12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਕਿਸਾਨਾਂ ਵਲੋਂ ਜੰਮੂ ਕਟੜਾ ਹਾਈਵੇ ਦੇ ਨਿਰਮਾਣ ਦੇ ਕੰਮ ਬੰਦ ਕਰਵਾ ਕੇ ਭੱਠਾਧੂਹਾ ’ਚ ਐੱਨ.ਐੱਚ.ਆਈ. ਵਿਰੁੱਧ ਧਰਨਾ

ਹੰਬੜਾਂ, 12 ਅਕਤੂਬਰ (ਮੇਜਰ ਹੰਬੜਾਂ)- ਪਿੰਡ ਭੱਠਾਧੂਹਾ, ਵਲੀਪੁਰ ਕਲਾਂ, ਘਮਣੇਵਾਲ ਅਤੇ ਮਾਣੀਏਵਾਲ ਦੇ ਕਿਸਾਨਾਂ ਨੇ ਐੱਨ. ਐੱਚ.

Ad Position 21
No active advertisement
ਕਿਸਾਨਾਂ ਵਲੋਂ ਜੰਮੂ ਕਟੜਾ ਦੇ ਚੱਲ ਰਹੇ ਭਰਤ ਪਾਉਣ ਦੇ ਨਿਰਮਾਣ ਬੰਦ ਕਰਵਾਏ ਜਾਣ ਸਮੇਂ ਘੇਰੇ ਟਿੱਪਰ ਖੜ੍ਹੇ ਦਿਖਾਈ ਦੇ ਰਹੇ ਹਨ। ਤਸਵੀਰ: ਮੇਜਰ ਹੰਬੜਾਂ 13-10-2026
ਹੰਬੜਾਂ, 12 ਅਕਤੂਬਰ (ਮੇਜਰ ਹੰਬੜਾਂ)- ਪਿੰਡ ਭੱਠਾਧੂਹਾ, ਵਲੀਪੁਰ ਕਲਾਂ, ਘਮਣੇਵਾਲ ਅਤੇ ਮਾਣੀਏਵਾਲ ਦੇ ਕਿਸਾਨਾਂ ਨੇ ਐੱਨ.ਐੱਚ.ਏ.ਆਈ ਦੀ ਧੱਕੇਸ਼ਾਹੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਦਿੱਲੀ-ਜੰਮੂ-ਕਟੜਾ ਹਾਈਵੇ ਦੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਵਾ ਦਿੱਤਾ ਗਿਆ। ਕਿਸਾਨਾਂ ਵੱਲੋਂ ਪਿੰਡ ਭੱਠਾਧੂਹਾ ਵਿਖੇ ਵੱਡਾ ਇਕੱਠ ਕਰਕੇ ਹਾਈਵੇ ਦੀ ਉਸਾਰੀ ਲਈ ਚੱਲ ਰਹੇ ਟਿੱਪਰਾਂ ਰਾਹੀਂ ਮਿੱਟੀ ਪਾਉਣ ਦੇ ਕੰਮ ਨੂੰ ਰੋਕ ਦਿੱਤਾ ਗਿਆ ਤੇ ਕਿਸਾਨਾਂ ਨੇ ਸਰਕਾਰ ਸਮੇਤ ਹਾਈਵੇਅ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ , ਉਦੋਂ ਤੱਕ ਹਾਈਵੇ ਦੇ ਨਿਰਮਾਣ ਕਾਰਜ ਸ਼ੁਰੂ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਅਗਾਂਹਵਧੂ ਕਿਸਾਨ ਜਗਤਾਰ ਸਿੰਘ ਕੈਲੇ, ਗੁਰਮੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਖਹਿਰਾ, ਜਗਜੀਵਨ ਸਿੰਘ ਝੱਜ, ਗੁਰਦੀਪ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ ਭੰਗੂ ਸਮੇਤ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਐਵਾਰਡ ਐੱਸ.ਡੀ.ਐੱਮ ਜਗਰਾਉਂ ਦੇ ਪੱਧਰ ’ਤੇ 92 ਲੱਖ ਰੁਪਏ ਤੈਅ ਕੀਤਾ ਗਿਆ ਸੀ ਅਤੇ ਕਿਸਾਨਾਂ ਨੂੰ ਇਸ ਦੀਆਂ ਅਦਾਇਗੀਆਂ ਵੀ ਹੋ ਚੁੱਕੀਆਂ ਸਨ, ਪਰ ਕਿਸਾਨਾਂ ਅਨੁਸਾਰ ਦਿੱਲੀ-ਜੰਮੂ-ਕਟੜਾ ਹਾਈਵੇ ਨਾਲ ਸਬੰਧਿਤ ਪ੍ਰਾਜੈਕਟ ਡਾਇਰੈਕਟਰ (ਪੀ.ਡੀ.) ਵਲੋਂ ਇਸ ਐਵਾਰਡ ਨੂੰ ਚੁਣੌਤੀ ਦੇ ਦਿੱਤੀ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਇਸ ਮਾਮਲੇ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਐੱਨ.ਐੱਚ.ਏ.ਆਈ ਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਉਨ੍ਹਾਂ ਦੀਆਂ ਜ਼ਮੀਨਾਂ ਘੱਟ ਮੁਆਵਜ਼ੇ ’ਤੇ ਐਕਵਾਇਰ ਕਰ ਲਈਆਂ ਗਈਆਂ, ਜਦਕਿ ਦੂਜੇ ਪਾਸੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਅਤੇ ਕਾਨੂੰਨੀ ਖ਼ਰਚੇ ਵੀ ਝੱਲਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਅਦਾਲਤੀ ਹੁਕਮਾਂ ਅਨੁਸਾਰ ਅਖ਼ਬਾਰਾਂ ਵਿਚ ਕਿਸਾਨਾਂ ਨੂੰ ਜਨਤਕ ਨੋਟਿਸ ਦੇਣ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦੀ ਮੁੱਖ ਮੰਗ ਹੈ ਕਿ ਪੀਡੀ ਵੱਲੋਂ ਆਰਬਿਟਰੇਸ਼ਨ ਦੇ ਫ਼ੈਸਲੇ ਅਤੇ ਮੁਆਵਜ਼ੇ ਸਬੰਧੀ ਦਾਇਰ ਕੀਤੇ ਗਏ ਕੇਸ ਵਾਪਸ ਲਏ ਜਾਣ। ਇਸ ਤੋਂ ਇਲਾਵਾ, ਹਾਈਵੇ ਦੀ ਉਸਾਰੀ ਕਾਰਨ ਦੋ ਹਿੱਸਿਆਂ ਵਿੱਚ ਵੰਡੀਆਂ ਗਈਆਂ ਜ਼ਮੀਨਾਂ ਦਾ ਬਣਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਆਰਬਿਟਰੇਸ਼ਨ ਦੇ ਫ਼ੈਸਲੇ ਤੋਂ ਬਾਅਦ ਵੀ ਉਨ੍ਹਾਂ ਨੂੰ ਬਣਦੀ ਰਕਮ ਨਹੀਂ ਮਿਲ ਰਹੀ। ਕਿਸਾਨਾਂ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਅਤੇ ਕੇਸ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਹਾਈਵੇ ਦਾ ਨਿਰਮਾਣ ਕਾਰਜ ਬੰਦ ਰਹੇਗਾ। ਇਸ ਦੌਰਾਨ ਨਾਇਬ ਤਹਿਸੀਲਦਾਰ ਸਿੱਧਵਾਂ ਬੇਟ ਅਤੇ ਐੱਨ.ਐੱਚ.ਏ.ਆਈ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਹਾਲਾਂਕਿ, ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਨਿਰਮਾਣ ਕਾਰਜ ਚਾਲੂ ਕਰਨ ਤੋਂ ਕੋਰਾ ਇਨਕਾਰ ਕਰ ਦਿੱਤਾ। ਇਸ ਮੌਕੇ ਹਰਦੀਪ ਸਿੰਘ ਭੰਗੂ, ਕਿਸਾਨ ਜਗਜੀਤ ਸਿੰਘ ਭੱਠਾਧੂਹਾ, ਸੁਖਦੇਵ ਸਿੰਘ ਘਮਣੇਵਾਲ, ਰਣਜੀਤ ਸਿੰਘ ਨਾਨੂੰ, ਪ੍ਰਧਾਨ ਕੁਲਵੰਤ ਸਿੰਘ, ਕੈਪਟਨ ਅਮਰਜੀਤ ਸਿੰਘ ਘਮਣੇਵਾਲ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਪੰਚਾਇਤ ਮੈਂਬਰ ਭਗਵੰਤ ਸਿੰਘ ਹਾਂਸ, ਨੰਬਰਦਾਰ ਜਸਵਿੰਦਰ ਸਿੰਘ ਹਾਂਸ, ਜੱਸਾ ਹੰਬੜਾਂ, ਨੰਦ ਸਿੰਘ ਹਾਂਸ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰਾ ਕਮੇਟੀ ਮਨਸੂਰਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ 20 ਨੂੰ ਅਗਲੀ ਖ਼ਬਰ ਪ੍ਰਸਿੱਧ ਗਾਇਕ ਤੇ ਗੀਤਕਾਰ ਬਲਵੀਰ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਦਾ ਦਿਹਾਂਤ
Ad Position 24