ਦੁਸਹਿਰਾ ਕਮੇਟੀ ਮਨਸੂਰਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ 20 ਨੂੰ
ਜੋਧਾਂ, 12 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਦੁਸਹਿਰਾ ਕਮੇਟੀ ਅਤੇ ਗਰਾਮ ਪੰਚਾਇਤ ਮਨਸੂਰਾਂ ਵਲੋਂ ਐੱਨ. ਆਰ.
ਜੋਧਾਂ, 12 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਦੁਸਹਿਰਾ ਕਮੇਟੀ ਅਤੇ ਗਰਾਮ ਪੰਚਾਇਤ ਮਨਸੂਰਾਂ ਵਲੋਂ ਐੱਨ. ਆਰ. ਆਈ., ਇਲਾਕਾ ਨਿਵਾਸੀ ਅਤੇ ਨਗਰ ਦੇ ਸਹਿਯੋਗ ਨਾਲ ਦੁਸਹਿਰਾ ਮੇਲਾ ਤੇ ਲੋੜਵੰਦ ਲੜਕੀਆਂ ਦੇ ਵਿਆਹ ਤੇ ਸੱਭਿਆਚਾਰਕ ਸਮਾਗਮ ਮਿਤੀ 19 ਤੇ 20 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਪ੍ਰਾਚੀਨ ਸ਼ਿਵ ਮੰਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸਾਬਕਾ ਸਰਪੰਚ ਓਮ ਪ੍ਰਕਾਸ਼ ਮਨਸੂਰਾਂ ਅਤੇ ਮੰਗਤ ਰਾਏ ਨੇ ਦੱਸਿਆ ਕਿ ਪਹਿਲੇ ਦਿਨ 19 ਅਕਤੂਬਰ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਇਸ ਦਿਨ ਗਾਇਕ ਪੰਮਾ ਡੂਮੇਵਾਲ ਤੇ ਗੁਰਵੀਰ ਸੰਧੂ ਬੀਬੀ ਅਮਨ ਵਿਰਕ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਦੂਜੇ ਦਿਨ 20 ਅਕਤੂਬਰ ਨੂੰ ਦੁਸਹਿਰੇ ਦੀਆਂ ਝਾਕੀਆਂ ਵਿਸ਼ੇਸ਼ ਆਕਰਸ਼ਣ ਹੋਣਗੀਆਂ ਤੇ ਸਾਮ ਨੂੰ ਗਾਇਕ ਆਤਮਾ ਸਿੰਘ-ਐੱਸ ਕੌਰ, ਗਾਇਕ ਰਾਣਾ ਚੰਡੀਗੜ੍ਹੀਆਂ-ਜੱਸ ਬੜੈਚ ਆਦਿ ਗਾਇਕ ਸੱਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਕਰਨਗੇ। ਇਸ ਮੌਕੇ ਦੁਸਹਿਰਾ ਕਮੇਟੀ ਤੇ ਗਰਾਮ ਪੰਚਾਇਤ ਮਨਸੂਰਾਂ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।