03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੰਜਾਬ-ਹਰਿਆਣਾ ਦੀਆਂ ਬਿਹਤਰੀਨ ਸਭਾਵਾਂ ਅੰਦਰ ਪਹਿਲੇ ਤਿੰਨ ਸਥਾਨਾਂ ਵਿਚ ਸ਼ਾਮਿਲ ਬੋਪਾਰਾਏ ਕਲਾਂ ਸਹਿਕਾਰੀ ਸਭਾ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੀ.ਆਈ.ਆਈ. ਵਲੋਂ ਸਨਮਾਨ

ਗੁਰੂਸਰ ਸੁਧਾਰ, 2 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਸੀ. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਗੁਰੂਸਰ ਸੁਧਾਰ, 2 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਸੀ.ਆਈ.ਆਈ. ਵਲੋਂ ਚੰਡੀਗੜ੍ਹ ਵਿਖੇ ਕਰਵਾਈ ਗਈ ਨੈਸ਼ਨਲ ਕਾਨਫ਼ਰੰਸ ਦੌਰਾਨ ਬੋਪਾਰਾਏ ਕਲਾਂ ਦੀ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਨੂੰ ਪੰਜਾਬ ਹਰਿਆਣਾ ਦੀਆਂ ਸਰਵੋਤਮ ਪਹਿਲੇ ਤਿੰਨ ਸਥਾਨਾਂ ਵਿਚ ਸ਼ਾਮਿਲ ਕਰਦਿਆਂ ਸਹਿਕਾਰੀ ਸਭਾ ਦੇ ਮੈਂਬਰ ਗੁਰਪ੍ਰੀਤ ਸਿੰਘ ਕਾਲਾ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਬਿਹਤਰੀਨ ਸਹੂਲਤਾਂ, ਆਧੁਨਿਕ ਖੇਤੀਬਾੜੀ ਮਸ਼ੀਨਰੀ, ਮਿਆਰੀ ਖਾਦਾਂ ਅਤੇ ਬੀਜ ਮੁਹੱਈਆ ਕਰਵਾਉਣ ਤੋਂ ਇਲਾਵਾ ਸੁਚੱਜੇ ਅਤੇ ਪਾਰਦਰਸ਼ੀ ਪ੍ਰਬੰਧਾਂ ਲਈ ਬੋਪਾਰਾਏ ਕਲਾਂ ਸਹਿਕਾਰੀ ਸਭਾ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਸਹਿਕਾਰੀ ਸਭਾਵਾਂ ਵਿਚ ਪਹਿਲੀਆਂ 10 ਬਿਹਤਰੀਨ ਤੇ ਬਾਅਦ ਵਿਚ ਸਰਵੋਤਮ ਸ਼੍ਰੇਣੀ ਪਹਿਲੇ ਤਿੰਨ ਸਥਾਨਾਂ ਵਿਚ ਸ਼ੁਮਾਰ ਕਰਦਿਆਂ ਵੱਡਾ ਮਾਣ ਬਖਸ਼ਿਆ ਗਿਆ। ਇਸ ਮੌਕੇ ਸੀ.ਆਈ.ਆਈ. ਵਲੋਂ ਸਹਿਕਾਰੀ ਸਭਾ ਬੋਪਾਰਾਏ ਕਲਾਂ ਦੇ ਸ਼ਾਨਦਾਰ ਕਾਰਜਾਂ ਅਤੇ ਕਿਸਾਨ ਪੱਖੀ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਸਭਾ ਤਰਫੋਂ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਸਹੂਲਤਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਉਣ ਲਈ ਭਰਪੂਰ ਸ਼ਲਾਘਾ ਕੀਤੀ। ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਕਾਲਾ ਨੇ ਕਿਹਾ ਕਿ ਇਹ ਸਨਮਾਨ ਸਮੁੱਚੀ ਸਹਿਕਾਰੀ ਸਭਾ ਦੀ ਕਮੇਟੀ, ਮੈਂਬਰਾਂ ਅਤੇ ਕਿਸਾਨਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ ਤੇ ਭਵਿੱਖ ਵਿਚ ਵੀ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰੱਖੇ ਜਾਣਗੇ। ਨੈਸ਼ਨਲ ਕਾਨਫਰੰਸ ਦੌਰਾਨ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਆਦਿ ਸਮੇਤ ਹਰ ਤਰ੍ਹਾਂ ਦੇ ਕਿਸਾਨ ਪੱਖੀ ਤੇ ਮੁਸ਼ਕਿਲਾਂ ਸਬੰਧੀ ਮਸਲਿਆਂ ਉੱਪਰ ਵਿਸਥਾਰ ਸਹਿਤ ਚਰਚਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀਆਂ ਕਿਸਾਨ ਲਾਹੇਵੰਦ ਸਕੀਮਾਂ ਜਾਰੀ ਰੱਖਣ ਲਈ ਹੁਣ ਕਿਸਾਨਾਂ ਨੂੰ ਹੋਣਾ ਪਵੇਗਾ ਰਜਿਸਟਰਡ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਵਲੋਂ ਸਾਰੀਆਂ ਸੀਟਾਂ ਜਿੱਤਾ ਕੇ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮ...
Ad Position 24