤਣ ਲਈ ਕਰੀਬ 23 ਜ਼ਿਲ੍ਹਾ ਟੀਮਾਂ ਤੇ ਇਕ ਅਕੈਡਮੀ ਦੀਆਂ ਖਿਡਾਰਨਾਂ ਦੀ ਸ਼ਾਨਦਾਰ ਐਂਟਰੀ ਹੋਈ।

Ad Position 21
No active advertisement
ਅਜੀਤ ਡੈਸਕ 14-11-2026
ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਕੂਲ ਸਿੱਖਿਆ ਵਿਭਾਗ ਦੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੌਰਾਨ ਅੰਡਰ-17 ਲੜਕੀਆਂ ਦੇ ਫੁੱਟਬਾਲ ਮੁਕਾਬਲੇ ਹਾਈਟੈਕ ਖੇਡ ਗਰਾਊਂਡ ਦਾਖਾ (ਲੁਧਿ:) ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੈਡਮ ਡਿੰਪਲ ਮਦਾਨ, ਖੇਡ ਕੋਆਰਡੀਨੇਟਰ ਕੁਲਬੀਰ ਸਿੰਘ ਮਾਨ ਦੀ ਅਗਵਾਈ ਹੇਠ ਸੰਪੰਨ ਹੋਏ। ਹਾਈਟੈੱਕ ਖੇਡ ਗਰਾਊਂਡ ਦਾਖਾ ਵਿਖੇ ਕਈ ਦਿਨਾਂ ਤੋਂ ਜਾਰੀ ਲੜਕੀਆਂ ਦਾ ਅੰਤਰ ਜ਼ਿਲ੍ਹਾ ਫੁੱਟਬਾਲ ਮੁਕਾਬਲਾ ਜਿੱਤਣ ਲਈ ਕਰੀਬ 23 ਜ਼ਿਲ੍ਹਾ ਟੀਮਾਂ ਤੇ ਇਕ ਅਕੈਡਮੀ ਦੀਆਂ ਖਿਡਾਰਨਾਂ ਦੀ ਸ਼ਾਨਦਾਰ ਐਂਟਰੀ ਹੋਈ। ਵੱਖ-ਵੱਖ ਮੁਕਾਬਲੇ ਜਿੱਤ ਕੇ ਜ਼ਿਲ੍ਹਾ ਲੁਧਿਆਣਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਟੀਮਾਂ ਫਾਈਨਲ ਲਈ ਰਾਹ ਪੱਧਰਾ ਕੀਤਾ। ਦਾਖਾ ਹਾਈਟੈੱਕ ਖੇਡ ਗਰਾਊਂਡਾਂ ’ਚ ਫਾਈਨਲ ਮੁਕਾਬਲਾ ਦੇਖਣ ਲਈ ਫੁੱਟਬਾਲ ਪ੍ਰੇਮੀ ਵੀ ਪਹੁੰਚੇ ਹੋਏ ਸਨ। ਪਹਿਲੇ ਹਾਫ ਤੱਕ ਹੁਸ਼ਿਆਰਪੁਰ, ਲੁਧਿਆਣਾ ਜ਼ਿਲ੍ਹਾ ਦੀਆਂ ਟੀਮਾਂ ਬਰਾਬਰ ਰਹੀਆਂ। ਅੱਧਾ ਸਮਾਂ (ਬਰੇਕ) ਬਾਅਦ ਫੁੱਟਬਾਲ ਮੁਕਾਬਲਾ ਸ਼ੁਰੂ ਹੁੰਦਿਆਂ ਲੁਧਿਆਣਾ ਜ਼ਿਲ੍ਹੇ ਦੀਆਂ ਫੁੱਟਬਾਲ ਖਿਡਾਰਨਾਂ ਦਾ ਰੁਖ ਭਾਰੂ ਰਿਹਾ। ਕੁਝ ਸਮਾਂ ਰਹਿੰਦਿਆਂ ਹੀ ਲੁਧਿਆਣਾ ਟੀਮ ਗੋਲ ਦਾਗ ਕੇ 1-0 ਮੁਕਾਬਲੇ ਨਾਲ ਅੰਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਜਿੱਤ ਕੇ ਨੈਸ਼ਨਲ ਲਈ ਰਾਹ ਪੱਧਰਾ ਕਰ ਲਿਆ। ਅੰਤਰ ਜ਼ਿਲ੍ਹਾ ਸਕੂਲ ਫੁੱਟਬਾਲ ਮੁਕਾਬਲਿਆਂ ਵਿਚ ਜ਼ਿਲ੍ਹਾ ਮੋਗਾ ਟੀਮ 2-1 ਗੋਲ ਦੇ ਫਰਕ ਨਾਲ ਪਟਿਆਲਾ ਜ਼ਿਲ੍ਹਾ ਟੀਮ ਨੂੰ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-14,17 ਲੜਕੀਆਂ ਅੰਤਰ ਜਿਲ੍ਹਾ ਫੁੱਟਬਾਲ ਟੂਰਨਾਮੈਂਟ ਦੇ ਮੁਕਾਬਲਿਆਂ ’ਚ ਨੈਸ਼ਨਲ ਖਿਡਾਰੀਆਂ ਦੀ ਚੋਣ ਲਈ ਚੋਣ ਅਬਜ਼ਰਬਰ ਲੈਕ: ਪਰਮਜੀਤ ਸਿੰਘ ਹੁਸ਼ਿਆਰਪੁਰ ਦੀ ਚੋਣ ਕਮੇਟੀ ਲੈਕ: ਅਮਨਦੀਪ ਕੌਰ ਫਤਿਹਗੜ੍ਹ ਸਾਹਿਬ, ਲੈਕ: ਪਰਮਜੀਤ ਕੌਰ ਲੁਧਿਆਣਾ, ਲੈਕ: ਕੁਲਵਿੰਦਰ ਸਿੰਘ ਸੰਗਰੂਰ, ਡੀ.ਪੀ.ਈ. ਜਸਵਿੰਦਰ ਸਿੰਘ ਮੁਕਤਸਰ ਉਚੇਚਾ ਪਹੁੰਚੇ ਹੋਏ ਸਨ। ਜੇਤੂ, ਉਪ ਜੇਤੂ ਫੁੱਟਬਾਲ ਟੀਮਾਂ ਨੂੰ ਇਨਾਮਾਂ ਦੀ ਵੰਡ ਲਈ ਉਚੇਚਾ ਪਹੁੰਚੇ ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਇਕਬਾਲ ਸਿੰਘ ਬਾਲੀ ਨਾਲ ਟੂਰਨਾਮੈਂਟ ਇੰਚਾਰਜ ਪ੍ਰਿੰਸੀਪਲ ਗੁਰਜੰਟ ਸਿੰਘ, ਪਰਮਜੀਤ ਸਿੰਘ, ਡੀ.ਪੀ. ਕੁਲਦੀਪ ਸਿੰਘ, ਸਤਵਿੰਦਰ ਸਿੰਘ, ਚਿਰੰਜੀ ਲਾਲ, ਸੁਖਵਿੰਦਰ ਕੌਰ, ਸ਼ਰਨਜੀਤ ਕੌਰ, ਰਾਜਵਿੰਦਰ ਕੌਰ, ਕੁਲਵਿੰਦਰ ਸਿੰਘ, ਸਤਵੀਰ ਸਿੰਘ ਤੇ ਅਮਰਜੀਤ ਸਿੰਘ ਆਦਿ ਹਾਜ਼ਰ ਸਨ । 13Jag21
Ad Position 22
No active advertisement
ਪਿਛਲੀ ਖ਼ਬਰ ਬੀਬੀ ਮਾਣੂੰਕੇ ਨੇ ਟਿਕਟ ਮਿਲਣ ਦੇ ਸ਼ੁਕਰਾਨੇ ਲਈ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਲੁਟੇਰਿਆਂ ਵਲੋਂ ਪਰਸ ਖੋਹਣ ਦੀ ਅਸਫ਼ਲ ਕੋਸ਼ਿਸ਼ ਦੌਰਾਨ ਮਹਿਲਾ ਗੰਭੀਰ ਜ਼ਖ਼ਮੀ
Ad Position 24