21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਜਗਰਾਉਂ ਵਿਚ ਵਿਸ਼ਾਲ ਰੈਲੀ ਅਤੇ ਮਾਰਚ ਪਿਛਲੇ ਦੋ ਮਹੀਨਿਆਂ ’ਚ ਦੂਸਰੀ ਵਾਰ ਸਮੂਹਿਕ ਛੁੱਟੀ ਲੈ ਕੇ ਧਰਨੇ ਵਿੱਚ ਪਹੁੰਚੇ ਮੁਲਾਜ਼ਮ

ਜਗਰਾਉਂ, 21 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਅੱਕੇ ਹੋਏ ਮੁਲਾਜ਼ਮ ਪਿਛਲੇ ਦੋ ਮਹੀਨਿਆਂ ’ਚ ਅੱਜ ਦੂਸਰੀ ਵਾਰ ਪੰਜਾਬ ਭਰ ’ਚ ਸਮੂਹਿਕ ਛੁੱਟੀ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਲਈ ਬਾਹਰ ਨਿਕਲੇ। ਇਸੇ ਲੜੀ ਤਹਿਤ ਜਗਰਾਉਂ, ਸਿੱਧਵਾਂ ਬੇਟ ਅਤੇ ਸੁਧਾਰ ਬਲਾਕ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਜਗਰਾਉਂ ਡਾਈਟ ਸਾਹਮਣੇ ਵੱਡਾ ਧਰਨਾ ਲਗਾਇਆ।

Ad Position 21
No active advertisement
ਅਜੀਤ ਡੈਸਕ 22-10-2026
ਜਗਰਾਉਂ, 21 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਅੱਕੇ ਹੋਏ ਮੁਲਾਜ਼ਮ ਪਿਛਲੇ ਦੋ ਮਹੀਨਿਆਂ ’ਚ ਅੱਜ ਦੂਸਰੀ ਵਾਰ ਪੰਜਾਬ ਭਰ ’ਚ ਸਮੂਹਿਕ ਛੁੱਟੀ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਲਈ ਬਾਹਰ ਨਿਕਲੇ। ਇਸੇ ਲੜੀ ਤਹਿਤ ਜਗਰਾਉਂ, ਸਿੱਧਵਾਂ ਬੇਟ ਅਤੇ ਸੁਧਾਰ ਬਲਾਕ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਜਗਰਾਉਂ ਡਾਈਟ ਸਾਹਮਣੇ ਵੱਡਾ ਧਰਨਾ ਲਗਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਵੱਲੋਂ ਅਠਾਰਾਂ ਪ੍ਰਤੀਸ਼ਤ ਦੀ ਜਗ੍ਹਾ ਸਿਰਫ਼ ਅੱਠ ਪ੍ਰਤੀਸ਼ਤ ਡੀ.ਏ. ਜਾਰੀ ਕਰਨ, ਪੁਰਾਣੀ ਪੈਨਸ਼ਨ ਲਾਗੂ ਨਾ ਕਰਨ, 15.1.15 ਅਤੇ 17.7.20 ਦਾ ਪੱਤਰ ਰੱਦ ਨਾ ਕਰਨ, 37 ਤਰ੍ਹਾਂ ਦੇ ਭੱਤੇ ਬੰਦ ਕਰਨ, ਏ.ਸੀ.ਪੀ. ਸਕੀਮ ਬਹਾਲ ਨਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ, ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ, ਪੈਨਸ਼ਨਰਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੇ ਨੋਟੀਫਿਕੇਸ਼ਨ ਅਨੁਸਾਰ 2.59 ਦਾ ਗੁਣਾਂਕ ਨਾ ਜਾਰੀ ਕਰਨ, ਸਕੂਲਾਂ ’ਚ ਲੱਗੇ ਸਫਾਈ ਸੇਵਕਾਂ ਅਤੇ ਮਿਡ ਡੇ ਮੀਲ ਕਰਮਚਾਰੀਆਂ ਦੀਆਂ ਤਨਖਾਹਾਂ ਨਾ ਵਧਾਉਣ ਕਰਕੇ ਅਤੇ ਪੰਜਾਬ ਸਰਕਾਰ ਦੁਆਰਾ ਚਲਾਕੀ ਨਾਲ ਮੁਲਾਜ਼ਮ ਆਗੂਆਂ ਨੂੰ ਦਫ਼ਤਰ ਵਿੱਚ ਬੁਲਾ ਕੇ ਧੋਖੇ ਨਾਲ ਸਿਰਫ਼ 8 ਪ੍ਰਤੀਸ਼ਤ ਡੀ.ਏ. ਦੇ ਕੇ ਬਾਕੀ ਮੰਗਾਂ ਤੋਂ ਮੂੰਹ ਫੇਰਨ ਕਾਰਨ ਪੰਜਾਬ ਭਰ ਦੇ ਮੁਲਾਜ਼ਮਾਂ ਵਿੱਚ ਬਹੁਤ ਜ਼ਿਆਦਾ ਰੋਸ ਫੈਲਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਸਰਕਾਰ ਨੇ ਨਾ ਮੰਨੀਆਂ ਤਾਂ ਸਰਕਾਰ ਵਿਰੁੱਧ ਹੋਰ ਵੀ ਰੋਹ ਪ੍ਰਦਰਸ਼ਨ ਹੋਣਗੇ ਅਤੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿੱਚ ਸਰਕਾਰ ਦੀਆਂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਅੱਗੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਸਰਕਾਰ ਨੂੰ ਮੁਲਾਜ਼ਮਾ ਵੱਲੋਂ ਪੂਰੀ ਤਰ੍ਹਾਂ ਸਬਕ ਸਿਖਾਇਆ ਜਾਵੇਗਾ। ਅੱਜ ਦੇ ਇਸ ਧਰਨੇ ਨੂੰ ਹਰਜੀਤ ਸਿੰਘ ਜਨਰਲ ਸਕੱਤਰ ਲੁਧਿਆਣਾ ਡੀ.ਟੀ.ਐੱਫ. ਹਰਦੀਪ ਸਿੰਘ ਰਸੂਲਪੁਰ ਬਲਾਕ ਪ੍ਰਧਾਨ ਸਿੱਧਵਾਂ ਬੇਟ ਡੀ.ਟੀ.ਐੱਫ., ਪਰਮਜੀਤ ਦੁੱਗਲ, ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ, ਹਰਭਜਨ ਸਿੰਘ ਡਾਇਟ ਲੈਕਚਰਾਰ, ਅਵਤਾਰ ਸਿੰਘ ਲੈਕਚਰਾਰ, ਰਣਜੀਤ ਸਿੰਘ ਹਠੂਰ, ਜਸਮੇਲ ਸਿੰਘ ਲੈਕਚਰਾਰ, ਅਮਨਦੀਪ ਸਿੰਘ, ਅਵਤਾਰ ਸਿੰਘ ਹਲਵਾਰਾ ਨੇ ਸੰਬੋਧਨ ਕੀਤਾ। ਇਸ ਮੌਕੇ ਵਰਗ ਸੀਨੀਅਰ ਅਧਿਆਪਕ ਆਗੂ ਅਤੇ ਚੇਤਨਾ ਮੰਚ ਤੋਂ ਜੋਗਿੰਦਰ ਆਜ਼ਾਦ, ਦਵਿੰਦਰ ਸਿੰਘ ਸਿੱਧੂ, ਹਰਦੀਪ ਸਿੰਘ, ਤੁਲਸੀਦਾਸ, ਇੰਦਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸ਼ਰਨਜੀਤ ਸਿੰਘ, ਅਮਰਦੀਪ ਕੁਮਾਰ, ਪਵਨਜੀਤ ਸਿੰਘ, ਗੁਰਅੰਮ੍ਰਿਤ ਸਿੰਘ, ਹਰਪ੍ਰੀਤ ਕੌਰ, ਸਤਵੀਰ ਕੌਰ, ਸੁਰਿੰਦਰ ਕੌਰ, ਰਸ਼ਪਾਲ ਕੌਰ, ਗੁਰਦੀਪ ਸਿੰਘ ਸੁਧਾਰ, ਰਣਜੀਤ ਸਿੰਘ ਜਾਂਗਪੁਰ, ਜਸਵੰਤ ਸਿੰਘ, ਸੁਖਵਿੰਦਰ ਸਿੰਘ ਅੱਬੂਵਾਲ, ਸਤਵੰਤ ਸਿੰਘ , ਮੁਖਤਿਆਰ ਸਿੰਘ, ਜਸਵੰਤ ਸਿੰਘ, ਬਲਜੀਤ ਸਿੰਘ, ਅਸ਼ੋਕ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਮੂਲ ਦੀ ਸੰਸਦ ਮੈਂਬਰ ਸੀਮਾ ਮਲਹੋਤਰਾ ਬਰਤਾਨਵੀ ਸੰਸਦ ਦੀ ਖ਼ਜ਼ਾਨਾ ਚੋਣ ਕਮੇਟੀ ਦੀ ਮੈਂਬਰ ਚੁਣੀ ਗਈ ਅਗਲੀ ਖ਼ਬਰ ਗਾਰਡਨ ਸਿਟੀ ਧਰੌੜ ਵਾਸੀਆਂ ਨੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
Ad Position 24