07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ ਬੱਦੋਵਾਲ ਦੀ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਪੁਲਾਂਘ

ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੀ. ਸੀ.

Ad Position 21
No active advertisement
ਅਜੀਤ ਡੈਸਕ 08-11-2026
ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੀ.ਸੀ.ਟੀ.ਈ. ਗਰੁੱਪ ਆਫ਼ ਇੰਸਟੀਚਿਊਟਸ ਬੱਦੋਵਾਲ (ਲੁਧਿ:) ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਨੂੰ ਹੋਰ ਮਜ਼ਬੂਤ ਕਰਦਿਆਂ ਫਿਲੀਪੀਨਜ਼ ਦੀ ‘ਯੂਨੀਵਰਸਿਟੀ ਆਫ਼ ਨੇਗਰੋਜ਼ ਓਕਸੀਡੈਂਟਲ-ਰੀਕੋਲੇਟਸ’ ਨਾਲ ਇਕ ਅਹਿਮ ਅਕਾਦਮਿਕ ਸਮਝੌਤਾ ਕੀਤਾ ਹੈ। ਪੰਜ ਸਾਲਾਂ ਦੀ ਮਿਆਦ ਲਈ ਕੀਤੇ ਗਏ ਇਸ ਸਮਝੌਤੇ ਦਾ ਮੁੱਖ ਉਦੇਸ਼ ਦੋਵਾਂ ਸੰਸਥਾਵਾਂ ਵਿਚਕਾਰ ਵਿਦਿਅਕ ਅਤੇ ਖੋਜ ਸਬੰਧਾਂ ਨੂੰ ਹੋਰ ਦ੍ਰਿੜ ਕਰਨਾ ਹੈ। ਇਹ ਸਾਂਝੇਦਾਰੀ ਮੁੱਖ ਤੌਰ ’ਤੇ ਅਕਾਦਮਿਕ ਆਦਾਨ-ਪ੍ਰਦਾਨ, ਸਾਂਝੇ ਖੋਜ ਕਾਰਜਾਂ ਅਤੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਿੱਖਣ ਦੇ ਨਵੇਂ ਮੌਕੇ ਪ੍ਰਦਾਨ ਕਰਨ ’ਤੇ ਕੇਂਦ੍ਰਿਤ ਹੋਵੇਗੀ। ਇਸ ਦੇ ਤਹਿਤ ਸ਼ਾਰਟ-ਟਰਮ ਸਟੂਡੈਂਟ ਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਦੇ ਨਾਲ-ਨਾਲ ਮਾਸਟਰਜ਼ ਤੇ ਪੀ.ਐੱਚ.ਡੀ. ਪੱਧਰ ’ਤੇ ਵਿਦਿਆਰਥੀਆਂ ਦੀ ਗਤੀਸ਼ੀਲਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦੋਵੇਂ ਸੰਸਥਾਵਾਂ ਆਪਸੀ ਖੋਜਾਂ ਨੂੰ ਸਾਂਝਾ ਕਰਨ, ਸਾਂਝੇ ਪਬਲੀਕੇਸ਼ਨਾਂ, ਸੈਮੀਨਾਰਾਂ, ਵਰਕਸ਼ਾਪਾਂ, ਅਕਾਦਮਿਕ ਕੋਰਸਾਂ ਤੇ ਅੰਤਰਰਾਸ਼ਟਰੀ ਕਾਨਫਰੰਸਾਂ ਦੇ ਆਯੋਜਨ ਲਈ ਮਿਲ ਕੇ ਕੰਮ ਕਰਨਗੀਆਂ। ਇਸ ਸਮਝੌਤੇ ’ਤੇ ਯੂਨੀਵਰਸਿਟੀ ਦੇ ਪ੍ਰਧਾਨ ਰੇਵ. ਫਾਦਰ ਜੋਏਲ ਏ. ਅਲਵੇ, ਓਏਆਰ ਤੇ ਪੀ.ਸੀ.ਟੀ.ਈ. ਗਰੁੱਪ ਦੇ ਇੰਟਰਨੈਸ਼ਨਲ ਅਫੇਅਰਜ਼ ਡੀਨ ਹਰਪ੍ਰੀਤ ਕੌਰ ਕੰਗ ਵੱਲੋਂ ਦਸਤਖਤ ਕੀਤੇ ਗਏ। ਇਸ ਸਮਝੌਤੇ ਨੂੰ ਲੈ ਕੇ ਮੈਡਮ ਹਰਪ੍ਰੀਤ ਕੌਰ ਕੰਗ ਨੇ ਕਿਹਾ ਪੀ.ਸੀ.ਟੀ.ਈ. ਵਿਖੇ ਸਾਡਾ ਹਮੇਸ਼ਾ ਇਹ ਮੰਨਣਾ ਰਿਹਾ ਹੈ ਕਿ ਸਿੱਖਿਆ ਨੂੰ ਭੂਗੋਲਿਕ ਸੀਮਾਵਾਂ ਦੇ ਬੰਧਨਾਂ ਤੋਂ ਪਰੇ ਜਾਣਾ ਚਾਹੀਦਾ ਹੈ। ਅਜਿਹੀਆਂ ਅੰਤਰਰਾਸ਼ਟਰੀ ਭਾਈਵਾਲੀਆਂ ਸਾਡੇ ਅਕਾਦਮਿਕ ਸਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਵਿਦਿਆਰਥੀਆਂ ਨੂੰ ਇੱਕ ਗਲੋਬਲ ਨਾਗਰਿਕ ਵਜੋਂ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਿੱਚ ਮਦਦ ਕਰਦੀਆਂ ਹਨ। ਇਹ ਸਮਝੌਤਾ ਭਵਿੱਖ ਦੀਆਂ ਅਕਾਦਮਿਕ ਪਹਿਲਕਦਮੀਆਂ ਲਈ ਇੱਕ ਮਜ਼ਬੂਤ ਨੀਂਹ ਰੱਖੇਗਾ ਅਤੇ ਵਿਦਿਅਕ ਸਹਿਯੋਗ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਨੈਨੀ ਕੋਰਸ ਦੇ ਨਾਂਅ ਨਾਲ ਮਸ਼ਹੂਰ ਇਲੀਟ ਅਕੈਡਮੀ ’ਚ ਦੀਵਾਲੀ ਮਨਾਈ ਅਗਲੀ ਖ਼ਬਰ ਮਨਜੀਤ ਸਿੰਘ ਰਾਏਕੋਟ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਚੋਣਾਂ ਸਮੇਤ ਕਈ ਮੁੱਦਿਆਂ ’ਤੇ ਵਿਚਾਰਾਂ
Ad Position 24