09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਪ੍ਰਧਾਨ ਦਮਦਮੀ ਵਲੋਂ ਬਿਰਾਦਰੀ ਨਾਲ ਮੀਟਿੰਗ

ਗੁਰੂਸਰ ਸੁਧਾਰ, 8 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਵਲੋਂ ਸਥਾਨਕ ਕਸਬੇ ਵਿਖੇ ਬਿਰਾਦਰੀ ਤੇ ਭਾਈਚਾਰੇ ਨਾਲ ਕੀਤੀ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਕੀਤੀਆਂ। ਸਤਨਾਮ ਸਿੰਘ ਦਮਦਮੀ ਨੇ ਸਭਾ ਤਰਫ਼ੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਭਾਈਚਾਰੇ ਦੀਆਂ ਮੁਸ਼ਕਿਲਾਂ ਵੀ ਸੁਣੀਆਂ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਗੁਰੂਸਰ ਸੁਧਾਰ, 8 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਦਮਦਮੀ ਵਲੋਂ ਸਥਾਨਕ ਕਸਬੇ ਵਿਖੇ ਬਿਰਾਦਰੀ ਤੇ ਭਾਈਚਾਰੇ ਨਾਲ ਕੀਤੀ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਕੀਤੀਆਂ। ਸਤਨਾਮ ਸਿੰਘ ਦਮਦਮੀ ਨੇ ਸਭਾ ਤਰਫ਼ੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਭਾਈਚਾਰੇ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸਭਾ ਦੇ ਵਫ਼ਦ ਵਲੋਂ ਬਿਰਾਦਰੀ ਦੇ ਹਿੱਤਾਂ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਵਿਸਥਾਰਤ ਮੰਗ ਪੱਤਰ ਵੀ ਬੀਤੇ ਦਿਨੀਂ ਸੌਂਪਿਆ ਗਿਆ ਹੈ। ਸਭਾ ਦੇ ਮੁੱਖ ਸਲਾਹਕਾਰ ਕੁਲਦੀਪ ਸਿੰਘ ਬੱਟੂ ਹਲਵਾਰੇ ਵਾਲੇ ਵਲੋਂ ਇਸ ਮੌਕੇ ਸਤਨਾਮ ਸਿੰਘ ਦਮਦਮੀ ਨੂੰ ਆਪਣੀ ਪ੍ਰਕਾਸ਼ਿਤ ਹੋ ਚੁੱਕੀ ਕਿਤਾਬ ‘ਸੱਚੋ ਸੱਚ’ ਵੀ ਭੇਟ ਕੀਤੀ। ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਵਧੀਆ ਕਾਰਗੁਜ਼ਾਰੀ ਬਦਲੇ ਮੁੱਖ ਸਲਾਹਕਾਰ ਕੁਲਦੀਪ ਸਿੰਘ ਬੱਟੂ ਤੇ ਜਥੇਬੰਦਕ ਸਕੱਤਰ ਬਾਵਾ ਸਿੰਘ ਜੱਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਦਮਦਮੀ, ਵਿਤ ਸਕੱਤਰ ਮਲਕੀਤ ਸਿੰਘ, ਪ੍ਰਚਾਰ ਸਕੱਤਰ ਕਰਮ ਸਿੰਘ, ਮੁੱਖ ਸਲਾਹਕਾਰ ਕੁਲਦੀਪ ਸਿੰਘ, ਜਥੇਬੰਦਕ ਸਕੱਤਰ ਬਾਵਾ ਸਿੰਘ ਜੱਸਲ, ਕਾਰਜਕਾਰੀ ਮੈਂਬਰ ਬਲਵਿੰਦਰ ਸਿੰਘ, ਅਮਨਦੀਪ ਸਿੰਘ ਆਦਿ ਸਮੇਤ ਬਿਰਾਦਰੀ ਦੇ ਹੋਰ ਮੈਂਬਰ ਹਾਜ਼ਰ ਸਨ। ਮੀਟਿੰਗ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਨਗਰ ਘੁਮਾਣ ਵਿਖੇ ਸਥਿਤ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੇ ਤਪ ਅਸਥਾਨ ਗੁਰਦੁਆਰਾ ਤਪਿਆਣਾ ਸਾਹਿਬ ਨੂੰ ਸਰਕਾਰੀ ਤੌਰ ’ਤੇ ਤੀਰਥ ਸਥਾਨ ਦਾ ਦਰਜਾ ਦੇਣ ਦੀ ਵੀ ਪੁਰਜ਼ੋਰ ਮੰਗ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਖੇਤੀ ਸੈਕਟਰ ਲਈ ਬਿਜਲੀ ’ਚ ਭਾਰੀ ਕਟੌਤੀ ਨਾਲ ਕਿਸਾਨਾਂ ’ਚ ਹਾਹਾਕਾਰ ਮਚੀ- ਦਿਓਲ ਅਗਲੀ ਖ਼ਬਰ ਭੁਪਿੰਦਰ ਸਿੰਘ ਬਾਰਨਹਾੜਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਨਿਯੁਕਤ ਹੋਣ ’ਤੇ ਹਲਕੇ ’ਚ ਖੁਸ਼ੀ ਦੀ ਲਹਿਰ...
Ad Position 24