ਪਿੰਡ ਦੇਤਵਾਲ ਵਿਖੇ ਵਜ਼ਨੀ ਕਬੱਡੀ ਮੁਕਾਬਲੇ 11 ਨੂੰ-ਰਿੰਪਾ ਆਹਲੂਵਾਲੀਆ
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ’ਚ ਪਿੰਡ ਦੇਤਵਾਲ (ਲੁਧਿ:) ਨੌਜਵਾਨ ਕਲੱਬ ਵਲੋਂ ਸਮੂਹ ਨਗਰ ਅਤੇ ਐੱਨ. ਆਰ.
ਮੁੱਲਾਂਪੁਰ-ਦਾਖਾ, 3 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ’ਚ ਪਿੰਡ ਦੇਤਵਾਲ (ਲੁਧਿ:) ਨੌਜਵਾਨ ਕਲੱਬ ਵਲੋਂ ਸਮੂਹ ਨਗਰ ਅਤੇ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਪਿੰਡ ਵਾਰ ਵਜ਼ਨੀ ਕਬੱਡੀ ਮੁਕਾਬਲੇ ਐਤਵਾਰ 11 ਅਕਤੂਬਰ ਨੂੰ ਖੇਡ ਗਰਾਊਂਡ ਦੇਤਵਾਲ ਵਿਖੇ ਹੋਣਗੇ। ਕਬੱਡੀ ਟੂਰਨਾਮੈਂਟ ਦੇ ਪ੍ਰਬੰਧਕ ਅਮਰਪਾਲ ਸਿੰਘ ਸੇਖੋਂ, ਸਨੀ ਸੰਧੂ, ਸੁਖਪਾਲ ਸਿੰਘ ਆਹਲੂਵਾਲੀਆ, ਮਨਜਿੰਦਰ ਸਿੰਘ ਕੈਨੇਡਾ, ਤਰਨ ਵਾਲੀਆ ਅਨੁਸਾਰ ਦੇਤਵਾਲ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਸੁਖਜਿੰਦਰ ਸਿੰਘ ਰਿੰਪਾ ਆਹਲੂਵਾਲੀਆ ਵਲੋਂ ਕੀਤਾ ਜਾਵੇਗਾ। ਵਜ਼ਨੀ ਕਬੱਡੀ 80 ਕਿਲੋ ਭਾਰ ਮੁਕਾਬਲੇ ਵਾਲੀਆਂ ਟੀਮਾਂ ਵਿਚ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਰੇਡਰ-ਜਾਫੀ ਖੇਡਣਗੇਂ। ਕਬੱਡੀ ਟੂਰਨਾਮੈਂਟ ਪ੍ਰਬੰਧਕਾਂ ਵਲੋਂ ਮੁਕਾਬਲਾ ਜੇਤੂ ਟੀਮ ਨੂੰ ਯਾਦਗਾਰੀ ਕੱਪ 41 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਉਪ ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾ ਰਿਹਾ। ਟੂਰਨਾਮੈਂਟ ਦੇ ਸਰਵੋਤਮ ਜਾਫੀ-ਧਾਵੀ ਲਈ ਵੀ ਸਰਪ੍ਰਾਈਜ਼ ਇਨਾਮ ਰੱਖਿਆ ਗਿਆ ਹੈ। ਸਮੇਂ ਸਿਰ ਪਹੁੰਚ ਕੇ ਐਂਟਰ ਹੋਣ ਵਾਲੀਆਂ ਟੀਮਾਂ ਨੂੰ ਖਿਡਾਇਆ ਜਾਵੇਗਾ। ਵਜ਼ਨੀ ਕਬੱਡੀ 80 ਕਿਲੋ ਮੁਕਾਬਲੇ ਵਿਚ ਹਰ ਟੀਮ ਨੂੰ 2 ਖਿਡਾਰੀ ਬਾਹਰੋਂ ਪਾਉਣ ਦੀ ਖੁੱਲ੍ਹ ਹੋਵੇਗੀ। ਸੈਮੀਫਾਈਨਲ, ਫਾਈਨਲ ਮੁਕਾਬਲਿਆਂ ਬਾਅਦ ਇਨਾਮਾਂ ਦੀ ਵੰਡ ਮੌਕੇ ਦਰਸ਼ਕਾਂ ਲਈ ਗੀਤ-ਸੰਗੀਤ ਹੋਵੇਗਾ।