22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਾਈਕਲ ਰਾਹੀਂ ‘ਭਾਰਤ ਦਰਸ਼ਨ ਯਾਤਰਾ’ ’ਤੇ ਨਿਕਲੇ ਰੌਸ਼ਨ ਮੁੰਸ਼ੀ ਦਾ ਮੰਡੀ ਮੁੱਲਾਂਪੁਰ ’ਚ ਸਨਮਾਨ

ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦੇਸ਼ ਭਰ ਵਿਚ ਸਾਈਕਲ ਰਾਹੀਂ ਜਾਗਰੂਕਤਾ ਦਾ ਸੁਨੇਹਾ ਦੇਣ ਲਈ ‘ਭਾਰਤ ਦਰਸ਼ਨ ਯਾਤਰਾ’ ਸ਼ੁਰੂ ਵਾਲੇ ਪੱਛਮੀ ਬੰਗਾਲ ਦੇ ਨੌਜਵਾਨ ਰੌਸ਼ਨ ਮੁੰਸ਼ੀ ਦਾ ਮੰਡੀ ਮੁੱਲਾਂਪੁਰ ਦਾਖਾ ਪਹੁੰਚਣ ’ਤੇ ਡਾ. ਪਰਮਿੰਦਰ ਕੁਮਾਰ ਪਾਠਕ (ਹੈਲਥ ਕੇਅਰ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਰਾਏਕੋਟ), ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਸਕੱਤਰ ਜਨਰਲ ਅਮਰਜੀਤ ਸਿੰਘ ਧੰਜਲ, ਮਲਕੀਤ ਸਿੰਘ, ਰਾਹੁਲ ਗਰੋਵਰ, ਰਵਿੰਦਰਪਾਲ ਗਰੋਵਰ ਹੋਰਨਾਂ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 22-10-2026
ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦੇਸ਼ ਭਰ ਵਿਚ ਸਾਈਕਲ ਰਾਹੀਂ ਜਾਗਰੂਕਤਾ ਦਾ ਸੁਨੇਹਾ ਦੇਣ ਲਈ ‘ਭਾਰਤ ਦਰਸ਼ਨ ਯਾਤਰਾ’ ਸ਼ੁਰੂ ਵਾਲੇ ਪੱਛਮੀ ਬੰਗਾਲ ਦੇ ਨੌਜਵਾਨ ਰੌਸ਼ਨ ਮੁੰਸ਼ੀ ਦਾ ਮੰਡੀ ਮੁੱਲਾਂਪੁਰ ਦਾਖਾ ਪਹੁੰਚਣ ’ਤੇ ਡਾ. ਪਰਮਿੰਦਰ ਕੁਮਾਰ ਪਾਠਕ (ਹੈਲਥ ਕੇਅਰ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਰਾਏਕੋਟ), ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਸਕੱਤਰ ਜਨਰਲ ਅਮਰਜੀਤ ਸਿੰਘ ਧੰਜਲ, ਮਲਕੀਤ ਸਿੰਘ, ਰਾਹੁਲ ਗਰੋਵਰ, ਰਵਿੰਦਰਪਾਲ ਗਰੋਵਰ ਹੋਰਨਾਂ ਭਰਵਾਂ ਸਵਾਗਤ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਸਮੇਂ ਰੌਸ਼ਨ ਮੁੰਸ਼ੀ ਆਪਣੀ ਯਾੲਤਰਾ ਦੇ ਅਨੂੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਆਪਣੀ ਇਸ ਯਾਤਰਾ ਦੇ ਪਹਿਲੇ ਪੜਾਅ ਦੌਰਾਨ ਮੱਧ ਭਾਰਤ ਅਤੇ ਦੱਖਣੀ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਦੁਰਾਡੇ ਖੇਤਰਾਂ ਵਿਚ ਲਗਭਗ 15,000 ਕਿਲੋਮੀਟਰ ਦਾ ਲੰਮਾ ਸਫ਼ਰ ਸਫ਼ਲਤਾਪੂਰਵਕ ਤੈਅ ਕਰ ਚੁੱਕੇ ਹਨ, ਹੁਣ ਯਾਤਰਾ ਦਾ ਅਗਲਾ ਪੜਾਅ ਚੱਲ ਰਿਹਾ ਹੈ, ਜਿਸ ਤਹਿਤ ਉਹ ਉੱਤਰੀ ਭਾਰਤ ਦੇ ਬਾਕੀ ਰਹਿੰਦੇ ਸੂਬਿਆਂ ਵਿਚ ਸਾਈਕਲ ਰਾਹੀਂ ਲਗਭਗ 11,500 ਕਿਲੋਮੀਟਰ ਦੀ ਯਾਤਰਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਦਾ ਮੁੱਖ ਮਕਸਦ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਲੋਕਾਂ ਨੂੰ ਵੱਖ-ਵੱਖ ਸਮਾਜਿਕ ਮੁੱਦਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਦੇਸ਼ ਵਾਸੀਆਂ ਵਿਚ ਆਪਸੀ ਭਾਈਚਾਰਕ ਸਾਂਝ ਤੇ ਅਮਨ-ਸ਼ਾਂਤੀ ਦਾ ਸੁਨੇਹਾ ਦੇਣਾ ਹੈ। ਇਸ ਮੌਕੇ ਸਮਾਜ ਸੇਵੀਆਂ ਵਲੋਂ ਰੌਸ਼ਨ ਮੁੰਸ਼ੀ ਦਾ ਸਨਮਾਨ ਕਰਦਿਆਂ ਕਿ ਉਸ ਦੀ ਚੰਗੀ ਸਿਹਤ ਅਤੇ ਯਾਤਰਾ ਦੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਦਿਤੀਆਂ।
Ad Position 22
No active advertisement
ਪਿਛਲੀ ਖ਼ਬਰ ਕਲੇਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬੇਟ ਇਲਾਕੇ ਵਿਚ ਕੀਤੇ ਕੰਮਾਂ ਸਦਕਾ ਪੂਰੀ ਤਰ੍ਹਾਂ ਇਕਮੁੱਠ- ਗਿੱਲ, ਸਿੱਧੂ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਵਲੋਂ ਨਵੀਂ ਪਾਲਿਸੀ ਨੂੰ ਰੱਦ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸੌਂਪਿਆ
Ad Position 24