04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਪੰਜਾਬ ਯੂਨੀਵਰਸਿਟੀ ਦਾ 67ਵਾਂ ਜ਼ੋਨਲ ਯੂਥ ਅਤੇ ਹੈਰੀਟੇਜ ਫੈਸਟੀਵਲ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਅਹਿਮਦਗੜ੍ਹ, 3 ਅਕਤੂਬਰ (ਰਵਿੰਦਰ ਪੁਰੀ)-ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਚਾਰ ਰੋਜ਼ਾ 67ਵਾਂ ਜ਼ੋਨਲ ਯੂਥ ਅਤੇ ਹੈਰੀਟੇਜ ਫੈਸਟੀਵਲ (ਮੋਗਾ-ਫਿਰੋਜ਼ਪੁਰ ਜ਼ੋਨ-3) ਅੱਜ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਵਾਰ ਇਸ ਫੈਸਟੀਵਲ ਦਾ ਮੁੱਖ ਵਿਸ਼ਾ ‘ਮੁਕਾਬਲੇ ਤੋਂ ਪਰ੍ਹੇ: ਸਿਰਜਣਾਤਮਕਤਾ ਅਤੇ ਇੱਕਜੁਟਤਾ ਦਾ ਜਸ਼ਨ’ ਰੱਖਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 04-10-2026
ਅਹਿਮਦਗੜ੍ਹ, 3 ਅਕਤੂਬਰ (ਰਵਿੰਦਰ ਪੁਰੀ)-ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਚਾਰ ਰੋਜ਼ਾ 67ਵਾਂ ਜ਼ੋਨਲ ਯੂਥ ਅਤੇ ਹੈਰੀਟੇਜ ਫੈਸਟੀਵਲ (ਮੋਗਾ-ਫਿਰੋਜ਼ਪੁਰ ਜ਼ੋਨ-3) ਅੱਜ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਵਾਰ ਇਸ ਫੈਸਟੀਵਲ ਦਾ ਮੁੱਖ ਵਿਸ਼ਾ ‘ਮੁਕਾਬਲੇ ਤੋਂ ਪਰ੍ਹੇ: ਸਿਰਜਣਾਤਮਕਤਾ ਅਤੇ ਇੱਕਜੁਟਤਾ ਦਾ ਜਸ਼ਨ’ ਰੱਖਿਆ ਗਿਆ ਹੈ। ਇਹ ਮੇਲਾ ਕਾਲਜ ਦੀ ਸਥਾਪਨਾ ਦੇ 60 ਸਾਲਾ ਦੇ ਸ਼ਾਨਦਾਰ ਸਫ਼ਰ ਦੇ ਨਾਲ ਸਵ: ਗੁਰਦਿਆਲ ਕੌਰ ਖੰਗੂੜਾ ਦੀ ਨਿੱਘੀ ਯਾਦ ਨੂੰ ਸਮਰਿਪਤ ਹੈ। ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਗਰੇਵਾਲ, ਪ੍ਰਧਾਨ ਜਸਬੀਰ ਸਿੰਘ (ਜੱਸੀ) ਖੰਗੂੜਾ, ਪੰਜਾਬ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਸੁਖਜਿੰਦਰ ਰਿਸ਼ੀ, ਕਾਲਜ ਦੇ ਪ੍ਰਿੰਸੀਪਲ ਤੇ ਕਨਵੀਨਰ ਡਾ. ਸੰਦੀਪ ਸਾਹਨੀ ਅਤੇ ਆਰਗੇਨਾਈਜ਼ਿੰਗ ਸੈਕਟਰੀ ਡਾ. ਸੁਰਿੰਦਰ ਮੋਹਨ ਦੀਪ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਫੈਸਟੀਵਲ ਵਿੱਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਚਾਰ ਸਥਾਨਾਂ ਉੱਤੇ ਮੁਕਾਬਲੇ ਕਰਵਾਏ ਗਏ। ਮੁੱਖ ਸਟੇਜ਼ ’ਤੇ ਸਵੇਰ ਦੇ ਸੈਸ਼ਨ ਵਿਚ ਸ਼ਬਦ ਅਤੇ ਭਜਨ ਦੇ ਗਾਇਨ ਮੁਕਾਬਲੇ ਹੋਏ, ਜਦੋਂ ਕਿ ਸ਼ਾਮ ਦੇ ਸੈਸ਼ਨ ਵਿੱਚ ਲੋਕ ਗੀਤਾਂ ਦੇ ਮੁਕਾਬਲਿਆਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਸੈਮੀਨਾਰ ਹਾਲ ਵਿੱਚ ਸਵੇਰੇ ਕੁਇਜ਼ ਦੇ ਸ਼ੁਰੂਆਤੀ ਦੌਰ (ਪ੍ਰੀਲਿਮਨਰੀ) ਅਤੇ ਸ਼ਾਮ ਨੂੰ ਫਾਈਨਲ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਹੋਈ। ਪੁਰਾਣੇ ਬਾਸਕਟਬਾਲ ਗਰਾਊਂਡ ਵਿੱਚ ਸਵੇਰ ਦੇ ਸੈਸ਼ਨ ਦੌਰਾਨ ਗੀਤ, ਗ਼ਜ਼ਲ, ਕਲਾਸੀਕਲ ਵੋਕਲ ਅਤੇ ਗਰੁੱਪ ਸੌਂਗ ਦੇ ਮੁਕਾਬਲੇ ਹੋਏ, ਜਿਨ੍ਹਾਂ ਵਿੱਚ ਨੌਜਵਾਨ ਕਲਾਕਾਰਾਂ ਨੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਿਆ। ਇਸ ਫੈਸਟੀਵਲ ਦਾ ਮੁੱਖ ਖਿੱਚ ਦਾ ਕੇਂਦਰ ਕਾਲਜ ਦਾ ਹੋਸਟਲ ਰਿਹਾ, ਜਿੱਥੇ ਪੰਜਾਬ ਦੇ ਅਮੀਰ ਅਤੇ ਪੁਰਾਤਨ ਵਿਰਸੇ ਨਾਲ ਸਬੰਧਿਤ ਹੈਰੀਟੇਜ ਆਰਟਸ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਭਾਗ ਵਿੱਚ ਗੁੱਡੀਆਂ-ਪਟੋਲੇ ਬਣਾਉਣ, ਛਿੱਕੂ ਬਣਾਉਣ, ਪਰਾਂਦਾ ਮੇਕਿੰਗ, ਨਾਲਾ ਮੇਕਿੰਗ ਅਤੇ ਟੋਕਰੀ ਬਣਾਉਣ ਵਰਗੀਆਂ ਰਵਾਇਤੀ ਕਲਾਵਾਂ ਦੇ ਮੁਕਾਬਲੇ ਹੋਏ। ਦੂਜੇ ਭਾਗ ਵਿੱਚ ਮਿੱਟੀ ਦੇ ਖਿਡੌਣੇ, ਖਿੱਦੋ ਮੇਕਿੰਗ, ਪੀੜ੍ਹੀ ਮੇਕਿੰਗ, ਰੱਸਾ ਵੱਟਣਾ ਅਤੇ ਇੰਨੂ ਬਣਾਉਣ ਦੇ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਪੰਜਾਬ ਦੇ ਅਲੋਪ ਹੋ ਰਹੇ ਸੱਭਿਆਚਾਰ ਨੂੰ ਦੁਬਾਰਾ ਜਿਉਂਦਾ ਕਰ ਦਿੱਤਾ। ਇਸ 67ਵੇਂ ਜ਼ੋਨਲ ਫੈਸਟੀਵਲ ਵਿੱਚ ਇਲਾਕੇ ਦੇ ਨਾਮਵਰ ਕਾਲਜਾਂ ਜਿਵੇਂ ਕਿ ਅਰਜਨ ਦਾਸ ਕਾਲਜ (ਧਰਮਕੋਟ), ਬਾਬਾ ਕੁੰਦਨ ਸਿੰਘ ਮੈਮੋਰੀਅਲ ਕਾਲਜ, ਡੀ.ਏ.ਵੀ. ਕਾਲਜ (ਫ਼ਿਰੋਜ਼ਪੁਰ), ਜੀ.ਜੀ.ਐਸ. ਖਾਲਸਾ ਕਾਲਜ (ਕਮਾਲਪੁਰਾ), ਜੀ.ਐਚ.ਜੀ. ਇੰਸਟੀਚਿਊਟ (ਸਿੱਧਵਾਂ ਖੁਰਦ), ਗੁਰੂ ਨਾਨਕ ਕਾਲਜ (ਮੋਗਾ) ਸਮੇਤ ਲਗਭਗ 38 ਤੋਂ ਵੱਧ ਕਾਲਜਾਂ ਦੇ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਪਹੁੰਚੇ ਹੋਏ ਹਨ। ਕਾਲਜ ਕੈਂਪਸ ਵਿੱਚ ਤਿਉਹਾਰ ਵਰਗਾ ਮਾਹੌਲ ਬਣਿਆ ਹੋਇਆ ਹੈ। ਪ੍ਰਬੰਧਕਾਂ ਅਨੁਸਾਰ ਅਗਲੇ ਦਿਨਾਂ ਵਿੱਚ ਵੱਖ-ਵੱਖ ਮੁਕਾਬਲੇ ਜਿਵੇਂ ਕਿ ਲੋਕ ਨਾਚ (ਗਿੱਧਾ, ਭੰਗੜਾ), ਨਾਟਕ, ਮਾਈਮ, ਰੰਗੋਲੀ, ਫੋਟੋਗ੍ਰਾਫੀ, ਫੁਲਕਾਰੀ ਅਤੇ ਬਾਗ ਦੀ ਕਢਾਈ ਵਰਗੇ ਰੋਚਕ ਮੁਕਾਬਲੇ ਦੇਖਣ ਨੂੰ ਮਿਲਣਗੇ। ਅੱਜ ਦੇ ਉਦਘਾਟਨੀ ਸਮਾਰੋਹ ਦੌਰਾਨ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਕਾਲਜ ਪ੍ਰਬੰਧਕਾਂ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਅੱਜ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਰਵੀਇੰਦਰ ਸਿੰਘ ਡੀਨ ਪੰਜਾਬ ਯੂਨੀਵਰਸਿਟੀ, ਪਰਮਵੀਰ ਸਿੰਘ ਗਰੇਵਾਲ, ਡਾਕਟਰ ਮੁਕੇਸ਼ ਕੁਮਾਰ ਅਰੋੜਾ, ਡਾਕਟਰ ਪਰਗਟ ਸਿੰਘ ਗਰਚਾ ,ਡਾਕਟਰ ਇੰਦਰਜੀਤ ਸਿੰਘ, ਪ੍ਰਿੰਸੀਪਲ ਕਿਰਨਦੀਪ ਕੌਰ ਲੁਧਿਆਣਾ, ਡਾਕਟਰ ਗੀਤਾ ਸ਼ਰਮਾ, ਡਾਕਟਰ ਪੂਨਮ ਡਾਕਟਰ ਬਲਜੀਤ ਸਿੰਘ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ’ਤੇ ਵਿਧਾਨ ਸਭਾ ਹਲਕਾ ਜਗਰਾਉਂ ’ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਰੋਬੋਥਾਨ 3.0 ਏ.ਆਈ., ਨਵੀਨਤਾ ਅਤੇ ਤਕਨਾਲੋਜੀ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24