21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਡਾ. ਐੱਚ.ਐੱਸ ਧਾਲੀਵਾਲ ਦੀ ਵਾਈਸ ਚਾਂਸਲਰ ਵਜੋਂ ਨਿਯੁਕਤੀ ਦਾ ਸਵਾਗਤ

ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 12ਵੇਂ ਵਾਈਸ ਚਾਂਸਲਰ ਨਿਯੁਕਤ ਹੋਏ ਉੱਘੇ ਖੇਤੀ ਵਿਗਿਆਨੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ ਵੱਕਾਰੀ ਅਹੁਦੇ ਦੀ ਜਿੰਮੇਵਾਰੀ ਮਿਲਣ ’ਤੇ ਸੁਖਦੇਵ ਸਿੰਘ ਧਾਲੀਵਾਲ, ਅਮਨਦੀਪ ਸਿੰਘ, ਦਲਜਿੰਦਰ ਸਿੰਘ ਵਲੋਂ ਮੁਬਾਰਕਬਾਦ ਦਿੰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 22-10-2026
ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 12ਵੇਂ ਵਾਈਸ ਚਾਂਸਲਰ ਨਿਯੁਕਤ ਹੋਏ ਉੱਘੇ ਖੇਤੀ ਵਿਗਿਆਨੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੂੰ ਵੱਕਾਰੀ ਅਹੁਦੇ ਦੀ ਜਿੰਮੇਵਾਰੀ ਮਿਲਣ ’ਤੇ ਸੁਖਦੇਵ ਸਿੰਘ ਧਾਲੀਵਾਲ, ਅਮਨਦੀਪ ਸਿੰਘ, ਦਲਜਿੰਦਰ ਸਿੰਘ ਵਲੋਂ ਮੁਬਾਰਕਬਾਦ ਦਿੰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਸੁਖਦੇਵ ਸਿੰਘ ਧਾਲੀਵਾਲ ਕਿਹਾ ਕਿ ਕਿਸਾਨੀ ਪਿਛੋਕੜ ਵਾਲੇ ਡਾ: ਹਰਵਿੰਦਰ ਸਿੰਘ ਧਾਲੀਵਾਲ ਦੀ ਵਾਈਸ ਚਾਂਸਲਰ ਵਜੋਂ ਨਿਯੁਕਤੀ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਡਾ. ਐੱਚ.ਐੱਸ ਧਾਲੀਵਾਲ ਕੋਲ ਖੇਤੀਬਾੜੀ ਖੋਜ, ਸਿੱਖਿਆ ਅਤੇ ਬਾਗਬਾਨੀ ਦੇ ਖੇਤਰ ਵਿੱਚ 31 ਸਾਲਾਂ ਤੋਂ ਵੱਧ ਦਾ ਲੰਮਾ ਅਤੇ ਚੰਗਾ ਤਜਰਬਾ ਹੈ। ਉਹ ਪਹਿਲਾਂ ਵੀ ਪੀ.ਏ.ਯੂ ਵਿੱਚ ਡੀਨ (ਖੇਤੀਬਾੜੀ ਕਾਲਜ) ਅਤੇ ਡਾਇਰੈਕਟਰ ਪਸਾਰ ਸਿੱਖਿਆ ਵਰਗੇ ਅਹਿਮ ਅਹੁਦਿਆਂ ‘ਤੇ ਰਹਿ ਕੇ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡਾ. ਧਾਲੀਵਾਲ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੋਜ ਅਤੇ ਅਕਾਦਮਿਕ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹੇਗੀ, ਮੌਜੂਦਾ ਸਮੇਂ ਪੰਜਾਬ ਦੀ ਖੇਤੀ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਉਨ੍ਹਾਂ ਦੀ ਵਿਗਿਆਨਕ ਮੁਹਾਰਤ ਬੇਹੱਦ ਸਾਰਥਕ ਸਾਬਤ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਮਾਇਆ ਦੇਵੀ ਗੋਇਲ ਪਬਲਿਕ ਸਕੂਲ ਪੋਹੀੜ ਵਿਖੇ ਦੁਸਹਿਰਾ ਮਨਾਇਆ ਅਗਲੀ ਖ਼ਬਰ ਸਈਯਦ ਬਾਬਾ ਜਾਹਿਰ ਬਲੀ ਦਰਗਾਹ ਬੱਦੋਵਾਲ ਸਾਲਾਨਾ ਮੇਲਾ ਭਰ ਜ਼ੋਬਨ ’ਤੇ ਰਿਹਾ
Ad Position 24