12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਵਲੋਂ ਪੰਜਾਬ ’ਚ ਨਵੀਂ ਸਹਿਕਾਰੀ ਕਰਜ਼ਾ ਨੀਤੀ ਦਾ ਸਖ਼ਤ ਵਿਰੋਧ

ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵਲੋਂ ਪੰਜਾਬ ਵਿਚ ਨਵੀਂ ਸਹਿਕਾਰੀ ਕਰਜ਼ਾ ਨੀਤੀ ਦਾ ਸਖ਼ਤ ਵਿਰੋਧ ਹੋ ਰਿਹਾ। ਨਵੀਂ ਨੀਤੀ ਦੇ ਮੁੱਖ ਬਦਲਾਅ ’ਤੇ ਵਿਚਾਰ ਲਈ ਯੂਨੀਅਨ ਵਲੋਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਕੱਤਰ ਜਸਦੇਵ ਸਿੰਘ ਲਲਤੋਂ, ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਕੁਲਦੀਪ ਸਿੰਘ ਸਵੱਦੀ, ਨਿਰਭੈ ਸਿੰਘ ਤਲਵੰਡੀ ਸਖ਼ਤ ਇਤਰਾਜ਼ ਪ੍ਰਗਟਾਇਆ।

Ad Position 21
No active advertisement
ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਕਾਰਕੁੰਨ ਨਵੀਂ ਸਹਿਕਾਰੀ ਕਰਜ਼ਾ ਨੀਤੀ ਦੇ ਵਿਰੋਧ ਵਿਚ ਮੀਟਿੰਗ ਸਮੇਂ। ਤਸਵੀਰ: ਕ੍ਰਿਪਾਲ ਹੰਬੜਾਂ 13-10-2026
ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਵਲੋਂ ਪੰਜਾਬ ਵਿਚ ਨਵੀਂ ਸਹਿਕਾਰੀ ਕਰਜ਼ਾ ਨੀਤੀ ਦਾ ਸਖ਼ਤ ਵਿਰੋਧ ਹੋ ਰਿਹਾ। ਨਵੀਂ ਨੀਤੀ ਦੇ ਮੁੱਖ ਬਦਲਾਅ ’ਤੇ ਵਿਚਾਰ ਲਈ ਯੂਨੀਅਨ ਵਲੋਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਕੱਤਰ ਜਸਦੇਵ ਸਿੰਘ ਲਲਤੋਂ, ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਜਸਵੰਤ ਸਿੰਘ ਮਾਨ, ਕੁਲਦੀਪ ਸਿੰਘ ਸਵੱਦੀ, ਨਿਰਭੈ ਸਿੰਘ ਤਲਵੰਡੀ ਸਖ਼ਤ ਇਤਰਾਜ਼ ਪ੍ਰਗਟਾਇਆ। ਜਸਦੇਵ ਸਿੰਘ ਲਲਤੋਂ ਸਹਿਕਾਰੀ ਕਰਜ਼ਾ ਨੀਤੀ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਦੱਸਿਆ ਕਿ ਹੁਣ ਛੋਟੇ ਕਿਸਾਨਾਂ ਦੀ 3000 ਰੁਪਏ ਹਿੱਸੇਦਾਰੀ ਵਧਾ ਕੇ 6 ਹਜ਼ਾਰ ਅਤੇ ਵੱਡੇ ਕਿਸਾਨਾਂ ਲਈ 9 ਹਜ਼ਾਰ ਕਰ ਦੇਣਾ ਛੋਟੇ ਅਤੇ ਮੱਧ ਵਰਗੀ ਕਿਸਾਨਾਂ ’ਤੇ ਵੱਡਾ ਬੋਝ ਹੈ। ਉਨ੍ਹਾਂ ਦੱਸਿਆ ਕਿ 2 ਲੱਖ ਰੁਪਏ ਦੇ ਕਰਜ਼ੇ (ਲਿਮਟ) ਲਈ ਹੁਣ ਫਰਦ ’ਤੇ ਲਾਲ ਐਂਟਰੀ ਭਾਵ ਜ਼ਮੀਨ ਸਹਿਕਾਰੀ ਬੈਂਕ ਜਾਂ ਸਭਾ ਕੋਲ ਗਿਰਵੀ ਹੋਵੇਗੀ। ਵੱਧ ਰਕਮ ’ਤੇ 11 ਫੀਸਦੀ ਵਿਆਜ਼ ਨਿੱਜੀ ਬੈਂਕਾਂ ਨੂੰ ਵੀ ਮਾਤ ਪਾ ਗਿਆ, ਅਜਿਹੇ ਵਿਚ ਵੀ ਭਗਵੰਤ ਮਾਨ ਕਿਸਾਨ ਹਿਤੈਸ਼ੀ ਹੋਣ ਦਾ ਢੰਡੋਰਾ ਪਿੱਟ ਰਿਹਾ। ਉਨ੍ਹਾਂ ਕਿਹਾ ਕਿ ਜਿਵੇਂ ਹੁਣ ਧਰਤੀ ਹੇਠ ਮਿੱਤਰ ਕੀੜੇ ਫ਼ਸਲਾਂ ਨੂੰ ਖਾਣ ਲੱਗ ਪਏ, ਉਸੇ ਤਰਜ਼ ’ਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਕਿਸਾਨਾਂ ਨੂੰ ਖਾਣ ਲੱਗ ਪਈ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਵਲੋਂ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਆਰਥਿਕ ਮੰਦਹਾਲੀ ਅਤੇ ਕੁਦਰਤੀ ਆਫ਼ਤਾਂ ਵਿਚ ਘਿਰੇ ਕਿਸਾਨਾਂ ਨੂੰ ਹੋਰ ਸਜ਼ਾ ਨਾ ਦਿੱਤੀ ਜਾਵੇ। ਉਨ੍ਹਾਂ ਤਾੜਨਾ ਕੀਤੀ ਕਿ ਪੰਜਾਬ ਸਰਕਾਰ ਨੇ ਨਵੀਂ ਸਹਿਕਾਰੀ ਕਰਜ਼ਾ ਨੀਤੀ ਨੂੰੰ ਤੁਰੰਤ ਵਾਪਿਸ ਨਾ ਲਿਆ ਤਾਂ ਕਿਸਾਨ-ਮਜ਼ਦੂਰ ਅੰਦੋਲਨ ਸ਼ੁਰੂ ਹੋਵੇਗਾ। ਅਮਰੀਕ ਸਿੰਘ ਤਲਵੰਡੀ ਸਭਾਵਾਂ ਰਾਹੀਂ ਨਵੇਂ ਨਿਯਮਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੇ ਜਿਥੇ ਕਿਸਾਨ ਲਈ ਵਿਆਜ਼ ਦਰ ਅਤੇ ਸ਼ਰਤਾਂ ਸਖ਼ਤ ਕਰ ਦਿੱਤੀਆਂ ਉਥੇ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦਾ ਸੰਚਾਲਨ ਮੁਨਾਫਾ 2 ਫੀਸਦੀ ਤੋਂ ਘਟਾ ਕੇ 0.5 ਕਰ ਦਿੱਤਾ, ਇਹ ਵੀ ਆਲੋਚਨਾ ਦਾ ਵਿਸ਼ਾ ਹੈ, ਕਿਉਂਮਿ ਸਹਿਕਾਰੀ ਸਭਾਵਾਂ ਦੇ ਰੋਜ਼ਾਨਾ ਖਰਚਿਆਂ ’ਤੇ ਸੰਕਟ ਬਣ ਜਾਵੇਗਾ। ਪੰਜਾਬ ਵਿਚ ਨਵੀਂ ਸਹਿਕਾਰੀ ਕਰਜ਼ਾ ਨੀਤੀ ਦੇ ਵਿਰੋਧ ’ਚ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਮੀਟਿੰਗ ਵਿਚ ਹਰਪਾਲ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਮਲਕੀਤ ਸਿੰਘ ਤਲਵੰਡੀ, ਅਮਰਜੀਤ ਸਿੰਘ ਖੰਜਰਵਾਲ , ਗੁਰਦੇਵ ਸਿੰਘ ਢੱਟ, ਮੋਦਨ ਸਿੰਘ ਕੁਲਾਰ, ਲਛਮਣ ਸਿੰਘ ਸਿੱਧਵਾਂ, ਗੁਰਬਖਸ਼ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ, ਕਰਨੈਲ ਸਿੰਘ ਤਲਵੰਡੀ, ਹਰਚੰਦ ਸਿੰਘ ਮੰਡਿਆਣੀ, ਸਰਵਿੰਦਰ ਸਿੰਘ ਸੁਧਾਰ, ਭੁਪਿੰਦਰ ਸਿੰਘ ਕੁਲਾਰ, ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਸਿੱਧ ਗਾਇਕ ਤੇ ਗੀਤਕਾਰ ਬਲਵੀਰ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਦਾ ਦਿਹਾਂਤ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ/ ਮਿਡਲ ਸਕੂਲ ਟੋਰੋਵਾਲ ਵਿਖੇ ਮੈਗਾ ਪੀ. ਟੀ. ਐਮ. ਹੋਈ
Ad Position 24