07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮੁਫ਼ਤ ਅੰਗਹੀਣ ਸਹਾਇਤਾ ਕੈਂਪ 15 ਨੂੰ

ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਗੁਰੂ ਨਾਨਕ ਚੈਰੀਟੇਬਲ ਟਰੱਸਟ ਅੱਡਾ ਦਾਖਾ ਮੰਡੀ ਮੁੱਲਾਂਪੁਰ (ਗੁਰਮਤਿ ਭਵਨ) ਦੇ ਪ੍ਰਬੰਧਕਾਂ ਵਲੋਂ ਸਵ: ਸ਼ੇਰ ਸਿੰਘ ਸਿੱਧੂ (ਬਾਬੂ ਜੀ), ਰਿਟਾ: ਆਈ. ਏ.

Ad Position 21
No active advertisement
ਮਨਜੀਤ ਸਿੰਘ ਰਾਏਕੋਟ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ 08-11-2026
ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਗੁਰੂ ਨਾਨਕ ਚੈਰੀਟੇਬਲ ਟਰੱਸਟ ਅੱਡਾ ਦਾਖਾ ਮੰਡੀ ਮੁੱਲਾਂਪੁਰ (ਗੁਰਮਤਿ ਭਵਨ) ਦੇ ਪ੍ਰਬੰਧਕਾਂ ਵਲੋਂ ਸਵ: ਸ਼ੇਰ ਸਿੰਘ ਸਿੱਧੂ (ਬਾਬੂ ਜੀ), ਰਿਟਾ: ਆਈ.ਏ.ਐੱਸ. ਕੁਲਜੀਤ ਸਿੰਘ ਦੇ ਸਿੱਧੂ ਪਰਿਵਾਰ, ਗ੍ਰਾਮ ਪੰਚਾਇਤ ਰਕਬਾ , ਸਮੂਹ ਨਗਰ ਦੇ ਸਹਿਯੋਗ ਨਾਲ ਦਿਵਿਆਂਗ (ਅੰਗਹੀਣ) ਵਿਅਕਤੀਆਂ ਲਈ ਮੁਫਤ ਸਹਾਇਤਾ ਕੈਂਪ ਐਤਵਾਰ 15 ਨਵੰਬਰ ਸਵੇਰ 9 ਤੋਂ ਦੁਪਿਹਰ 1 ਵਜੇ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਕਬਾ (ਲੁਧਿ:) ਵਿਖੇ ਲੱਗ ਰਿਹਾ। ਦਿਵਿਆਂਗ ਕੈਂਪ ਵਿਚ ਪੋਲੀਓ ਮਰੀਜ਼ ਨੂੰ 3 ਪਹੀਆ ਸਾਈਕਲ, ਵ੍ਹੀਲ ਚੇਅਰ, ਕਮਜ਼ੋਰ ਲੱਤਾਂ ਵਾਲਿਆ ਨੂੰ ਮੁਫ਼ਤ ਫੌੜੀਆ, ਅੰਗ-ਪੈਰ ਕੱਟੇ ਗਏ ਮਰੀਜ਼ਾਂ ਨੂੰ ਬਨਾਉਟੀ ਅੰਗ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਦਿੱਤੀਆ ਜਾਣਗੀਆਂ। ਜਾਣਕਾਰੀ ਅਨੁਸਾਰ ਮੁਫ਼ਤ ਸਹਾਇਤਾ ਕੈਂਪ ਵਿਚ ਪਹੁੰਚੇ ਮਰੀਜ਼ਾਂ ਨੂੰ ਤਿੰਨ ਪਹੀਆ ਸਾਈਕਲ, ਬਨਾਵਟੀ ਅੰਗ ਜਾਂ ਹੋਰ ਸਹਾਇਤਾ ਲਈ ਸੂਚੀ ਬਣਨ ਬਾਅਦ ਉਪਰੋਕਤ ਸਹਾਇਕ ਵਸਤੂਆਂ ਐਤਵਾਰ 29 ਨਵੰਬਰ ਨੂੰ ਮੁਹੱਈਆ ਹੋਣਗੀਆਂ।
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਰਾਏਕੋਟ ਵਲੋਂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਚੋਣਾਂ ਸਮੇਤ ਕਈ ਮੁੱਦਿਆਂ ’ਤੇ ਵਿਚਾਰਾਂ ਅਗਲੀ ਖ਼ਬਰ ਪਿੰਡ ਸਵੱਦੀ ਕਲਾਂ ਵਿਖੇ ਸਿੰਮਕ ਗੋਤ ਦੇ ਜਠੇਰਿਆਂ ਦੇ ਅਸਥਾਨ ’ਤੇ ਮੇਲਾ ਭਲਕੇ
Ad Position 24