14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਰਾਸ਼ਟਰੀ ਰਾਜਧਾਨੀ ਦੀ ਹਵਾ ’ਚ ਆਇਆ ਥੋੜਾ ਸੁਧਾਰ

ਨਵੀਂ ਦਿੱਲੀ, 14 ਨਵੰਬਰ- ਅੱਜ ਸਵੇਰ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਦਰਜ ਕੀਤਾ ਗਿਆ। ਰਾਜਧਾਨੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 348 ਦਰਜ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 14-11-2026

ਨਵੀਂ ਦਿੱਲੀ, 14 ਨਵੰਬਰ- ਅੱਜ ਸਵੇਰ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਦਰਜ ਕੀਤਾ ਗਿਆ। ਰਾਜਧਾਨੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 348 ਦਰਜ ਕੀਤਾ ਗਿਆ ਸੀ। ਇਕ ਦਿਨ ਪਹਿਲਾਂ ਦਿੱਲੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਾਂਕ 400 ਨੂੰ ਪਾਰ ਕਰ ਗਿਆ ਸੀ। ਦਿੱਲੀ-ਐਨ.ਸੀ.ਆਰ. ਵਿਚ ਹਵਾ ਪ੍ਰਦੂਸ਼ਣ ਲੋਕਾਂ ਲਈ ਮੁਸ਼ਕਿਲਾਂ ਦਾ ਕਾਰਨ ਬਣ ਰਿਹਾ ਹੈ। 

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਸਵੇਰੇ 8 ਵਜੇ ਦੇ ਅੰਕੜਿਆਂ ਅਨੁਸਾਰ ਅਲੀਪੁਰ ਵਿਚ ਹਵਾ ਗੁਣਵੱਤਾ ਸੂਚਾਂਕ 371, ਆਨੰਦ ਵਿਹਾਰ ਵਿਚ 378, ਅਸ਼ੋਕ ਵਿਹਾਰ ਵਿਚ 340, ਅਯਾ ਨਗਰ ਵਿਚ 356, ਬਦਰਪੁਰ ਵਿਚ 309, ਬਵਾਨਾ ਵਿਚ 388, ਚਾਂਦਨੀ ਚੌਕ ਵਿਚ 391, DTU ਵਿਚ 403 ਅਤੇ ਦਵਾਰਕਾ ਸੈਕਟਰ-8 ਵਿਚ 299 ਦਰਜ ਕੀਤਾ ਗਿਆ ਸੀ।

ਨੋਇਡਾ ਦੇ ਸੈਕਟਰ 62 ਵਿਚ ਸਥਿਤੀ ਹੋਰ ਵੀ ਬਦਤਰ ਹੈ।ਸੀ.ਪੀ.ਸੀ.ਬੀ. ਦੇ ਅੰਕੜਿਆਂ ਅਨੁਸਾਰ, ਸ਼ਨੀਵਾਰ ਸਵੇਰੇ 8 ਵਜੇ ਨੋਇਡਾ ਦੇ ਸੈਕਟਰ 110 ਵਿਚ ਹਵਾ ਗੁਣਵੱਤਾ ਸੂਚਾਂਕ 318, ਸੈਕਟਰ 116 ਵਿਚ 251, ਸੈਕਟਰ 125 ਵਿਚ 222, ਸੈਕਟਰ 150 ਵਿਟ 276, ਸੈਕਟਰ 1 ਵਿਚ 235, ਸੈਕਟਰ 39 ਵਿਚ 283, ਅਤੇ ਸੈਕਟਰ 62 ਵਿਚ 439 ਦਰਜ ਕੀਤਾ ਗਿਆ।

Ad Position 22
No active advertisement
ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭੇਟ ਕੀਤੀ ਸ਼ਰਧਾਂਜਲੀ
Ad Position 24