03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਐੱਨ.ਸੀ.ਸੀ. ਭਰਤੀ ਦੌਰਾਨ ਵਿਦਿਆਰਥਣਾਂ ਵਿਚ ਭਾਰੀ ਉਤਸ਼ਾਹ

ਚੌਂਕੀਮਾਨ, 2 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਨਵਦੀਪ ਕੌਰ ਦੀ ਅਗਵਾਈ ਅਧੀਨ ਐੱਨ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਚੌਂਕੀਮਾਨ, 2 ਸਤੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਨਵਦੀਪ ਕੌਰ ਦੀ ਅਗਵਾਈ ਅਧੀਨ ਐੱਨ.ਸੀ.ਸੀ. ਕੈਡਿਟਾਂ ਦੀ ਭਰਤੀ ਲਈ ਇੱਕ ਵਿਸ਼ੇਸ਼ ਭਰਤੀ ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਕਾਲਜ ਵਿੱਚ ਐੱਨ.ਸੀ.ਸੀ ਦੀਆਂ ਕੁੱਲ 53 ਸੀਟਾਂ ਹਨ ਜਿੰਨ੍ਹਾਂ ਵਿੱਚੋਂ ਪਹਿਲੇ ਸਾਲ ਦੀਆਂ ਕੁੱਲ 28 ਵਿਦਿਆਰਥਣਾਂ ਦੀ ਚੋਣ ਕੀਤੀ ਗਈ। ਲਗਭਗ 40 ਵਿਦਿਆਰਥਣਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਇਹ ਭਰਤੀ ਪ੍ਰਕਿਰਿਆ 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਮੋਗਾ ਦੀ ਭਰਤੀ ਟੀਮ ਵੱਲੋਂ ਕਰਵਾਈ ਗਈ। ਸੂਬੇਦਾਰ ਮੁਖਤਿਆਰ ਅਹਿਮਦ, ਹਵਲਦਾਰ ਦਿਨੇਸ਼ ਕੁਮਾਰ ਅਤੇ ਨਾਇਕ ਅੰਕੁਸ਼ ਪਟਿਆਲ ਨੇ ਭਰਤੀ ਚੋਣ ਪ੍ਰਕਿਰਿਆ ਨੂੰ ਪੂਰਾ ਕੀਤਾ। ਇਸ ਮੌਕੇ ਡਾ. ਰਮਨਪ੍ਰੀਤ ਕੌਰ (ਸੀ.ਟੀ.ਓ.) ਅਤੇ ਡਾ. ਬਲਵਿੰਦਰ ਕੌਰ ਹਾਜ਼ਰ ਸਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਉਤਸ਼ਾਹਿਤ ਕਰਦਿਆਂ ਐਨ.ਸੀ.ਸੀ ਰਾਹੀਂ ਅਨੁਸ਼ਾਸਨ, ਟੀਮ ਭਾਵਨਾ ਅਤੇ ਦੇਸ਼-ਸੇਵਾ ਦੀਆਂ ਭਾਵਨਾਵਾਂ ਨੂੰ ਅਪਣਾਉੇਣ ਲਈ ਪ੍ਰੇਰਿਤ ਕੀਤਾ। ਇਸ ਭਰਤੀ ਮੁਹਿੰਮ ਵਿੱਚ ਕੈਡਿਟਾਂ ਨੂੰ ਆਪਣੀ ਯੋਗਤਾ, ਆਤਮ-ਵਿਸ਼ਵਾਸ,ਅਨੁਸ਼ਾਸਨ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਸੰਸਥਾ ਦੇ ਪ੍ਰਿੰਸੀਪਲ ਡਾ . ਨਵਦੀਪ ਕੌਰ ਨੇ ਵਿਦਿਆਰਥਣਾਂ ਦੇ ਉਤਸ਼ਾਹ ਅਤੇ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਐੱਨ.ਸੀ.ਸੀ. ਰਾਹੀਂ ਅਨੁਸ਼ਾਸਨ, ਟੀਮ ਵਰਕ ਅਤੇ ਸੇਵਾ ਦੀਆਂ ਭਾਵਨਾਵਾਂ ਨੂੰ ਅਪਣਾਉਣ ਲਈ ਮਾਰਗ ਦਰਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਵਿਸ਼ਾਲ ਵਿਗਿਆਨ ਉਤਸ਼ਵ ਸੰਬੰਧੀ ਸਮਾਗਮ ਅਗਲੀ ਖ਼ਬਰ ਦਰਿਆ ਸਤਲੁਜ ਲਾਗਲੇ ਪਿੰਡ ਸ਼ੇਰੇਵਾਲ ਦੇ ਕਈ ਪਰਿਵਾਰ ਵਿਧਾਇਕਾ ਬੀਬੀ ਮਾਣੂੰਕੇ ਦੀ ਅਗਵਾਈ ਹੇਠ ‘ਆਪ’ ਵਿਚ ਸ਼ਾਮਿਲ
Ad Position 24