13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਲਾਇਨਜ਼ ਕਲੱਬ ਵਲੋਂ ਸਵ: ਸਤਪਾਲ ਗਰੇਵਾਲ ਦੀ ਯਾਦ ’ਚ ਸਕੂਲ ਦੇ 365 ਬੱਚਿਆਂ ਦੀ ਜਾਂਚ ਤੇ ਸਟੇਸ਼ਨਰੀ ਵੰਡੀ

ਜਗਰਾਉਂ, 12 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨਜ਼ ਕਲੱਬ ਜਗਰਾਉਂ ਵਲੋਂ ਕਲੱਬ ਦੇ ਸਾਬਕਾ ਪ੍ਰਧਾਨ ਐੱਮ. ਜੇ.

Ad Position 21
No active advertisement
ਅਜੀਤ ਡੈਸਕ 13-10-2026
ਜਗਰਾਉਂ, 12 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਲਾਇਨਜ਼ ਕਲੱਬ ਜਗਰਾਉਂ ਵਲੋਂ ਕਲੱਬ ਦੇ ਸਾਬਕਾ ਪ੍ਰਧਾਨ ਐੱਮ. ਜੇ. ਐੱਫ ਲਾਇਨ ਸਤਪਾਲ ਸਿੰਘ ਗਰੇਵਾਲ ਦੀ ਨਿੱਘੀ ਯਾਦ ’ਚ ਸਰਕਾਰੀ ਐਲੀਮੈਂਟਰੀ ਪ੍ਰਾਇਮਰੀ ਸਕੂਲ ਅਗਵਾੜ ਗੁੱਜ਼ਰਾਂ ਵਿਖੇ ਬੱਚਿਆਂ ਲਈ ਮੈਡੀਕਲ ਜਾਂਚ ਦਾ ਕੈਂਪ ਲਗਾਇਆ। ਇਸ ਦੌਰਾਨ ਬੱਚਿਆਂ ਨੂੰ ਸਟੇਸ਼ਨਰੀ ਤੇ ਖਾਣ-ਪੀਣ ਦਾ ਸਮਾਨ ਵੀ ਵੰਡਿਆ। ਕੈਂਪ ਦਾ ਉਦਘਾਟਨ ਕਲੱਬ ਪ੍ਰਧਾਨ ਅੰਮ੍ਰਿਤ ਸਿੰਘ ਥਿੰਦ ਤੇ ਕਰਮਜੀਤ ਕੌਰ ਗਰੇਵਾਲ ਨੇ ਕੀਤਾ।ਕਲੱਬ ਸਕੱਤਰ ਚਰਨਜੀਤ ਸਿੰਘ ਢਿੱਲੋਂ ਨੇ ਕਲੱਬ ਦੇ ਵਿਛੜੇ ਸੀਨੀਅਰ ਮੈਂਬਰ ਸਵ.ਲਾਇਨ ਸਤਪਾਲ ਸਿੰਘ ਗਰੇਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਲੱਬ ਰਾਹੀਂ ਕੀਤੇ ਸਮਾਜ ਸੇਵੀ ਕੰਮਾਂ ਦਾ ਲੇਖਾ-ਜੋਖਾ ਕੀਤਾ। ਸਕੂਲ ਦੇ ਕਰੀਬ 365 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਡਾ. ਗੁਰਪ੍ਰੀਤ ਸਿੰਘ ਤੇ ਡਾ. ਪੁਨੀਤ ਸ਼ਰਮਾ ਨੇ ਕੀਤੀ। ਉਨ੍ਹਾਂ ਕੁਝ ਬੱਚਿਆਂ ਦੀਆਂ ਨਿਗਾ ਵਾਲੀਆਂ ਐਨਕਾਂ ਬਣਾਉਣ ਲਈ ਕਲੱਬ ਨੂੰ ਨੰਬਰ ਤੇ ਨਾਵਾਂ ਦੀ ਲਿਸਟ ਸੌਂਪੀ। ਮੈਡੀਸਨ ਮਾਹਿਰ ਡਾ: ਆਤਿਸ਼ ਨੇ ਬੱਚਿਆਂ ਦੀ ਸਿਹਤ ਜਾਂਚ ਦੌਰਾਨ ਉਨ੍ਹਾਂ ਨੂੰ ਸਰਦੀ ਜੁਕਾਮ, ਬੁਖਾਰ ਤੇ ਸਰੀਰਕ ਤਾਕਤ ਵਾਲੀਆਂ ਦਵਾਈਆਂ ਦੀ ਵੰਡ ਕੀਤੀ। ਦੰਦਾਂ ਦੇ ਮਾਹਿਰ ਡਾ. ਵਿਨੋਦ ਵਰਮਾ ਤੇ ਡਾ. ਪ੍ਰਸੰਨਜੀਤ ਸਿੰਘ ਸਰਜ਼ਨ ਨੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਤੇ ਸਾਰੇ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਦੇ ਨੁੱਕਤੇ ਦੱਸੇ ਤੇ ਟੁੱਥ ਪੇਸਟ, ਬੁਰਸ਼ ਵੰਡੇ ਗਏ। ਸਕੂਲ ਅਧਿਆਪਕ ਹਰਵਿੰਦਰ ਸਿੰਘ ਸੈਂਟਰ ਹੈੱਡ ਟੀਚਰ, ਉਪਮਾ ਸੂਦ ਤੇ ਹਰਪ੍ਰੀਤ ਕੌਰ ਨੇ ਕਲੱਬ ਵਲੋਂ ਲਾਇਨ ਸਤਪਾਲ ਸਿੰਘ ਗਰੇਵਾਲ ਦੀ ਯਾਦ ’ਚ ਲਗਾਏ ਵਿਸ਼ਾਲ ਪ੍ਰਾਜੈਕਟ ਦੀ ਸ਼ਲਾਘਾ ਕੀਤੀ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਕਲੱਬ ਵਲੋਂ ਪ੍ਰਾਜੈਕਟ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ। ਕਲੱਬ ਨੇ ਲਾਇਨ ਸਤਪਾਲ ਗਰੇਵਾਲ ਦੀ ਪਤਨੀ ਕਰਮਜੀਤ ਕੌਰ, ਪੁੱਤਰ ਤੇਜ਼ਵੀਰ ਸਿੰਘ, ਬੇਟੀ ਰਾਜਵੀਰ ਕੌਰ ਵਿਰਕ ਤੇ ਅਮਰ ਸਾਊਦ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਐੱਸ.ਪੀ. ਸਿੰਘ ਢਿੱਲੋਂ, ਪ੍ਰੀਤਮ ਸਿੰਘ ਰੀਹਲ, ਬੀਰਿੰਦਰ ਸਿੰਘ ਗਿੱਲ, ਹਰਵਿੰਦਰ ਸਿੰਘ ਚਾਵਲਾ, ਅਧਿਆਪਕਾ ਲਲਿਤਾ ਕੁਮਾਰੀ, ਸੰਜਨਾ ਰਾਣੀ, ਰਾਜਵਿੰਦਰ ਕੌਰ, ਪਾਇਲ, ਮਨਪ੍ਰੀਤ ਕੌਰ, ਸੰਦੀਪ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦਾ 12 ਦਿਨਾਂ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ -ਮਾਮਲਾ ਸੀ. ਜੇ. ਪੀ. ਅੰਦੋਲਨ- ਚੋਣਵੇਂ ਸਿੱਖਾਂ ਵਲੋਂ ਮੀਰੀ ਪੀਰੀ ਸਿਧਾਂਤ ਦੇ ਉਲਟ ਆਰ. ਐੱਸ. ਐੱਸ. ਦੀ ਤਰਫਦਾਰੀ ਮੰਦਭ...
Ad Position 24