ਪ੍ਰਸਿੱਧ ਗਾਇਕ ਤੇ ਗੀਤਕਾਰ ਬਲਵੀਰ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਦਾ ਦਿਹਾਂਤ
ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪ੍ਰਸਿੱਧ ਗਾਇਕ ਤੇ ਗੀਤਕਾਰ ਬਲਵੀਰ ਬੋਪਾਰਾਏ ਤੇ ਜਗਤਾਰ ਸਿੰਘ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਪਤਨੀ ਸਵ: ਮੇਜਰ ਸਿੰਘ ਦਾ ਦਿਹਾਂਤ ਹੋ ਗਿਆ ਹੈ । ਉਨਾਂ ਦਾ ਅੰਤਿਮ ਸੰਸਕਾਰ ਪਿੰਡ ਬੋਪਾਰਾਏ ਕਲਾਂ ਨੇੜੇ ਮੁੱਲਾਂਪੁਰ ( ਲੁਧਿਆਣਾ) ਵਿਖੇ ਅੱਜ 13 ਅਕਤੂਬਰ ਨੂੰ 12 ਵਜੇ ਪਿੰਡ ਬੋਪਾਰਾਏ ਕਲਾਂ ਨੇੜੇ ਮੁੱਲਾਂਪੁਰ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ।
ਮੁੱਲਾਂਪੁਰ-ਦਾਖਾ, 12 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪ੍ਰਸਿੱਧ ਗਾਇਕ ਤੇ ਗੀਤਕਾਰ ਬਲਵੀਰ ਬੋਪਾਰਾਏ ਤੇ ਜਗਤਾਰ ਸਿੰਘ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਪਤਨੀ ਸਵ: ਮੇਜਰ ਸਿੰਘ ਦਾ ਦਿਹਾਂਤ ਹੋ ਗਿਆ ਹੈ । ਉਨਾਂ ਦਾ ਅੰਤਿਮ ਸੰਸਕਾਰ ਪਿੰਡ ਬੋਪਾਰਾਏ ਕਲਾਂ ਨੇੜੇ ਮੁੱਲਾਂਪੁਰ ( ਲੁਧਿਆਣਾ) ਵਿਖੇ ਅੱਜ 13 ਅਕਤੂਬਰ ਨੂੰ 12 ਵਜੇ ਪਿੰਡ ਬੋਪਾਰਾਏ ਕਲਾਂ ਨੇੜੇ ਮੁੱਲਾਂਪੁਰ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਨਿਰਮਾਤਾ ਨਿਰਦੇਸ਼ਕ ਸੁਰਜੀਤ ਸਿੰਘ ਲਵਲੀ ਨੇ ਦੱਸਿਆ ਕਿ ਗਾਇਕ ਬਲਬੀਰ ਬੋਪਾਰਾਏ ਅੱਜ ਰਾਤ ਨੂੰ ਕੈਨੇਡਾ ਤੋਂ ਵਾਪਿਸ ਆ ਜਾਣਗੇ । ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਗਾਇਕ ਕਲਾਕਾਰਾਂ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।