19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਆਂਡਲੂ ਦੇ ਕਿਸਾਨਾਂ ਦੀਆਂ ਮੋਟਰਾਂ ਤੋਂ 3 ਟ੍ਰਾਂਸਫਾਰਮਰ ਚੋਰੀ

ਰਾਏਕੋਟ, 18 ਅਗਸਤ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਦਰਜ਼ਨਾਂ ਪਿੰਡਾਂ ’ਚ ਚੋਰ ਗਰੋਹ ਪਿਛਲੇ 7-8 ਮਹੀਨਿਆਂ ਤੋਂ ਪੂਰੀ ਤਰ੍ਹਾਂ ਸਰਗਰਮ ਹੈ, ਜਿਸ ਵੱਲੋਂ ਅੱਜ ਤੱਕ ਲੱਖਾਂ ਰੁਪਏ ਦੀਆਂ ਕੇਬਲ ਤਾਰਾਂ, ਟ੍ਰਾਂਸਫਾਰਮਰ, ਸਟਾਰਟਰ, ਗਰਿੱਪ ਸਮੇਤ ਬਿਜਲੀ ਦੇ ਹੋਰ ਸਾਮਾਨ ਨੂੰ ਚੋਰੀ ਕਰਕੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਰਾਏਕੋਟ ਪੁਲਿਸ ਇਸ ਚੋਰ ਗਰੋਹ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ, ਜਿਸ ਕਰਕੇ ਚੋਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਗਰੋਹ ਲਗਾਤਾਰ ਕਿਸਾਨਾਂ ਦਾ ਨੁਕਸਾਨ ਕਰ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 19-08-2026
ਰਾਏਕੋਟ, 18 ਅਗਸਤ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਦਰਜ਼ਨਾਂ ਪਿੰਡਾਂ ’ਚ ਚੋਰ ਗਰੋਹ ਪਿਛਲੇ 7-8 ਮਹੀਨਿਆਂ ਤੋਂ ਪੂਰੀ ਤਰ੍ਹਾਂ ਸਰਗਰਮ ਹੈ, ਜਿਸ ਵੱਲੋਂ ਅੱਜ ਤੱਕ ਲੱਖਾਂ ਰੁਪਏ ਦੀਆਂ ਕੇਬਲ ਤਾਰਾਂ, ਟ੍ਰਾਂਸਫਾਰਮਰ, ਸਟਾਰਟਰ, ਗਰਿੱਪ ਸਮੇਤ ਬਿਜਲੀ ਦੇ ਹੋਰ ਸਾਮਾਨ ਨੂੰ ਚੋਰੀ ਕਰਕੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਰਾਏਕੋਟ ਪੁਲਿਸ ਇਸ ਚੋਰ ਗਰੋਹ ਨੂੰ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ, ਜਿਸ ਕਰਕੇ ਚੋਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਗਰੋਹ ਲਗਾਤਾਰ ਕਿਸਾਨਾਂ ਦਾ ਨੁਕਸਾਨ ਕਰ ਰਿਹਾ ਹੈ।ਤਾਜ਼ਾ ਮਾਮਲੇ ਵਿੱਚ ਪਿੰਡ ਆਂਡਲੂ ਦੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਖੇਤੀਬਾੜੀ ਬਿਜਲੀ ਸਪਲਾਈ ਵਾਲੇ 3 ਟ੍ਰਾਂਸਫਾਰਮਰਾਂ ਨੂੰ 17-18 ਅਗਸਤ ਦੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਜਗਤਾਰ ਸਿੰਘ ਗਰੇਵਾਲ, ਅਵਤਾਰ ਸਿੰਘ, ਜਗਦੇਵ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ ਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਦੀਆਂ ਖੇਤ ਵਾਲੀਆਂ ਮੋਟਰਾਂ ਤੋਂ 2 ਟ੍ਰਾਂਸਫਾਰਮਰ ਅਤੇ ਅਵਤਾਰ ਸਿੰਘ ਦੀ ਮੋਟਰ ਤੋਂ ਇੱਕ ਟ੍ਰਾਂਸਫਾਰਮਰ ਚੋਰੀ ਹੋਇਆ ਹੈ। ਚੋਰੀ ਦੀ ਘਟਨਾ ਦਾ ਪਤਾ ਲੱਗਣ ’ਤੇ ਪੀੜਤ ਕਿਸਾਨਾਂ ਵਲੋਂ ਪੁਲਿਸ ਥਾਣਾ ਸਦਰ ਰਾਏਕੋਟ ਨੂੰ ਸੂਚਿਤ ਕੀਤਾ ਗਿਆ।ਕਿਸਾਨਾਂ ਦੇ ਦੱਸਣ ਮੁਤਾਬਿਕ ਚੋਰ ਗਰੋਹ ਦੀ ਸਰਗਰਮੀ ਕਾਰਨ ਪਿਛਲੇ ਕੁਝ ਮਹੀਨਿਆਂ ਵਿਚ ਹੀ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ, ਪ੍ਰੰਤੂ ਚੋਰ ਗਰੋਹ ਦਾ ਪੁਲਿਸ ਅੜਿੱਕੇ ਨਾ ਆਉਣ ਕਾਫ਼ੀ ਚਿੰਤਾਜਨਕ ਹੈ ਜੋ ਕਿਸੇ ਡਰ-ਭੈਅ ਤੋਂ ਲਗਾਤਾਰ ਉਨ੍ਹਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਆਰਥਿਕ ਲੁੱਟ ਕਰਨ ਵਾਲੇ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਹੋ ਰਹੇ ਬੇ-ਫਾਲਤੂ ਨੁਕਸਾਨ ਨੂੰ ਰੋਕਿਆ ਜਾ ਸਕੇ। ਜਦੋਂ ਇਸ ਮਾਮਲੇ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਹੀਰਾ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਸ ਚੋਰ ਗਰੋਹ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਰਾਤ ਸਮੇਂ ਗਸ਼ਤ ਤੇਜ਼ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਭੈਣੀ ਬੜਿੰਗਾਂ ਵਿਖੇ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਲੱਜਿਆਵਤੀ ਜੈਨ ਮੈਮੋਰੀਅਲ ਨਰਸਿੰਗ ਇੰਸਟੀਚਿਊਟ ਰਾਏਕੋਟ ਵਿਖੇ ‘ਤੀਆਂ ਦਾ ਤਿਉਹਾਰ’ ਮਨਾਇਆ
Ad Position 24