04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਵਿਧਾਨ ਸਭਾ ਹਲਕਾ ਜਗਰਾਉਂ ’ਚ ਖੁਸ਼ੀ ਦੀ ਲਹਿਰ

ਜਗਰਾਉਂ, 3 ਅਕਤੂਬਰ (ਗੁਰਦੀਪ ਸਿੰਘ ਮਲਕ)-ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਦਾ ਜਗਰਾਉਂ ਜਿਥੇ ਵਿੱਚ ਭਰਵਾਂ ਸਵਾਗਤ ਹੋ ਰਿਹਾ ਹੈ, ਉਥੇ ਟਕਸਾਲੀ ਕਾਂਗਰਸੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਛਾ ਚੁੱਕਾ ਹੈ। ਪਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ’ਤੇ ਜਗਰਾਉਂ ਵਿਚ ਕਾਂਗਰਸ ਦੇ ਸਮੀਕਰਨ ਵੀ ਇਕਦਮ ਬਦਲਦੇ ਜਾਪ ਰਹੇ ਹਨ।

Ad Position 21
No active advertisement
ਅਜੀਤ ਡੈਸਕ 04-10-2026
ਜਗਰਾਉਂ, 3 ਅਕਤੂਬਰ (ਗੁਰਦੀਪ ਸਿੰਘ ਮਲਕ)-ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਦਾ ਜਗਰਾਉਂ ਜਿਥੇ ਵਿੱਚ ਭਰਵਾਂ ਸਵਾਗਤ ਹੋ ਰਿਹਾ ਹੈ, ਉਥੇ ਟਕਸਾਲੀ ਕਾਂਗਰਸੀਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਛਾ ਚੁੱਕਾ ਹੈ। ਪਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ’ਤੇ ਜਗਰਾਉਂ ਵਿਚ ਕਾਂਗਰਸ ਦੇ ਸਮੀਕਰਨ ਵੀ ਇਕਦਮ ਬਦਲਦੇ ਜਾਪ ਰਹੇ ਹਨ। ਜਿਸ ਦਾ ਕਾਰਨ ਜਗਰਾਉਂ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਸੁਖਵਿੰਦਰ ਸਿੰਘ ਸਿੱਧੂ ਅਤੇ ਸੀਨੀਅਰ ਕਾਂਗਰਸ ਆਗੂ ਇੰਜੀਨੀਅਰ ਜਗਦੀਪ ਸਿੰਘ ਜਗਰਾਉਂ ਦੀ ਪਰਗਟ ਸਿੰਘ ਨਾਲ ਕਾਫੀ ਨੇੜਤਾ ਦਾ ਲਾਭ ਸੁਖਵਿੰਦਰ ਸਿੰਘ ਸਿੱਧੂ ਨੂੰ ਮਿਲ ਸਕਦਾ। ਪਰਗਟ ਸਿੰਘ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸੁਖਵਿੰਦਰ ਸਿੰਘ ਸਿੱਧੂ ਅਤੇ ਇੰਜੀਨੀਅਰ ਜਗਦੀਪ ਸਿੰਘ ਨੇ ਕਿਹਾ ਕਾਂਗਰਸ ਹਾਈ ਕਮਾਂਡ ਨੇ ਇਹ ਬਹੁਤ ਹੀ ਵਧੀਆ ਅਤੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹੁਣ ਕਾਂਗਰਸ ਵਿੱਚ ਧੜੇਬੰਦੀ ਮੁਕੰਮਲ ਖ਼ਤਮ ਹੋ ਜਾਵੇਗੀ ਉੱਥੇ ਘਰਾਂ ਵਿੱਚ ਨਿਰਾਸ਼ ਬੈਠੇ ਕਾਂਗਰਸੀ ਆਗੂਆਂ ਵਿੱਚ ਇੱਕਦਮ ਜੋਸ਼ ਭਰ ਚੁੱਕਾ ਹੈ। ਪ੍ਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਦਾ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਕਾਂਗਰਸ ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ, ਇੰਜੀਨੀਅਰ ਜਗਦੀਪ ਸਿੰਘ ਜਗਰਾਉਂ, ਸੁਖਵਿੰਦਰ ਸਿੰਘ ਸਿੱਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਰਵਿੰਦਰ ਪਾਲ ਰਾਜੂ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਮਹਿਲਾ ਕਾਂਗਰਸੀ ਆਗੂ ਕਰਮਜੀਤ ਕੌਰ ਬਰਸਾਲ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਨੀ ਗਰਗ, ਟਕਸਾਲੀ ਆਗੂ ਭਜਨ ਸਿੰਘ ਸਵੱਦੀ, ਸਰਪੰਚ ਜਗਜੀਤ ਸਿੰਘ ਕਾਉਂਕੇ, ਹਰਮਨ ਸਿੰਘ ਗਾਲਿਬ, ਚੇਅਰਮੈਨ ਇਕਬਾਲ ਸਿੰਘ ਮਲਕ, ਸਾਬਕਾ ਸਰਪੰਚ ਬਲਵੀਰ ਸਿੰਘ ਮਲਕ , ਗੁਰਜੀਤ ਸਿੰਘ ਗੀਟਾ, ਮਨਜੀਤ ਸਿੰਘ ਸੰਘੇੜਾ, ਰਾਜੂ ਚੀਮਨਾ , ਰਛਪਾਲ ਸਿੰਘ ਚੀਮਨਾ ਸਮੇਤ ਹਲਕੇ ਭਰ ਦੇ ਕਾਂਗਰਸ ਨੂੰ ਅੱਗੋਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ . ਰਣਜੀਤ ਨੇ ਏ ਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 60 ਸਾਲਾ ਮਹਿਲਾ ਦੇ ਬਦਲ... ਅਗਲੀ ਖ਼ਬਰ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਪੰਜਾਬ ਯੂਨੀਵਰਸਿਟੀ ਦਾ 67ਵਾਂ ਜ਼ੋਨਲ ਯੂਥ ਅਤੇ ਹੈਰੀਟੇਜ ਫੈਸਟੀਵਲ ਸ਼ਾਨੋ-ਸ਼ੌਕਤ...
Ad Position 24