29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ

ਰਾਏਕੋਟ, 28 ਅਕਤੂਬਰ (ਸੁਸ਼ੀਲ) ਬੀਤੀ ਸ਼ਾਮ ਸਥਾਨਕ ਸ਼ਹਿਰ ਦੇ ਮੁਹੱਲਾ ਕੱਚਾ ਕਿਲ੍ਹਾ (ਨੇੜੇ ਮਸਜਿਦ) ਵਿਖੇ ਪੱਤਰਕਾਰ ਸੁਸ਼ੀਲ ਕੁਮਾਰ ਵਰਮਾਂ ਦੇ ਬੇਟੇ ਦਾ ਸਪਲੈਂਡਰ ਮੋਟਰਸਾਈਕਲ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਸੁਸ਼ੀਲ ਵਰਮਾ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਮੌਕੇ ਉਸ ਦੇ ਬੇਟੇ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ ।

Ad Position 21
No active advertisement
ਅਜੀਤ ਡੈਸਕ 29-10-2026
ਰਾਏਕੋਟ, 28 ਅਕਤੂਬਰ (ਸੁਸ਼ੀਲ) ਬੀਤੀ ਸ਼ਾਮ ਸਥਾਨਕ ਸ਼ਹਿਰ ਦੇ ਮੁਹੱਲਾ ਕੱਚਾ ਕਿਲ੍ਹਾ (ਨੇੜੇ ਮਸਜਿਦ) ਵਿਖੇ ਪੱਤਰਕਾਰ ਸੁਸ਼ੀਲ ਕੁਮਾਰ ਵਰਮਾਂ ਦੇ ਬੇਟੇ ਦਾ ਸਪਲੈਂਡਰ ਮੋਟਰਸਾਈਕਲ ਅਣਪਛਾਤੇ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਸੁਸ਼ੀਲ ਵਰਮਾ ਨੇ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਮੌਕੇ ਉਸ ਦੇ ਬੇਟੇ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ । ਉਸ ਦੇ ਨਾਲ ਹੀ ਉਸ ਦਾ ਆਪਣਾ ਵੀ ਮੋਟਰਸਾਈਕਲ ਉਥੇ ਹੀ ਖੜ੍ਹਾ ਸੀ। ਜਦ ਉਸਦੇ ਬੇਟੇ ਨੇ ਸ਼ਾਮ ਨੂੰ ਘਰ ਦੇ ਬਾਹਰ ਨਿਕਲ ਕੇ ਦੇਖਿਆ ਤਾਂ ਉਸ ਦਾ ਸਿਲਵਰ ਰੰਗ ਦਾ ਮੋਟਰਸਾਈਕਲ ਹੀਰੋ ਸਪਲੈਂਡਰ ਨੰਬਰ ਪੀ.ਬੀ . 10 ਐੱਚ.ਬੀ. 9348 ਉਥੋਂ ਗਾਇਬ ਸੀ। ਇਸ ਸਬੰਧ ਵਿਚ ਉਨ੍ਹਾਂ ਆਲੇ ਦੁਆਲੇ ਇਲਾਕੇ ਦਾ ਜਾਇਜ਼ਾ ਲਿਆ, ਪਰ ਮੋਟਰਸਾਈਕਲ ਦੀ ਕੋਈ ਉੱਗ ਸੁੱਗ ਨਹੀਂ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਚੋਰੀ ਦੀ ਘਟਨਾਂ ਦੀ ਸੂਚਨਾ ਰਾਏਕੋਟ ਸਿਟੀ ਪੁਲਿਸ ਨੂੰ ਦਿੱਤੀ ਗਈ, ਪਰ ਇੱਕ ਦਿਨ ਬੀਤਣ ਦੇ ਬਾਅਦ ਹੁਣ ਤੱਕ ਪੁਲਿਸ ਨੂੰ ਮੋਟਰਸਾਈਕਲ ਦਾ ਕੋਈ ਪਤਾ ਨਹੀਂ ਚੱਲ ਸਕਿਆ ਹੈ। ਇਸ ਸੰਬੰਧ ਵਿੱਚ ਡੀ.ਐੱਸ.ਪੀ ਰਾਏਕੋਟ ਮੁਰਾਦ ਜਸਵੀਰ ਸਿੰਘ ਗਿੱਲ ਨੇ ਭਰੋਸਾ ਦਵਾਇਆ ਕਿ ਛੇਤੀ ਹੀ ਚੋਰ ਪੁਲਿਸ ਦੀ ਹਿਰਾਸਤ ਵਿਚ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਤੋਂ 10 ਦਿਨ ਪਹਿਲਾਂ ਹੀ ਜਗਰਾਉਂ ’ਚ ਕੁਝ ਹਲਵਾਈਆਂ ਵਲੋਂ ਗੈਰਮਿਆਰੀ ਮਠਿਆਈਆਂ ਸਟੋਰ ਕਰਨ ਦੇ ਚਰਚੇ, ਸਿਹਤ ਵਿਭਾਗ... ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਵਿਦਿਆਰਥੀਆਂ ਦਾ ‘ਸ਼ੋਅ ਐਂਡ ਟੈੱਲ’ ਮੁਕਾਬਲਾ ਕਰਵਾਇਆ
Ad Position 24