ਸ਼੍ਰੋਮਣੀ ਅਕਾਲੀ ਦਲ (ਬ) ਵੀ ਬਾਕੀ ਪਾਰਟੀਆਂ ਵਾਂਗ ਦਿੱਲੀ ਦੀ ਪਾਰਟੀ ਬਣ ਕੇ ਰਹਿ ਗਈ-ਹਰਬੀਰ ਸਿੰਘ ਇਯਾਲੀ
ਪਿੰਡ ਜੰਡੀ ਦੇ ਪਾਰਟੀ ਆਗੂ ਅਜਮੇਰ ਸਿੰਘ ਖ਼ਾਲਸਾ ਦੇ ਗ੍ਰਹਿ ਵਿਖੇ ਵਰਕਰਾਂ ਨੂੰ ਛਪਾਰ ਕਾਨਫ਼ਰੰਸ ਵਿਚ ਪੁੱਜਣ ਦੀ ਕੀਤੀ ਅਪੀਲ
ਸਿੱਧਵਾਂ ਬੇਟ, 22 ਸਤੰੰਬਰ (ਜਸਵੰਤ ਸਿੰਘ ਸਲੇਮਪੁਰੀ)-ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਛੋਟੇ ਭਰਾ ਹਰਬੀਰ ਸਿੰਘ ਇਯਾਲੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸਿੱਧਵਾਂ ਬੇਟ ਵੱਲੋਂ ਅੱਜ ਬੇਟ ਇਲਾਕੇ ਦੇ ਵੱਖ-ਵੱਖ ਚੋਣਵੇਂ ਪਿੰਡਾਂ ਵਿਚ ਪਾਰਟੀ ਵੱਲੋਂ 26 ਸਤੰਬਰ ਨੂੰ ਮੇਲਾ ਛਪਾਰ ’ਤੇ ਕੀਤੀ ਜਾ ਰਹੀ ਕਾਨਫ਼ਰੰਸ ਸ਼ਮੂਲੀਅਤ ਕਰਨ ਲਈ ਕੀਤੀਆਂ ਜਾ ਰਹੀਆਂ ਭਰਵੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਲਾਗਲੇ ਪਿੰਡ ਜੰਡੀ ਦੇ ਸੀਨੀਅਰ ਪਾਰਟੀ ਆਗੂ ਭਾਈ ਅਜਮੇਰ ਸਿੰਘ ਖ਼ਾਲਸਾ ਤੇ ਪਿੰਡ ਦੀ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਦੇ ਗ੍ਰਹਿ ਵਿਖੇ ਪਿੰਡ ਜੰਡੀ, ਬੰਗਸੀਪੁਰਾ ਅਤੇ ਮਲਸੀਹਾਂ ਭਾਈ ਕੇ ਨਾਲ ਸੰਬੰਧਿਤ ਸਰਗਰਮ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਵੱਲੋਂ ਵਰਕਰਾਂ ਨੂੰ ਬਾਪੂ ਤਰਸੇਮ ਸਿੰਘ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਰਹਿਨੁਮਾਈ ਹੇਠ ਕੀਤੀ ਜਾ ਰਹੀ ਛਪਾਰ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ’ਤੇ ਵੀ ਸਿਆਸੀ ਹਮਲਾ ਬੋਲਦੇ ਹੋਏ ਆਖਿਆ ਕਿ ਭਾਵੇ 105 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਖੇਤਰੀ ਪਾਰਟੀ ਵਜੋਂ ਜਾਣੀ ਜਾਂਦੀ ਸੀ ਪਰ ਜਦੋਂ ਤੋਂ ਇਸ ਪਾਰਟੀ ਨੇ ਭਾਜਪਾ ਨਾਲ ਸਾਂਝ ਪਾਈ ਉਸ ਦਿਨ ਤੋਂ ਹੀ ਇਹ ਪਾਰਟੀ ਪੰਥਕ ਪਾਰਟੀ ਨਾ ਹੋ ਕੇ ਬਾਕੀ ਪਾਰਟੀਆਂ ਵਾਂਗ ਸਿਰਫ਼ ਦਿੱਲੀ ਦੀ ਪਾਰਟੀ ਬਣ ਕੇ ਰਹਿ ਗਈ।
ਸਿੱਧਵਾਂ ਬੇਟ, 22 ਸਤੰੰਬਰ (ਜਸਵੰਤ ਸਿੰਘ ਸਲੇਮਪੁਰੀ)-ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਛੋਟੇ ਭਰਾ ਹਰਬੀਰ ਸਿੰਘ ਇਯਾਲੀ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸਿੱਧਵਾਂ ਬੇਟ ਵੱਲੋਂ ਅੱਜ ਬੇਟ ਇਲਾਕੇ ਦੇ ਵੱਖ-ਵੱਖ ਚੋਣਵੇਂ ਪਿੰਡਾਂ ਵਿਚ ਪਾਰਟੀ ਵੱਲੋਂ 26 ਸਤੰਬਰ ਨੂੰ ਮੇਲਾ ਛਪਾਰ ’ਤੇ ਕੀਤੀ ਜਾ ਰਹੀ ਕਾਨਫ਼ਰੰਸ ਸ਼ਮੂਲੀਅਤ ਕਰਨ ਲਈ ਕੀਤੀਆਂ ਜਾ ਰਹੀਆਂ ਭਰਵੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਲਾਗਲੇ ਪਿੰਡ ਜੰਡੀ ਦੇ ਸੀਨੀਅਰ ਪਾਰਟੀ ਆਗੂ ਭਾਈ ਅਜਮੇਰ ਸਿੰਘ ਖ਼ਾਲਸਾ ਤੇ ਪਿੰਡ ਦੀ ਮਹਿਲਾ ਸਰਪੰਚ ਬੀਬੀ ਅਮਰਜੀਤ ਕੌਰ ਦੇ ਗ੍ਰਹਿ ਵਿਖੇ ਪਿੰਡ ਜੰਡੀ, ਬੰਗਸੀਪੁਰਾ ਅਤੇ ਮਲਸੀਹਾਂ ਭਾਈ ਕੇ ਨਾਲ ਸੰਬੰਧਿਤ ਸਰਗਰਮ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਵੱਲੋਂ ਵਰਕਰਾਂ ਨੂੰ ਬਾਪੂ ਤਰਸੇਮ ਸਿੰਘ ਅਤੇ ਮਾਲਵਾ ਜ਼ੋਨ ਦੇ ਪ੍ਰਧਾਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਰਹਿਨੁਮਾਈ ਹੇਠ ਕੀਤੀ ਜਾ ਰਹੀ ਛਪਾਰ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ’ਤੇ ਵੀ ਸਿਆਸੀ ਹਮਲਾ ਬੋਲਦੇ ਹੋਏ ਆਖਿਆ ਕਿ ਭਾਵੇ 105 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੂਬੇ ਦੀ ਖੇਤਰੀ ਪਾਰਟੀ ਵਜੋਂ ਜਾਣੀ ਜਾਂਦੀ ਸੀ ਪਰ ਜਦੋਂ ਤੋਂ ਇਸ ਪਾਰਟੀ ਨੇ ਭਾਜਪਾ ਨਾਲ ਸਾਂਝ ਪਾਈ ਉਸ ਦਿਨ ਤੋਂ ਹੀ ਇਹ ਪਾਰਟੀ ਪੰਥਕ ਪਾਰਟੀ ਨਾ ਹੋ ਕੇ ਬਾਕੀ ਪਾਰਟੀਆਂ ਵਾਂਗ ਸਿਰਫ਼ ਦਿੱਲੀ ਦੀ ਪਾਰਟੀ ਬਣ ਕੇ ਰਹਿ ਗਈ। ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਦੇ ਦੋਸ਼ੀ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਇਸ ਸਰਕਾਰ ਨੇ ਦੋਸ਼ੀਆਂ ਨੂੰ ਬਚਾਉਣ ਵਿੱਚ ਪਹਿਲ ਦਿੱਤੀ ਅਤੇ ਭਾਜਪਾ ਦੇ ਕਹਿਣ ’ਤੇ ਹੀ ਅਕਾਲੀ ਦਲ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰ ਦਿੱਤਾ। ਪਰ ਇਸ ਉਪਰੰਤ ਸੂਬੇ ਦੇ ਲੋਕਾਂ ਨੇ ਅਕਾਲੀ ਦਲ ਨੂੰ ਹਾਸੀਏ ’ਤੇ ਲਿਆ ਖੜ੍ਹਾ ਕਰ ਦਿੱਤਾ। ਉਨ੍ਹਾਂ ਆਖਿਆ ਕਿ 2022 ਵਿਚ ਤਾਂ ਪਾਰਟੀ ਮਾਲਵਾ ਪੱਟੀ ਦੀਆਂ 70 ਸੀਟਾਂ ਵਿਚੋਂ ਸਿਰਫ਼ ਵਿਧਾਨ ਸਭਾ ਹਲਕਾ ਦਾਖਾ ਦੀ ਸੀਟ ਹੀ ਜਿੱਤ ਸਕੀ।ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਜਿੱਤ ਦਿਵਾਉਣ ਲਈ ਆਪਣੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਹੱਥ ਹੋਰ ਮਜ਼ਬੂਤ ਕੀਤੇ ਜਾਣ ਅਤੇ ਇਸ ਦੀ ਸ਼ੁਰੂਆਤ ਉਨ੍ਹਾਂ ਦੀ ਰਹਿਨੁਮਾਈ ਹੇਠ ਹੋ ਰਹੀ ਛਪਾਰ ਕਾਨਫ਼ਰੰਸ ਨੂੰ ਸਫ਼ਲ ਕਰਕੇ ਕੀਤੀ ਜਾਵੇ। ਇਸ ਮੌਕੇ ਭਾਈ ਅਜਮੇਰ ਸਿੰਘ ਛੀਨਾਂ, ਬਲਜੀਤ ਸਿੰਘ ਪੰਧੇਰ ਅਤੇ ਗੁਰਵੀਰ ਸਿੰਘ ਨੇ ਵੀ ਇਯਾਲੀ ਨੂੰ ਛਪਾਰ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਹਰਜਿੰਦਰ ਸਿੰਘ ਝੱਮਟ, ਅਰਸ਼ ਥਿੰਦ, ਜਗਮੋਹਣ ਸਿੰਘ ਸਿੱਧੂ, ਮਨਜੀਤ ਸਿੰਘ, ਦਵਿੰਦਰ ਸਿੰਘ, ਲਾਲ ਸਿੰਘ, ਦਲਵਿੰਦਰ ਸਿੰਘ, ਪਾਲ ਸਿੰਘ, ਮਹਾਂ ਸਿੰਘ, ਗੁਰਬਖਸ਼ ਸਿੰਘ, ਬਸੰਤ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਦਲੀਪ ਸਿੰਘ, ਇੰਦਰਜੀਤ ਸਿੰਘ, ਸੁਖਵੀਰ ਸਿੰਘ, ਨਰੰਗ ਸਿੰਘ, ਵਰਿੰਦਰਪਾਲ ਸਿੰਘ, ਜਗਰਾਜ ਸਿੰਘ, ਚੰਦ ਸਿੰਘ, ਕੁਲਵੰਤ ਸਿੰਘ, ਚਰਨਜੀਤ ਸਿੰਘ, ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਪ੍ਰਿਤਪਾਲ ਸਿੰਘ ਸਮੇਤ ਇਸ ਮੌਕੇ ਵੱਡੀ ਗਿਣਤੀ ’ਚ ਜੁੜੇ ਪਾਰਟੀ ਵਰਕਰਾਂ ਨੇ ਹਰਬੀਰ ਸਿੰਘ ਇਯਾਲੀ ਨੂੰ ਹੱਥ ਖੜ੍ਹੇ ਕਰਕੇ ਛਪਾਰ ਕਾਨਫ਼ਰੰਸ ਵਿੱਚ ਸ਼ਾਮਿਲ ਹੋਣ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ਵਿੱਚ ਨਾਅਰੇ ਵੀ ਲਗਾਏ।