27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਐੱਸ.ਆਈ.ਆਰ. 2003 ਦੇ ਵੇਰਵਿਆਂ ਨਾਲ ਮਿਲਾਣ ਨਾ ਹੋਣ ਵਾਲੇ ਵੋਟਰਾਂ ਦੇ ਕੇਸਾਂ ਦੀ ਸੁਣਵਾਈ

ਚੌਂਕੀਮਾਨ, 26 ਅਗਸਤ (ਚੱਢਾ) ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਲੁਧਿਆਣਾ ਦੇ 6 ਰੋਜ਼ਾ ਕਬੱਡੀ ਸਰਕਲ ਸਟਾਈਲ ਲੜਕੀਆ ਦੇ ਮੁਕਾਬਲੇ ਡੀ. ਈ.

Ad Position 21
No active advertisement
ਅਜੀਤ ਡੈਸਕ 27-08-2026
ਚੌਂਕੀਮਾਨ, 26 ਅਗਸਤ (ਚੱਢਾ) ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਲੁਧਿਆਣਾ ਦੇ 6 ਰੋਜ਼ਾ ਕਬੱਡੀ ਸਰਕਲ ਸਟਾਈਲ ਲੜਕੀਆ ਦੇ ਮੁਕਾਬਲੇ ਡੀ.ਈ.ਓ. ਲੁਧਿਆਣਾ ਮੈਡਮ ਡਿੰਪਲ ਮੈਦਾਨ ਦੀ ਅਗਵਾਈ ਹੇਠ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਮਾਨ ਦੀ ਦੇਖ ਰੇਖ ਹੇਠ ਐੱਸ.ਓ.ਈ ਐਮੀਨੈੱਸ ਸਕੂਲ ਬੱਦੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਦੀ ਅੰਡਰ-17 ਸਾਲ ਲੜਕੀਆਂ ਦੀ ਕਬੱਡੀ ਦੀ ਟੀਮ ਨੇ ਹਿੱਸਾ ਲਿਆ, ਜਿਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਪੀ.ਟੀ. ਅਧਿਆਪਕ ਮਹਿੰਦਰਪਾਲ ਸਿੰਘ ਬਰਸਾਲ ਤੇ ਮਾ: ਸੁਖਵਿੰਦਰ ਸਿੰਘ ਚੌਂਕੀਮਾਨ ਨੇ ਦੱਸਿਆ ਕੇ ਅੰਡਰ-17 ਸਾਲ ਵਰਗ ਲੜਕੀਆਂ ਦੇ ਟੂਰਨਾਮੈਂਟ ਵਿਚ ਦਾਖਾ ਜ਼ੋਨ ਨੇ ਐੱਸ.ਓ.ਈ ਐਮੀਨੈੱਸ ਸਕੂਲ ਬੱਦੋਵਾਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਦੀਆਂ ਲੜਕੀਆਂ ਨੇ ਕਬੱਡੀ ਸਰਕਲ ਤੇ ਕਬੱਡੀ ਨੈਸ਼ਨਲ ਵਿਚ ਜ਼ਿਲ੍ਹਾ ਲੁਧਿਆਣਾ ’ਚੋਂ ਤੀਸਰਾ ਸਥਾਨ ਹਾਸਲ ਕੀਤਾ ਤੇ ਜੇਤੂ ਲੜਕੀਆਂ ਨੂੰ ਟਰਾਫ਼ੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀ.ਟੀ ਅਧਿਆਪਕ ਮਹਿੰਦਰਪਾਲ ਸਿੰਘ ਬਰਸਾਲ ਨੇ ਦੱਸਿਆ ਕਿ ਜ਼ੋਨ ਦਾਖਾ ਦੀਆਂ ਪੰਜ ਲੜਕੀਆਂ ਜਿਸ 3 ਲੜਕੀਆਂ ਬੱਦੋਵਾਲ ਸਕੂਲ ਤੇ 2 ਲੜਕੀਆਂ ਸਵੱਦੀ ਕਲਾਂ ਸਕੂਲ ਦੀਆਂ ਸਟੇਟ ਮੁਕਾਬਲਿਆ ਲਈ ਚੁਣੀਆਂ ਗਈਆਂ। ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਦੇ ਇੰਚਾਰਜ ਰਾਧੇ ਸਾਮ ਨੇ ਪੀ.ਟੀ. ਅਧਿਆਪਕ ਮਹਿੰਦਰਪਾਲ ਸਿੰਘ ਬਰਸਾਲ ਤੇ ਜੇਤੂ ਸਕੂਲ ਦੀਆਂ ਲੜਕੀਆਂ ਨੂੰ ਵਧਾਈ ਦਿੱਤੀ, ਜਿਨਾਂ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਹ ਟੂਰਨਾਮੈਂਟ ਵਿਚ ਦਾਖਾ ਜ਼ੋਨ ਦੇ ਜ਼ੋਨ ਸਕੱਤਰ ਕੁਲਦੀਪ ਸਿੰਘ ਡੀ.ਪੀ.ਈ. ਸਹੌਲੀ ਅਤੇ ਲੈਕਚਰਾਰ ਮੈਡਮ ਰਮਨਜੀਤ ਕੌਰ ਬੱਦੋਵਾਲ ਟੂਰਨਾਮੈਂਟ ਕਰਵਾਉਣ ਵਿਚ ਅਹਿਮ ਯੋਗਦਾਨ ਦੇ ਰਹੇ ਹਨ। ਇਸ ਮੌਕੇ ਜਸਵੀਰ ਸਿੰਘ ਗਾਲਿਬ, ਸੁਖਜੀਵਨ ਸਿੰਘ ਗੱਗ ਕਲਾਂ, ਮੈਡਮ ਮੋਨਾ ਸਵੱਦੀ ਕਲਾਂ, ਜਗਪਾਲ ਸਿੰਘ ਬਰਸਾਲ, ਨਾਨਕ ਸਿੰਘ ਲੀਲਾਂ ਮੇਘ ਸਿੰਘ, ਜਗਦੂੀਪ ਸਿਮਘ ਦਾਖਾ, ਅੰਮ੍ਰਿਤਪਾਲ ਸਿੰਘ ਹਿੱਸੋਵਾਲ, ਕੁਲਵੰਤ ਸਿੰਘ ਹਾਂਸ ਕਲਾਂ, ਗੁਰਮੀਤ ਸਿੰਘ ਜ਼ੋਨ ਸਕੱਤਰ ਜਗਰਾਉਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀਕੇਯੂ ਏਕਤਾ (ਡਕੌਂਦਾ) ਵਲੋਂ ਚਿੱਪ ਵਾਲੇ ਮੀਟਰਾਂ ਅਤੇ ਸ਼ਾਮ ਸਮੇਂ ਲੱਗਦੇ ਪਾਵਰਕੱਟਾਂ ਖ਼ਿਲਾਫ਼ ਪਾਵਰਕਾਮ ਐਕਸੀਅਨ ਨੂੰ ਮੰ... ਅਗਲੀ ਖ਼ਬਰ ਜੇਕਰ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਫਿਰ ਭਾਈ ਹਵਾਰਾ ਅਤੇ ਹੋਰ ਬੰਦੀ ਸਿੰਘਾਂ ਨੂੰ ਕਿਉਂ ਨਹੀ-ਛੀਂਨਾ, ਹਾਂਸ,...
Ad Position 24